ਫਿਰੋਜ਼ਪੁਰ: ਸੀ ਐਚ ਓ ਦੀਆਂ ਮੰਗਾਂ ਦੀ ਸੁਣਵਾਈ ਨਾ ਹੋਣ ਸਬੰਧੀ ਸੀ ਐੱਚ ਓ ਸਟੇਟ ਯੂਨੀਅਨ 7 ਤੋਂ 10 ਅਗਸਤ ਤੱਕ ਕਾਲੇ ਬਿੱਲੇ ਲਗਾਕੇ ਆਪਣੀ ਡਿਊਟੀ ਕਰਨਗੇ ਇਸ ਸੰਬੰਧੀ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਸੀਐਚ ਓ ਨਵਜੀਤ ਕੁਮਾਰ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਹੈਲਥ ਐਂਡ ਵੈਲਨੈਸ ਸੈਂਟਰਾਂ ਉਪਰ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਫ਼ੀਲਡ ਵਿੱਚ ਕੰਮ ਦੌਰਾਨ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਸਬੰਧ ਵਿੱਚ ਸੀ ਐਚ ਓ ਯੂਨੀਅਨ ਵਲੋਂ ਸਮੇਂ ਸਮੇਂ ਤੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਜਾਂਦਾ ਰਿਹਾ ਹੈ ਪਰ ਵਿਭਾਗ ਵੱਲੋ ਕੋਈ ਸਾਰ ਨਹੀਂ ਲਈ ਗਈ।
ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ ਮੁੱਖਮੰਤਰੀ ਸਾਹਿਬ ਵੱਲੋ ਸੀ ਐੱਚ ਓ ਦੀਆਂ ਮੰਗਾਂ ਦੇ ਹੱਲ ਸਬੰਧੀ 16 ਜੁਲਾਈ ਦੀ ਮੀਟਿੰਗ ਰੱਖੀ ਗਈ ਸੀ ਜੋ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਕੈਂਸਲ ਕਰ ਦਿੱਤੀ ਗਈ ਜਿਸ ਨਾਲ਼ ਪੰਜਾਬ ਦੇ ਸਮੂਹ ਸੀ ਐੱਚ ਓ ਵਿੱਚ ਭਾਰੀ ਰੋਸ ਹੈ ।
ਗੱਲਬਾਤ ਦੌਰਾਨ ਸੀਐਚ ਓ ਨਵਜੀਤ ਕੁਮਾਰ ਨੇ ਕਿਹਾ ਕਿ ਇਸ ਤੋਂ ਇਲਾਵਾ ਜੂਨ 2024 ਤੋਂ ਸਾਡੇ ਮਹੀਨੇਵਾਰ ਟਾਰਗੇਟ ਵਿੱਚ ਬਦਲਾਅ ਕਰਕੇ ਇਕ ਨਵਾਂ ਇਨਸੀਟਿਵ ਪਰਫੋਰਮਾ ਜਾਰੀ ਕੀਤਾ ਗਿਆ ਹੈ ਰੀਸੋਰਸਸ ਅਤੇ ਮੈਨ ਪਾਵਰ ਦੀ ਘਾਟ ਕਰਕੇ ਇਹਨਾਂ ਟਾਰਗੇਟਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ । ਇਸ ਪਰਫੋਰਮਾ ਨੂੰ ਲਾਗੂ ਕਰਨ ਤੋਂ ਪਹਿਲਾਂ ਸਾਡੀਆਂ ਮੁਸ਼ਕਿਲਾਂ ਦੇ ਹੱਲ ਕੀਤੇ ਜਾਣ ਅਤੇ ਸੀ ਐਚ ਓ ਦੇ ਹੋ ਰਹੇ ਸੋਸ਼ਣ ਨੂੰ ਰੋਕਿਆ ਜਾਵੇ । ਇਸ ਮੌਕੇ ਸੀਐਚ ਓ ਨਵਜੀਤ ਕੁਮਾਰ ਨੇ ਹੋਰ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧ ਵਿੱਚ ਸਾਡੀ ਯੂਨੀਅਨ ਵੱਲੋਂ ਸੀਨਿਅਰ ਮੈਡੀਕਲ ਅਫ਼ਸਰ ਸਾਹਿਬ ਬਲਾਕ ਕੱਸੋਆਣਾ ਜ਼ਿਲ੍ਹਾ ਫਿਰੋਜ਼ਪੁਰ ਨੂੰ ਪੱਤਰ ਲਿੱਖ ਕੇ ਅਤੇ ਮੀਟਿੰਗ ਕਰਕੇ ਜਾਣੂ ਵੀ ਕਰਵਾਇਆ ਗਿਆ ਸੀ ਪਰੰਤੂ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ । ਇਸ ਦੇ ਰੋਸ ਵਜੋਂ ਹੁਣ ਆਉਣ ਵਾਲੇ ਦਿਨਾਂ ਵਿਚ ਹੇਠ ਲਿਖੇ ਪ੍ਰੋਗਰਾਮ ਅਨੁਸਾਰ ਸੀ ਐਚ ਓ ਵਲੋਂ ਆਪਣਾ ਵਿਰੋਧ ਜਾਹਿਰ ਕੀਤਾ ਜਾਵੇਗਾ।
ਉਹਨਾਂ ਨੇ ਕਿਹਾ ਕਿ ਸੀ ਐੱਚ ਓ ਸਟੇਟ ਯੂਨੀਅਨ ਮੈਂਬਰ 7 ਤੋਂ 10 ਅਗਸਤ 2024 ਤੱਕ ਕਾਲੇ ਬਿੱਲੇ ਲਗਾਕੇ ਆਪਣੀ ਡਿਊਟੀ ਕਰਨਗੇ 12 ਅਗਸਤ 2024 ਨੂੰ ਜ਼ਿਲ੍ਹੇ ਦੇ ਸਮੂਹ ਸੀ ਐਚ ਓ ਵੱਲੋਂ ਸਿਵਲ ਸਰਜਨ ਦਫ਼ਤਰ ਅੱਗੇ ਸਰਕਾਰ ਅਤੇ ਵਿਭਾਗ ਦਾ ਪੁਤਲਾ ਫੂਕਿਆ ਜਾਵੇਗਾ ਅਤੇ ਮਾਣਯੋਗ ਡੀ ਸੀ ਸਾਹਿਬ ਅਤੇ ਸਿਵਲ ਸਰਜਨ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾਣਗੇ । 15 ਅਗਸਤ ਨੂੰ ਸਰਕਾਰ ਦੇ ਆਗੂਆਂ ਅਤੇ ਮੰਤਰੀਆਂ ਦਾ ਘੇਰਾਵ ਕੀਤਾ ਜਾਵੇਗਾ ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ।ਇਸ ਤੋਂ ਬਾਅਦ ਵੀ ਜੇਕਰ ਕੋਈ ਸੁਣਵਾਈ ਨਾ ਹੋਈ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਜਿਸ ਦੀ ਨਿਰੋਲ਼ ਜਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ। ਇਸ ਮੌਕੇ ਸੀਐਚ ਓ ਨਵਜੀਤ ਕੁਮਾਰ ਦੇ ਨਾਲ਼ ਏ ਐਨ ਐਮ ਬਲਜੀਤ ਕੌਰ, ਐਮ ਪੀ ਐਚ ਡਬਲਿਊ ਗੁਰਜੀਤ ਸਿੰਘ, ਆਸ਼ਾ ਵਰਕਰ ਅਮਨਦੀਪ ਕੌਰ ਅਤੇ ਦਲਬੀਰ ਕੌਰ ਆਦਿ ਹਾਜ਼ਰ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
CHO ਦੀਆਂ ਮੰਗਾਂ ਦੀ ਸੁਣਵਾਈ ਨਾ ਹੋਣ ਸਬੰਧੀ ਸੀ ਐੱਚ ਓ ਸਟੇਟ ਯੂਨੀਅਨ ਕਾਲੇ ਬਿੱਲੇ ਲਗਾਕੇ ਕਰਨਗੇ ਆਪਣੀ ਡਿਊਟੀC
Leave a review
Reviews (0)
This article doesn't have any reviews yet.