ਫਿਰੋਜ਼ਪੁਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਸ਼ਾਹ ਵਿਖ਼ੇ ਅੱਜ ਮੀਂਹ ਚ ਰਾਜਦੀਪ ਸਿੰਘ ਸਾਈਆਂ ਵਾਲਾ ਦੀ ਅਗਵਾਈ ਵਿੱਚ ਕਿਸ਼ਤੀ ਮੁਕਾਬਲੇ ਅਤੇ ਪਾਣੀ ਚ ਡਿਕਰੀਆਂ ਦੇ ਟੱਪੇ (ਬਾਜੀਆਂ) ਕਰਵਾਏ ਗਏ। ਇਹਨਾਂ ਮੁਕਾਬਲਿਆਂ ਚ ਅਧਿਆਪਕਾਂ ਨੇ ਵੀ ਭਾਗ ਲਿਆ। ਮੁਕਾਬਲਿਆਂ ਦਾ ਉਦਘਾਟਨ ਸਕੂਲ ਮੁਖੀ ਸ੍ਰੀਮਤੀ ਪੂਨਮ, ਪੂਜਾ ਚੱਢਾ, ਮਨਦੀਪ ਕੌਰ ਅਤੇ ਮਨਪ੍ਰੀਤ ਕੌਰ ਵੱਲੋਂ ਕੀਤਾ ਗਿਆ। ਮੁਕਾਬਲਿਆਂ ਚ ਨਵਜੋਤ ਕੌਰ, ਅਰਸ਼ਦੀਪ ਸਿੰਘ ਅੱਠਵੀਂ ਅਤੇ ਅਰਸ਼ਦੀਪ ਸਿੰਘ ਨੌਵੀਂ ਦੀਆਂ ਕਿਸ਼ਤੀਆਂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਗਿਆ। ਇਸੇ ਪ੍ਰਕਾਰ ਡਿਕਰੀਆਂ ਦੇ ਟੱਪੇ ਪਵਾਉਣ ਚ ਮੰਗਾ ਸਿੰਘ ,ਅਭਿਜੀਤ ਅਤੇ ਸਹਿਜ ਨੇ ਕ੍ਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਰਜਨਦੀਪ ਕੌਰ ਅਤੇ ਸ਼ਸ਼ਾਂਕ ਮਿਸ਼ਰਾ ਦੀਆਂ ਕਿਸ਼ਤੀਆਂ ਉੱਤਮ ਚੁਣੀਆਂ ਗਈਆਂ।
ਮੁਕਾਬਲਿਆਂ ਦੇ ਪ੍ਰਬੰਧਕ ਸ੍ਰ ਰਾਜਦੀਪ ਸਿੰਘ ਸੰਧੂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਤਕਨੀਕੀ ਯੁੱਗ ਵਿੱਚ ਮੋਬਾਈਲ ਦੇ ਪ੍ਰਕੋਪ ਤੋਂ ਬਚਾਉਣ ਲਈ ਆਪਣੇ ਵਿਰਸੇ ਨਾਲ ਜੋੜਨ ਦੀ ਲੋੜ ਹੈ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਉਹ ਵਿਦਿਆਰਥੀਆਂ ਦੀਆਂ ਹੋਰ ਲੋਕ ਖੇਡਾਂ ਜਿਵੇੰ ਕਿ ਬਾਂਦਰ ਕਿੱਲਾ, ਅੰਨਾ ਝੋਟਾ, ਪਿੱਠੂ ਭੰਨਣ ਆਦਿ ਕਰਵਾਉਂਦੇ ਰਹਿੰਦੇ ਹਨ ਤਾਂ ਜੋ ਵਿਦਿਆਰਥੀਆਂ ਦਾ ਸਰੀਰਿਕ ਤੇ ਮਾਨਸਿਕ ਵਿਕਾਸ ਹੋ ਸਕੇ। ਪ੍ਰਿੰਸੀਪਲ ਗੁਰਬੀਰ ਸਿੰਘ,ਸਮ੍ਰਿਤੀ ਮੈਡਮ, ਸੁਖਵਿੰਦਰ ਕੌਰ, ਪੂਜਾ ਚੱਢਾ, ਪੂਨਮ, ਕਿਰਨਦੀਪ ਕੌਰ, ਜੋਤੀ ਕਟਾਰੀਆ,ਉਮਾ ਰਾਣੀ,ਕੋਮਲ,ਜੋਤੀ ਸ਼ਰਮਾ,ਮਨਦੀਪ ਕੌਰ,ਸਰਬਰੂਪ ਕੌਰ ਜਸਵਿੰਦਰ ਕੌਰ, ਮਨਪ੍ਰੀਤ ਕੌਰ,ਰਚਨਾ ,ਰੇਖਾ, ਗੁਰਮੇਲ ਸਿੰਘ, ਗੁਰਜੀਤ ਸਿੰਘ,ਸਤਨਾਮ ਸਿੰਘ,ਰੁਪਿੰਦਰ ਸਿੰਘ ਪੀ ਟੀ ਕਸ਼ਿਸ਼,ਟੋਨੀ ਕੱਕੜ, ਵਿਸ਼ੂ ਕਟਾਰੀਆ, ਗੁਰਦੀਪ ਸਿੰਘ ਪਰਮਿੰਦਰ ਸਿੰਘ ਆਦਿ ਸਮੂਹ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ।