Retreat Ceremony : 78ਵੇਂ ਆਜ਼ਾਦੀ ਦਿਹਾੜੇ ਮੌਕੇ ਵਾਹਘਾ ਸਰਹੱਦ ’ਤੇ ਰੀਟ੍ਰੀਟ ਸੈਰੇਮਨੀ, ਗੂੰਜੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ
R

Attari Wagah Border Beating Retreat Ceremony 2024 : ਅੰਮ੍ਰਿਤਸਰ ‘ਚ ਭਾਰਤ-ਪਾਕਿਸਤਾਨ ਵਾਹਗਾ ਬਾਰਡਰ ‘ਤੇ ਬੀਟਿੰਗ ਰੀਟ੍ਰੀਟ ਸੈਰੇਮਨੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਵਾਰ ਦਰਸ਼ਕਾਂ ਨੂੰ BSF ਦੇ ਡੌਗ ਸਕੁਐਡ ਅਤੇ BSF ਦੀ ਮਹਿਲਾ BOLDS ਟੀਮ ਦੇ ਕਾਰਨਾਮੇ ਦਾ ਅਨੋਖਾ ਸੁਮੇਲ ਦੇਖਣ ਨੂੰ ਮਿਲਿਆ। ਇਸ ਦੇ ਲਈ ਬੀਐਸਐਫ ਨੇ ਇਸ ਸ਼ੋਅ ਲਈ ਆਪਣੇ ਡੌਗ ਸਕੁਐਡ ਦੇ 12 ਬਹੁਤ ਹੀ ਚੁਸਤ ਕੁੱਤੇ ਤਿਆਰ ਕੀਤੇ ਸਨ। ਜਿਹਨਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਦਿਲ ਮੋਹ ਲਿਆ। ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਬੀਐਸਐਫ ਦੇ ਡੀਜੀ ਦਲਜੀਤ ਸਿੰਘ ਚੌਧਰੀ ਨੇ ਬੀਐਸਐਫ ਦੇ ਜਵਾਨਾਂ ਨੂੰ ਸਨਮਾਨ ਵੀ ਕੀਤਾ।

ਪਰੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਹੱਦ ਦਾ ਮਾਹੌਲ ਭਾਰਤ ਮਾਤਾ ਦੀ ਜੈ…ਹਿੰਦੁਸਤਾਨ ਜ਼ਿੰਦਾਬਾਦ…ਵੰਦੇ ਮਾਤਰਮ… ਵਰਗੇ ਦੇਸ਼ ਭਗਤੀ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਪਰੇਡ ਦੀ ਸ਼ੁਰੂਆਤ ਬੀਐਸਐਫ ਦੀਆਂ ਦੋ ਮਹਿਲਾ ਜਵਾਨਾਂ ਨਾਲ ਹੋਈ। ਇਸ ਨਾਲ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੰਦ ਹੋਏ ਦੋਵੇਂ ਗੇਟ ਖੁੱਲ੍ਹੇ।

ਇਸ ਵਾਰ ਖਾਸ ਰਿਹਾ ਪ੍ਰੋਗਰਾਮ

ਇਸ ਵਾਰ 15 ਅਗਸਤ ਦੇ ਜਸ਼ਨਾਂ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਸਨ। ਸ਼ਾਨਦਾਰ ਕਾਰਨਾਮਾ ਦਿਖਾਉਣ ਲਈ ਬੀ.ਐਸ.ਐਫ ਡਾਗ ਸਕੁਐਡ ਦੇ ਕੁੱਤਿਆਂ ਨੇ ਪ੍ਰਦਰਸ਼ਨ ਕੀਤਾ। ਕਈ ਕਾਰਨਾਮੇ ਪਹਿਲੀ ਵਾਰ ਦੇਖਣ ਨੂੰ ਮਿਲੇ। ਇਸ ਦੇ ਨਾਲ ਹੀ 30 ਮਹਿਲਾ ਬਾਰਡਰ ਗਾਰਡ, ਜੋ ਕਿ ਬੀ.ਐਸ.ਐਫ ਦੀ ਮਹਿਲਾ ਬੋਲਡਸ ਰਾਈਫਲ ਟੀਮ ਦਾ ਹਿੱਸਾ ਹਨ, ਰਾਈਫਲਾਂ ਨਾਲ ਅਜਿਹੀ ਜੁਗਲਬੰਦੀ ਦਾ ਪ੍ਰਦਰਸ਼ਨ ਕੀਤਾ ਕਿ ਦਰਸ਼ਕ ਦੰਗ ਰਹਿ ਗਏ। ਇਸ ਦੌਰਾਨ ਕੁਝ ਸਕੂਲਾਂ ਦੇ ਬੱਚਿਆਂ ਨੇ ਇੱਥੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ।

ਇਹ ਵੀ ਪੜ੍ਹੋ : Guru Ki Wadali : ਨਿਸ਼ਾਨ ਸਾਹਿਬ ਪੁੱਟਣ ਦਾ ਮਾਮਲਾ, ਪਹਿਲੀ ਧਿਰ ਨੇ ਕੀਤਾ ਵੱਡਾ ਖੁਲਾਸਾ, ਜਾਣੋ ਕੀ ਹੈ ਪੂਰਾ ਮਾਮਲਾ

https://www.ptcnews.tv/news-in-punjabi/beating-retreat-ceremony-at-wagha-border-on-the-occasion-of-78th-independence-day-4396040

Source link

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ

ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਨੂੰ ਸੀ ਦੀ ਪ੍ਰਧਾਨ...

ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਨੁਸੀ ਵਲੋ ਸੰਸਕਾਰ ਮੌਕੇ ਗਰੀਬ ਪਰਿਵਾਰ ਦੀ ਹੈਲਪ

ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਨੁਸੀ ਦੀ ਪ੍ਰਧਾਨ ਅੰਮ੍ਰਿਤ...

राजस्थान परिवार एवं ट्रांसपोर्टस मेंबरों ने मिलकर गर्म कपड़ों का किया वितरण।

ट्रांसपोर्ट नगर में राजस्थान परिवार सेवा संस्था एवं ट्रांसपोर्टस...

ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਲਾਰਵੇ ਦੀ ਪਛਾਣ ਸਬੰਧੀ ਦਿੱਤੀ ਟ੍ਰੇਨਿੰਗ

ਲੁਧਿਆਣਾ: ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੇ ਆਦੇਸ਼ਾਂ...