Nabha Jail Break Case : ਪੰਜਾਬ ਦੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਰਮਨਜੀਤ ਸਿੰਘ ਰੋਮੀ ਭਾਰਤ ਆ ਗਿਆ ਹੈ। ਹੁਣ ਇਸ ਨੂੰ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹਾਂਗਕਾਂਗ ਤੋਂ ਉਸ ਦੀ ਹਵਾਲਗੀ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਉਥੋਂ ਦੀ ਸਰਕਾਰ ਨੇ ਭਾਰਤ ਸਰਕਾਰ ਨੂੰ ਸੌਂਪ ਦਿੱਤਾ ਹੈ। ਅਜਿਹੇ ਵਿੱਚ ਅੱਠ ਸਾਲ ਪਹਿਲਾਂ ਵਾਪਰੀ ਇਸ ਘਟਨਾ ਦਾ ਵੀ ਜਿਕਰ ਕੀਤਾ ਜਾ ਰਿਹਾ ਹੈ ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਅਤੇ ਸੁਰੱਖਿਆ ’ਤੇ ਕਈ ਸਵਾਲ ਖੜ੍ਹੇ ਹੋਏ ਸਨ। ਇਸ ਘਟਨਾ ‘ਚ ਪੁਲਿਸ ਦੀ ਵਰਦੀ ‘ਚ ਸਜੇ ਦੋ ਦਰਜਨ ਦੇ ਕਰੀਬ ਬਦਮਾਸ਼ਾਂ ਨੇ ਨਾਭਾ ਜੇਲ੍ਹ ‘ਤੇ ਹਮਲਾ ਕਰਕੇ 6 ਖ਼ੌਫ਼ਨਾਕ ਅਪਰਾਧੀਆਂ ਨੂੰ ਛੁਡਵਾਇਆ ਸੀ।
ਦੱਸ ਦਈਏ ਕਿ ਰਮਨਜੀਤ ਸਿੰਘ ਰੋਮੀ ਉਹ ਸ਼ਖਸ ਹੈ ਜਿਸ ਨੇ ਵਿਦੇਸ਼ ਵਿੱਚ ਨਾਭਾ ਜੇਲ੍ਹ ਬ੍ਰੇਕ ਕੇਸ ਨੂੰ ਅੰਜਾਮ ਦਿੱਤਾ ਸੀ। ਰਮਨਜੀਤ ਸਿੰਘ ਰੋਮੀ ਦੇ ਖਿਲਾਫ 2017 ਵਿੱਚ ਭਾਰਤ ਸਰਕਾਰ ਨੇ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ ਜਿਸ ਨੂੰ ਹਾਂਗਕਾਂਗ ਪੁਲਿਸ ਨੇ 2018 ਵਿੱਚ ਹਾਂਗਕਾਂਗ ਤੋਂ ਗ੍ਰਿਫਤਾਰ ਕੀਤਾ ਜਿਸ ਉੱਪਰ ਹਾਂਗਕਾਂਗ ਵਿੱਚ ਵੀ ਡਕੈਤੀ ਕਰਨ ਦੇ ਦੋਸ਼ ਹਨ।
ਕੌਣ ਹੈ ਰਮਨਜੀਤ ਸਿੰਘ ਰੋਮੀ
ਰਮਨਜੀਤ ਸਿੰਘ ਰੋਮੀ ਦੇ ਖਿਲਾਫ ਜੇਲ੍ਹ ਬ੍ਰੇਕ ਕੇਸ ਤੋਂ ਨੌ ਮਹੀਨੇ ਪਹਿਲਾਂ ਥਾਣਾ ਕਤਵਾਲੀ ਪੁਲਿਸ ਨਾਭਾ ਵਿਖੇ ਹਥਿਆਰ ਅਤੇ ਜਾਲੀ ਏਟੀਐਮ ਕਾਰਡ ਰੱਖਣ ਦਾ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਸਾਫ ਕੀਤਾ ਗਿਆ ਸੀ ਕਿ ਰਮਨਜੀਤ ਸਿੰਘ ਰੋਮੀ ਨਾਭਾ ਦੀ ਮੈਕਸੀਮਮ ਸਿਕਿਉਰਟੀ ਜੇਲ੍ਹ ਵਿੱਚੋਂ ਕੈਦੀਆਂ ਨੂੰ ਫਰਾਰ ਕਰਵਾਉਣਾ ਚਾਹੁੰਦਾ ਸੀ। ਇਸ ਮਾਮਲੇ ਦੇ ਖੁਲਾਸੇ ਤੋਂ ਬਾਵਜੂਦ ਵੀ ਰਮਨਜੀਤ ਸਿੰਘ ਰੋਮੀ ਨੂੰ ਮੈਕਸੀਮਮ ਸਿਕਿਉਰਟੀ ਜੇਲ੍ਹ ਅੰਦਰ ਹੀ ਬੰਦ ਕਰ ਦਿੱਤਾ ਜਿਸ ਵੱਲੋਂ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਅਤੇ ਕੈਦੀਆਂ ਨਾਲ ਨਾਭਾ ਜੇਲ ਬ੍ਰੇਕ ਕੇਸ ਲਈ ਪਲਾਨਿੰਗ ਕੀਤੀ ਗਈ।
ਅਦਾਲਤ ਵੱਲੋਂ ਜਮਾਨਤ ਮਿਲਣ ਤੋਂ ਬਾਅਦ ਰਮਨਜੀਤ ਸਿੰਘ ਰੋਮੀ ਨੇ ਪੁਲਿਸ ਕੋਲੋਂ ਆਪਣਾ ਪਾਸਪੋਰਟ ਕਿਸੇ ਢੰਗ ਨਾਲ ਲੈ ਲਿਆ ਅਤੇ ਉਸ ਤੋਂ ਬਾਅਦ ਵਿਦੇਸ਼ ਚਲਾ ਗਿਆ ਹਾਂਗਕਾਂਗ ਵਿੱਚ ਬੈਠ ਕੇ ਰੋਮੀ ਵੱਲੋਂ ਇੰਟਰਨੈਟ ਕਾਲਿੰਗ ਰਾਹੀਂ ਨਾਬਾ ਜੇਲ ਬ੍ਰੇਕ ਲਈ ਪਲਵਿੰਦਰ ਭਿੰਦਾ ਗੈਂਗਸਟਰ ਨਾਲ ਤਾਲਮੇਲ ਬਣਾਇਆ ਰੱਖਿਆ ਜਿਸ ਵੱਲੋਂ ਨਕਲੀ ਪੁਲਿਸ ਬਣ ਐਤਵਾਰ ਨੂੰ 27 ਨਵੰਬਰ 16 ਨੂੰ ਨਾਭਾ ਜੇਲ ਬ੍ਰੇਕ ਘਟਨਾ ਨੂੰ ਅੰਜਾਮ ਦਿੱਤਾ।
ਨਾਭਾ ਜੇਲ ਬ੍ਰੇਕ ਕੇਸ ਦੇ ਵਿੱਚ ਫਰਾਰ ਹੋਏ ਸਨ ਇਹ ਕੈਦੀ
ਕਾਬਿਲੇਗੌਰ ਹੈ ਕਿ 27 ਨਵੰਬਰ 2016 ਦਿਨ ਐਤਵਾਰ ਨੂੰ ਨਾਭਾ ਦੀ ਅਤਿ ਸੁਰੱਖਿਆ ਜੇਲ੍ਹ ਵਿੱਚੋਂ ਚਾਰ ਕੈਦੀਆਂ ਅਤੇ ਦੋ ਅੱਤਵਾਦੀਆਂ ਨੂੰ ਫਿਲਮੀ ਅੰਦਾਜ਼ ਵਿੱਚ ਫਰਾਰ ਕਰਵਾਇਆ ਸੀ। ਇਸ ਜੇਲ੍ਹ ਵਿੱਚੋਂ ਸਭ ਤੋਂ ਵੱਡਾ ਗੈਂਗਸਟਰ ਹਰ ਜੋਗਿੰਦਰ ਸਿੰਘ ਉਰਫ ਵਿੱਕੀ ਗੋਡਰ , ਗੁਰਪ੍ਰੀਤ ਸਿੰਘ ਸੇਖੋ, ਅਮਨਦੀਪ ਸਿੰਘ ਢੋਟੀਆ, ਨੀਟਾ ਦਿਓਲ, ਅੱਤਵਾਦੀ ਹਰਮਿੰਦਰ ਸਿੰਘ ਮਿੰਟੂ, ਅਤੇ ਹਲੇ ਤੱਕ ਫਰਾਰ ਅੱਤਵਾਦੀ ਕਸ਼ਮੀਰਾ ਸਿੰਘ ਗਲਵੱਡੀ ਨੂੰ ਜੇਲ ਵਿੱਚੋਂ ਭਜਾਇਆ ਸੀ। ਨਾਭਾ ਜੇਲ੍ਹ ਵਿੱਚੋਂ ਫਰਾਰ ਹੋਏ ਵਿੱਕੀ ਗੋਡਰ ਗੈਂਗਸਟਰ ਦਾ 2018 ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਇਸ ਤੋਂ ਇਲਾਵਾ ਹਰਮਿੰਦਰ ਸਿੰਘ ਮਿੰਟੂ ਦਾ ਪਟਿਆਲਾ ਜੇਲ ਵਿੱਚ ਬੀਮਾਰੀ ਦੌਰਾਨ ਮੌਤ ਹੋ ਗਈ। ਬਾਕੀ ਤਿੰਨ ਗੈਂਗਸਟਰ ਜੇਲ ਵਿੱਚ ਬੰਦ ਹਨ ਅਤੇ ਇੱਕ ਅੱਤਵਾਦੀ ਕਸ਼ਮੀਰਾ ਸਿੰਘ ਗਲਵੱਡੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਨਾਭਾ ਜੇਲ੍ਹ ਬ੍ਰੇਕ ਕੇਸ ਵਿੱਚ ਰਮਨਦੀਪ ਸਿੰਘ ਰੋਮੀ ਦੀ ਭਾਰਤ ਵਿੱਚ ਗ੍ਰਿਫਤਾਰੀ ਬਹੁਤ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਕੇਸ ਵਿੱਚ ਸਜ਼ਾ ਹੋਣ ਦੇ ਬਾਵਜੂਦ ਹਾਲੇ ਬਹੁਤ ਸਾਰੇ ਅਜਿਹੇ ਪਹਿਲੂ ਹਨ ਜਿਨ੍ਹਾਂ ਦਾ ਖੁਲਾਸਾ ਪਟਿਆਲਾ ਪੁਲਿਸ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤਾ ਜਾਵੇਗਾ। ਸਭ ਤੋਂ ਵੱਡਾ ਸਵਾਲ ਰਮਨਜੀਤ ਸਿੰਘ ਰੋਮੀ ਨੇ ਜਮਾਨਤ ਤੋਂ ਬਾਅਦ ਕਿਹੜੇ ਢੰਗ ਨਾਲ ਆਪਣਾ ਪਾਸਪੋਰਟ ਪੁਲਿਸ ਕੋਲੋਂ ਵਾਪਸ ਲਿਆ ਜਿਸ ਤੋਂ ਬਾਅਦ ਹੀ ਉਹ ਵਿਦੇਸ਼ ਜਾ ਕੇ ਨਾਭਾ ਜੇਲ੍ਹ ਬਰੇਕ ਕੇਸ ਲਈ ਪਲੈਨਿੰਗ ਕਰ ਸਕਿਆ ਇਸ ਦਾ ਖੁਲਾਸਾ ਆਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ।
ਕਈ ਖੁਲਾਸੇ ਹੋਣ ਦੀ ਉਮੀਦ
ਖੈਰ ਰਮਨਜੀਤ ਸਿੰਘ ਰੋਮੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਹੁਣ ਇਹ ਖੁਲਾਸਾ ਹੋਵੇਗਾ ਕਿ ਇਸ ਮਾਮਲੇ ਵਿੱਚ ਹਾਲੇ ਵੀ ਫਰਾਰ ਅੱਤਵਾਦੀ ਕਸ਼ਮੀਰਾ ਸਿੰਘ ਗਲਵੱਡੀ ਕਿੱਥੇ ਲੁਕਿਆ ਹੈ। ਸੂਤਰਾਂ ਅਨੁਸਾਰ ਕਸ਼ਮੀਰਾ ਸਿੰਘ ਗਲਵੱਟੀ ਜੋ ਕਿ ਅੱਤਵਾਦੀ ਹਰਮਿੰਦਰ ਸਿੰਘ ਮਿੰਟੂ ਦਾ ਸਾਥੀ ਸੀ ਉਹ ਪਾਕਿਸਤਾਨ ਵਿੱਚ ਜਾ ਲੁੱਕਿਆ ਜਿਸ ਦੀ ਪੁਲਿਸ ਨੂੰ ਹਾਲੇ ਤੱਕ ਭਾਲ ਜਾਰੀ ਹੈ। ਰਮਨਜੀਤ ਸਿੰਘ ਰੋਮੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਹੋਰ ਕਈ ਖੁਲਾਸੇ ਇਸ ਮਾਮਲੇ ਵਿੱਚ ਹੋ ਸਕਦੇ ਹਨ।
ਇਹ ਵੀ ਪੜ੍ਹੋ : Ludhiana News : ਕਰਜ਼ ਤੋਂ ਪਰੇਸ਼ਾਨ ਪਰਿਵਾਰ ਨੇ ਟ੍ਰੇਨ ਅੱਗੇ ਮਾਰੀ ਛਾਲ, ਪਤੀ-ਪਤਨੀ ਸਣੇ 9 ਸਾਲਾਂ ਬੱਚੇ ਦੀ ਹੋਈ ਮੌਤ
https://www.ptcnews.tv/news-in-punjabi/nabha-jail-break-case-nabha-jail-break-conspiracy-ramanjit-singh-romi-master-mind-reach-india-4396444
Source link