ਪੰਜਾਬ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ ਕੀਤਾ ਹੈ। 24 ਆਈਪੀਐਸ ਅਧਿਕਾਰੀਆਂ ਅਤੇ 4 ਪੀਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਦੌਰਾਨ ਰੋਡ ਸੇਫਟੀ ਫੋਰਸ ਸਮੇਤ 14 ਜ਼ਿਲਿਆਂ ਦੇ ਐੱਸ.ਐੱਸ.ਪੀਜ਼ ਵੀ ਬਦਲੇ ਗਏ ਹਨ। ਕੁਝ ਰੇਂਜ ਅਫਸਰਾਂ ਨੂੰ ਵੀ ਬਦਲਿਆ ਗਿਆ ਹੈ।
ਪੰਜਾਬ ਸਰਕਾਰ ਨੇ ਮੁਹਾਲੀ, ਪਟਿਆਲਾ, ਬਠਿੰਡਾ, ਫਾਜ਼ਿਲਕਾ, ਮਾਨਸਾ, ਮੋਗਾ, ਮਾਲੇਕੋਟਲਾ, ਪਠਾਨਕੋਟ, ਮੁਕਤਸਰ, ਫਰੀਦਕੋਟ, ਤਰਨਤਾਰਨ, ਬਟਾਲਾ, ਅੰਮ੍ਰਿਤਸਰ ਦਿਹਾਤੀ ਅਤੇ ਜਲੰਧਰ ਦਿਹਾਤੀ ਅਤੇ ਸੜਕ ਸੁਰੱਖਿਆ ਦੇ ਐਸ.ਐਸ.ਪੀਜ਼ ਨੂੰ ਬਦਲ ਦਿੱਤਾ ਹੈ।
2012 ਬੈਚ ਦੇ ਆਈਪੀਐਸ ਅਧਿਕਾਰੀ ਸੰਦੀਪ ਕੁਮਾਰ ਗਰਗ ਨੂੰ ਏਆਈਜੀ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਅਮਨੀਤ ਕੌਂਡਲ ਨੂੰ ਐੱਸਐੱਸਪੀ ਬਠਿੰਡਾ, ਵਰੁਣ ਸ਼ਰਮਾ ਨੂੰ ਏਆਈਜੀ ਪ੍ਰੋਵੀਜ਼ਨਿੰਗ ਪੰਜਾਬ ਦੇ ਨਾਲ-ਨਾਲ ਦੀਪਕ ਪਾਰੀਕ ਨੂੰ ਐੱਸਐੱਸਪੀ ਮੁਹਾਲੀ, ਭਗੀਰਥ ਨੂੰ ਐੱਸਐੱਸਪੀ ਮਾਨਸਾ, ਗੌਰਵ ਤੂਰਾ ਐੱਸਐੱਸਪੀ ਤਰਨਤਾਰਨ, ਅੰਕੁਰ ਗੁਪਤਾ ਨੂੰ ਐੱਸਐੱਸਪੀ ਮੋਗਾ, ਸੋਹੇਲ ਕਾਸਿਮ ਨੂੰ ਐੱਸਐੱਸਪੀ ਬਠਿੰਡਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ, ਤੁਸ਼ਾਰ ਗੁਪਤਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ, ਪੀ.ਪੀ.ਐਸ ਅਧਿਕਾਰੀ ਗਗਨ ਅਜੀਤ ਸਿੰਘ ਐਸ.ਐਸ.ਪੀ ਮਲੇਰਕੋਟਲਾ, ਦਲਜਿੰਦਰ ਸਿੰਘ ਐਸ.ਐਸ.ਪੀ ਪਾਕਨਕੋਟ, ਹਰਕੰਵਲਪ੍ਰੀਤ ਐਸ.ਐਸ.ਪੀ ਜਲੰਧਰ ਦਿਹਾਤੀ, ਵਰਿੰਦਰਪਾਲ ਸਿੰਘ ਐਸ.ਐਸ.ਪੀ ਫਾਜ਼ਿਲਕਾ, ਨਾਨਕ ਸਿੰਘ ਐਸ.ਐਸ.ਪੀ ਪਟਿਆਲਾ, ਦਰਪਨ ਆਹੂਲ ਵਾਲੀਆ ਸਟਾਫ਼ ਡੀ.ਜੀ.ਪੀ.ਪੰਜਾਬ, ਐਸ.ਐਸ.ਪੀ. ਏਆਈਜੀ ਸੀਆਈਆਈ ਪਟਿਆਲਾ, ਅਸ਼ਵਨੀ ਗੋਦਿਆਲ ਨੂੰ ਏਆਈਜੀ ਐਚਆਰਡੀ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਗੁਰਮੀਤ ਸਿੰਘ ਏ.ਆਈ.ਜੀ.ਏ.ਜੀ.ਟੀ.ਐਫ
ਸਰਕਾਰ ਨੇ ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈਜੀ ਪ੍ਰੋਵੀਜ਼ਨਿੰਗ, ਰਾਕੇਸ਼ ਕੌਸ਼ਲ ਨੂੰ ਡੀਆਈਜੀ ਕ੍ਰਾਈਮ ਪੰਜਾਬ, ਨਵੀਨ ਸਿੰਗਲਾ ਨੂੰ ਡੀਆਈਜੀ ਜਲੰਧਰ ਰੇਂਜ, ਹਰਜੀਤ ਸਿੰਘ ਨੂੰ ਡੀਆਈਜੀ ਵਿਜੀਲੈਂਸ ਬਿਊਰੋ, ਸਤਿੰਦਰ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ, ਹਰਮਨ ਵੀਰ ਸਿੰਘ ਨੂੰ ਜੁਆਇੰਟ ਡਾਇਰੈਕਟਰ ਐਮਐਸ ਪੰਜਾਬ ਪੁਲੀਸ ਅਕੈਡਮੀ ਫਿਲੌਰ ਨਿਯੁਕਤ ਕੀਤਾ ਹੈ। , ਅਸ਼ਵਨੀ ਕਪੂਰ ਨੂੰ ਡੀਆਈਜੀ ਫਰੀਦਕੋਟ, ਵਿਵੇਕਸ਼ੀਲ ਸੋਨੀ ਏਆਈਜੀ ਪਰਸਨਲ, ਗੁਰਮੀਤ ਚੌਹਾਨ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਤਾਇਨਾਤ ਕੀਤੇ ਗਏ ਹਨ।
https://www.ptcnews.tv/news-in-punjabi/major-reshuffle-in-the-punjab-police-after-the-lok-sabha-elections-4395175
Source link