Gurdaspur Accident : ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਪਿੰਡ ਝਬਕਾਰਾ ‘ਚ ਭਾਰੀ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ 70 ਸਾਲਾ ਬਜ਼ੁਰਗ ਯੂਸਫ ਮਸੀਹ ਮਲਬੇ ਹੇਠ ਦੱਬ ਕੇ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ, ਜਿਸ ਦਾ ਸਿਵਲ ਹਸਪਤਾਲ ਗੁਰਦਾਸਪੁਰ ‘ਚ ਇਲਾਜ ਚੱਲ ਰਿਹਾ ਹੈ ਬਾਕੀ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਘਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਮਕਾਨ ਦੀ ਛੱਤ ਪੱਕੀ ਕਰਵਾਉਣ ਲਈ ਸਰਕਾਰ ਨੂੰ ਲਿਖ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਕੋਈ ਸਰਕਾਰੀ ਗਰਾਂਟ ਨਹੀਂ ਮਿਲੀ, ਜਿਸ ਕਾਰਨ ਅੱਜ ਇਹ ਹਾਦਸਾ ਵਾਪਰਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਦੇ ਪੁੱਤਰਾਂ ਮੰਗਾ ਅਤੇ ਆਸ਼ੂ ਨੇ ਦੱਸਿਆ ਕਿ ਰਾਤ ਤੋਂ ਹੀ ਤੇਜ਼ ਮੀਂਹ ਪੈ ਰਿਹਾ ਸੀ ਜਦੋਂ ਸਵੇਰੇ ਸਾਢੇ 7 ਵਜੇ ਸਾਰੇ ਆਪਣੇ ਘਰ ਵਿੱਚ ਸੌਂ ਰਹੇ ਸਨ ਤਾਂ ਛੱਤ ਤੋਂ ਪਾਣੀ ਡਿੱਗ ਰਿਹਾ ਸੀ ਅਤੇ ਚਿੱਕੜ ਵੀ ਡਿੱਗ ਰਿਹਾ ਸੀ। ਫਿਰ ਅਚਾਨਕ ਛੱਤ ਡਿੱਗਣੀ ਸ਼ੁਰੂ ਹੋ ਗਈ ਅਤੇ ਉਸ ਦੀ ਮਾਂ ਅਤੇ ਉਹ ਆਪਣੀ ਜਾਨ ਬਚਾਉਣ ਲਈ ਭੱਜੇ ਪਰ ਉਸ ਦਾ ਬਜ਼ੁਰਗ ਦਾਦਾ ਜੋਸਫ ਮਸੀਹ ਨਹੀਂ ਦੌੜ ਸਕਿਆ ਅਤੇ ਪੂਰੀ ਛੱਤ ਉਸ ‘ਤੇ ਡਿੱਗ ਗਈ, ਜਿਸ ਕਾਰਨ ਉਹ ਮਲਬੇ ਹੇਠਾਂ ਦੱਬ ਗਿਆ। ਉਸ ਨੂੰ ਹੇਠਾਂ ਤੋਂ ਬਾਹਰ ਕੱਢ ਕੇ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਗੁਰਦਾਸਪੁਰ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ।
ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਸਦੀ ਇੱਕ ਲੱਤ ਅਤੇ ਪਿੱਠ ਟੁੱਟ ਗਈ ਹੈ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ, ਉਸਨੇ ਕਿਹਾ ਕਿ ਉਸਨੇ ਸਰਕਾਰ ਨੂੰ ਪੱਕੇ ਮਕਾਨ ਲਈ ਗ੍ਰਾਂਟ ਦਿਵਾਉਣ ਲਈ ਲਿਖਿਆ ਸੀ ਅਤੇ ਉਸਦਾ ਨਾਮ ਵੀ ਸੂਚੀ ਵਿੱਚ ਆਇਆ ਸੀ, ਪਰ ਹੁਣ ਤੱਕ ਅਜੇ ਤੱਕ ਉਨ੍ਹਾਂ ਨੂੰ ਪੱਕੇ ਮਕਾਨ ਦੀ ਗ੍ਰਾਂਟ ਨਹੀਂ ਦਿੱਤੀ ਗਈ ਤਾਂ ਅੱਜ ਇਹ ਘਟਨਾ ਨਾ ਵਾਪਰਦੀ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ, ਇਸ ਲਈ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਹ ਵੀ ਪੜ੍ਹੋ: Meritorious School : ਮੋਹਾਲੀ ਦੇ ਮੈਰੀਟੋਰੀਅਸ ਸਕੂਲ ‘ਚ 7 ਵਿਦਿਆਰਥਣਾਂ ਬੇਹੋਸ਼, ਹੋਸਟਲ ‘ਚ 2 ਦਿਨਾਂ ਤੋਂ ਨਾ ਬਿਜਲੀ ਤੇ ਨਾ ਪਾਣੀ
https://www.ptcnews.tv/news-in-punjabi/elderly-man-was-seriously-injured-when-the-roof-of-a-house-collapsed-and-he-was-buried-under-the-debris-in-jhabkara-village-of-dinanagar-4395788
Source link