Bullproof Stage : ਸੀਐੱਮ ਮਾਨ ਨੇ ਬੁਲੇਟ ਪਰੂਫ ਸਟੇਜ ਤੋਂ ਦਿੱਤਾ ਭਾਸ਼ਣ, 70 ਸਾਲ ’ਚ ਪਹਿਲੀ ਵਾਰ ਹੋਇਆ ਇਹ ਬਦਲਾਅ
B

CM Gave Independence Day Speech From The Bull proof Stage : ਸੁਤੰਤਰਤਾ ਦਿਵਸ ਸਮਾਰੋਹ ਨੂੰ ਬੁਲੇਟ ਪਰੂਫ ਸਟੇਜ ਤੋਂ ਸੰਬੋਧਨ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਕਾਂਗਰਸ ਤੋਂ ਲੈ ਕੇ ਅਕਾਲੀ ਦਲ ਤੱਕ ਨੇ ਸੀਐੱਮ ਮਾਨ ਨੂੰ ਘੇਰ ਕੇ ਇਸ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਨਾਲ ਜੋੜਿਆ ਹੈ।

ਅਕਾਲੀ ਦਲ ਨੇ ਘੇਰਿਆ

ਸ਼੍ਰੋਮਣੀ ਅਕਾਲੀ ਦਲ ਨੇ ਲਿਖਿਆ ‘ਆਜ਼ਾਦੀ ਦਿਹਾੜੇ ਮੌਕੇ ਬੁਲਟ ਪਰੂਫ ਸ਼ੀਸ਼ੇ ਵਿੱਚ ਗੱਪਾਂ ਸਣਾਉਣ ਵਾਲਾ ਪੰਜਾਬ ਦਾ ਪਹਿਲਾਂ ਮੁੱਖ ਮੰਤਰੀ ਬਣਿਆ ਭਗਵੰਤ ਮਾਨ ! ਪਿੱਛਲੇ ਸਮੇਂ ਤੰਜ ਕਸਦਾ ਹੁੰਦਾ ਸੀ ਕਿ ਜੇ ਚੰਗੇ ਕੰਮ ਕੀਤੇ ਹੋਣ ਤਾਂ ਡਰਨਾ ਨਹੀਂ ਪੈਂਦਾ, ਕੀ ਗੱਲ ਤੂੰ 2.5 ਸਾਲਾਂ ‘ਚ ਹੀ ਡਰ ਗਿਆ ਤੂੰ ?’

70 ਸਾਲ ‘ਚ ਪਹਿਲੀ ਵਾਰ ਹੋਇਆ

ਕਾਂਗਰਸ ਨੇ ਮੁੱਖ ਮੰਤਰੀ ਮਾਨ ’ਤੇ ਤੇਜ਼ ਕੱਸਦੇ ਹੋਏ ਕਿਹਾ ਕਿ ਰੋਜ਼ਾਨਾ ਰੈਲੀਆਂ ‘ਚ ਭਾਸ਼ਣ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਆਜ਼ਾਦੀ ਦਿਹਾੜੇ ‘ਤੇ ਬੁਲੇਟ ਪਰੂਫ ਸਟੇਜ ਰਾਹੀਂ ਦੇਸ਼ ਭਰ ‘ਚ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਕੀ ਪੰਜਾਬ ਅਸੁਰੱਖਿਅਤ ਹੋ ਗਿਆ ਹੈ? ਇਹ ਬਦਲਾਅ 70 ਸਾਲਾਂ ਵਿੱਚ ਪਹਿਲੀ ਵਾਰ ਹੋਇਆ ਹੈ। ਪਹਿਲੀ ਵਾਰ ਪੰਜਾਬ ਦੇ ਕਿਸੇ ਮੁੱਖ ਮੰਤਰੀ ਨੇ ਆਜ਼ਾਦੀ ਦਿਵਸ ‘ਤੇ ਬੁਲੇਟ ਪਰੂਫ ਕੈਬਿਨ ਤੋਂ ਭਾਸ਼ਣ ਦਿੱਤਾ ਹੈ। ਜੇਕਰ ਮੁੱਖ ਮੰਤਰੀ ਸੁਰੱਖਿਅਤ ਨਹੀਂ ਹਨ ਤਾਂ ਬਾਕੀਆਂ ਨੂੰ ਛੱਡ ਦਿਓ। ਸ਼ਾਇਦ ਹੁਣ ਭਗਵੰਤ ਮਾਨ ਜੀ ਤੁਸੀਂ ਪੋਲਟਰੀ ਫਾਰਮ ਖੋਲ੍ਹ ਦਿਓ।’

