ਨਕੋਦਰ : ਕੇਆਰਐੱਮ ਡੀਏਵੀ ਕਾਲਜ, ਨਕੋਦਰ ਤੇ ਗੁਰੂ ਨਾਨਕ ਨੈਸ਼ਨਲ ਕਾਲਜ (ਲੜਕੇ) ਦੇ ਐੱਨਸੀਸੀ ਵਿਭਾਗਾਂ ਦੇ ਆਪਸੀ ਸਹਿਯੋਗ ਨਾਲ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਹਰ ਘਰ ਤਿਰੰਗਾ ਰੈਲੀ ਕਰਵਾਈ ਗਈ। 21 ਪੰਜਾਬ ਬਟਾਲੀਅਨ ਕਪੂਰਥਲਾ ਦੇ ਕਮਾਂਡਿੰਗ ਅਫ਼ਸਰ ਵਿਸ਼ਾਲ ਓਪਲ ਤੇ ਪੰਜਾਬ ਬਟਾਲੀਅਨ ਜਲੰਧਰ ਦੇ ਕਮਾਂਡਿੰਗ ਅਫ਼ਸਰ ਐੱਮਐੱਸ ਸਚਦੇਵਾ ਦੇ ਨਿਰਦੇਸ਼ਾਂ ਅਨੁਸਾਰ ਕੈਡਿਟਸ ਨੇ ਰੈਲੀ ’ਚ ਵੱਧ-ਚੜ੍ਹ ਕੇ ਹਿੱਸਾ ਲਿਆ। ਅਜਾਦੀ ਦਿਵਸ ਮੌਕੇ ਐੱਸਡੀਐੱਮ ਨਕੋਦਰ ਗੁਰਸਿਮਰਨ ਸਿੰਘ ਢਿੱਲੋਂ ਤੇ ਵਿਧਾਇਕ ਇੰਦਰਜੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਗਿੱਧਾ, ਭੰਗੜਾ, ਦੇਸ਼ ਭਗਤੀ ਦੇ ਗੀਤ, ਗਰੁੱਪ ਗੀਤ, ਡਾਂਸ ਤੇ ਕਈ ਹੋਰ ਸੰਬੰਧਤ ਗਤੀਵਿਧੀਆਂ ’ਚ ਕੈਡਿਟਸ ਨੇ ਹਿੱਸਾ ਲਿਆ। ਦੋਹਾਂ ਕਾਲਜਾਂ ਦੇ ਐੱਨਸੀਸੀ ਇੰਚਾਰਜ ਪ੍ਰੋ. (ਲੈਫ.) ਕਰਮਜੀਤ ਸਿੰਘ, ਪ੍ਰੋ. (ਡਾ.) ਨੇਹਾ ਵਰਮਾ, ਪ੍ਰੋ. ਪ੍ਰਬਲ ਜੋਸ਼ੀ, ਪ੍ਰੋ. ਸ਼ਲਿੰਦਰ ਸ਼ਾਰਦਾ ਦੀ ਸ਼ਲਾਘਾ ਕੀਤੀ ਤੇ ਕੈਡਿਟਸ ਨੂੰ ਭਵਿੱਖ ’ਚ ਵੀ ਦੇਸ਼ ਪ੍ਰੇਮ ਕਰਦੇ ਰਹਿਣ ਲਈ ਪ੍ਰੇਰਿਆ। ਰੈਲੀ ਦਾ ਮੁੱਖ ਉਦੇਸ਼ ਨੌਜਵਾਨਾਂ ’ਚ ਦੇਸ਼ ਭਗਤੀ ਦੀ ਭਾਵਨਾ ਨੂੰ ਭਰਨਾ ਸੀ। ਕੈਡਿਟਸ ਨੇ ਰੈਲੀ ਦੇ ਅੰਤ ’ਚ ਸਹੁੰ ਵੀ ਚੁੱਕੀ ਕਿ ਉਹ ਦੇਸ਼ ਲਈ ਆਪਣਾ-ਆਪ ਅਰਪਣ ਕਰਨਗੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਕੋਦਰ ਵਿਖੇ “ਹਰ ਘਰ ਤਿਰੰਗਾ” ਰੈਲੀ ਕਰਵਾਈਨ
Leave a review
Reviews (0)
This article doesn't have any reviews yet.