ਮੁੱਖ ਮੰਤਰੀ ਮਾਨ ਦੇ ਭਾਸ਼ਣ ਦੌਰਾਨ ਸ਼ਹਿਰ ਨੋ ਫਲਾਈ ਜ਼ੋਨ ਬਣਿਆ ਰਿਹਾ

ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰੋਗਰਾਮ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਸੀ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਕਿਸੇ ਨੂੰ ਵੀ ਪ੍ਰੋਗਰਾਮ ਵਿੱਚ ਵਿਘਨ ਨਾ ਪਾਉਣ ਲਈ ਪੂਰੇ ਸ਼ਹਿਰ ਨੂੰ ਨੋ ਡਰੋਨ ਅਤੇ ਨੋ ਫਲਾਇੰਗ ਜ਼ੋਨ ਘੋਸ਼ਿਤ ਕੀਤਾ ਗਿਆ ਸੀ। ਸੀਐਮ ਮਾਨ ਸਵੇਰੇ 9 ਵਜੇ ਦੇ ਕਰੀਬ ਸਮਾਗਮ ਵਾਲੀ ਥਾਂ ‘ਤੇ ਪਹੁੰਚੇ। ਉਨ੍ਹਾਂ ਨਾਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਮੁੱਖ ਸਕੱਤਰ ਅਨੁਰਾਗ ਵਰਮਾ ਸਮੇਤ ਕਈ ਅਧਿਕਾਰੀ ਮੌਜੂਦ ਸਨ।

ਸੀਐਮ ਮਾਨ ਕਰੀਬ 1 ਘੰਟਾ 52 ਮਿੰਟ ਤੱਕ ਉੱਥੇ ਰਹੇ। ਸਭ ਤੋਂ ਪਹਿਲਾਂ ਉਨ੍ਹਾਂ ਰਾਸ਼ਟਰੀ ਝੰਡਾ ਲਹਿਰਾਇਆ। ਜਦੋਂਕਿ ਇਸ ਤੋਂ ਬਾਅਦ ਉਨ੍ਹਾਂ ਨੇ ਕਰੀਬ 30 ਮਿੰਟ ਤੱਕ ਉਸ ਮੰਚ ਤੋਂ ਲੋਕਾਂ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੂਰਾ ਪ੍ਰੋਗਰਾਮ ਦੇਖਿਆ ਅਤੇ ਲੋਕਾਂ ਨੂੰ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ : Thailand New PM : 37 ਸਾਲ ਦੀ ਉਮਰ ‘ਚ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣੀ ਸ਼ਿਨਾਵਾਤਰਾ, ਬਣਾਇਆ ਇਹ ਰਿਕਾਰਡ

https://www.ptcnews.tv/news-in-punjabi/cm-bhagwant-mann-gave-independence-day-speech-from-a-bullet-proof-stage-opposition-raised-questions-4396077

Source link

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ

ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਨੂੰ ਸੀ ਦੀ ਪ੍ਰਧਾਨ...

ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਨੁਸੀ ਵਲੋ ਸੰਸਕਾਰ ਮੌਕੇ ਗਰੀਬ ਪਰਿਵਾਰ ਦੀ ਹੈਲਪ

ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਨੁਸੀ ਦੀ ਪ੍ਰਧਾਨ ਅੰਮ੍ਰਿਤ...

राजस्थान परिवार एवं ट्रांसपोर्टस मेंबरों ने मिलकर गर्म कपड़ों का किया वितरण।

ट्रांसपोर्ट नगर में राजस्थान परिवार सेवा संस्था एवं ट्रांसपोर्टस...

ਨਰਸਿੰਗ ਕਾਲਜ ਦੇ ਵਿਦਿਆਰਥੀਆਂ ਨੂੰ ਲਾਰਵੇ ਦੀ ਪਛਾਣ ਸਬੰਧੀ ਦਿੱਤੀ ਟ੍ਰੇਨਿੰਗ

ਲੁਧਿਆਣਾ: ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਦੇ ਆਦੇਸ਼ਾਂ...