Amritsar News : ਦਿਨ-ਦਿਹਾੜੇ ਹੋਇਆ ਕਤਲ, ਘਰ ਵਿੱਚ ਇਕੱਲੀ ਸੀ ਔਰਤ
A

Woman murdered in Amritsar : ਅੰਮ੍ਰਿਤਸਰ ਦੇ ਥਾਣਾ ਕੰਟੋਂਨਮੇਂਟ ਅਧੀਨ ਪੈਂਦੇ ਏਅਰਪੋਰਟ ਰੋਡ ਦਿਨ ਦਿਹਾੜੇ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ। ਔਰਤ ਦੇ ਕਤਲ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

ਘਰ ਵਿੱਚ ਇਕੱਲੀ ਸੀ ਔਰਤ

ਦਰਾਅਸਰ ਏਅਰਪੋਰਟ ਰੋਡ ’ਤੇ ਕੋਠੀ ਨੰਬਰ 49, ਜੁਝਾਰ ਸਿੰਘ ਐਵੀਨਿਊ ਵਿਖੇ ਕੁਝ ਹਮਲਾਵਰਾਂ ਵੱਲੋਂ ਇੱਕ ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਘਟਨਾ ਸਮੇਂ ਔਰਤ ਘਰ ‘ਚ ਇਕੱਲੀ ਸੀ। ਮ੍ਰਿਤਕਾ ਦੀ ਸੱਸ ਅਤੇ ਸਹੁਰਾ ਸ਼ਹਿਰ ਤੋਂ ਬਾਹਰ ਗਏ ਹੋਏ ਸਨ ਜਦੋਂ ਕਿ ਉਸ ਦਾ ਪਤੀ ਡਿਊਟੀ ‘ਤੇ ਗਿਆ ਹੋਇਆ ਸੀ। ਮ੍ਰਿਤਕ ਔਰਤ ਦੀ ਇੱਕ ਧੀ ਹੈ ਜੋ ਸਕੂਲ ਗਈ ਸੀ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਵੱਡੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਘਟਨਾ ਕਿਉਂ ਤੇ ਕਿਵੇਂ ਵਾਪਰੀ ਹੈ। ਪੁਲਿਸ ਹਮਲਾਵਰਾਂ ਦੀ ਪਛਾਣ ਕਰਨ ਲਈ ਸੀਸੀਟੀਵੀ ਕੈਮਰੇ ਵੀ ਚੈੱਕ ਕਰ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਸ਼ੈਲੀ ਅਰੋੜਾ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਏਸੀਪੀ ਸਰਵਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਕਰੀਬ 11 ਵਜੇ ਸੂਚਨਾ ਮਿਲੀ ਸੀ ਕਿ ਇੱਕ ਕੋਠੀ ਦੇ ਵਿੱਚ ਇੱਕ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਹੈ। ਸੂਚਨਾ ਮਿਲਦੇ ਹੀ ਉਨ੍ਹਾਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਉੱਥੇ ਹੀ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਔਰਤ ਦੀ ਉਮਰ 30 ਸਾਲ ਦੇ ਕਰੀਬ ਸੀ ਤੇ ਉਸ ਦਾ ਨਾਂ ਸ਼ੈਲੀ ਅਰੋੜਾ ਸੀ, ਜਦੋਂ ਉਸ ਦਾ ਕਤਲ ਕੀਤਾ ਗਿਆ ਉਹ ਘਰ ਵਿੱਚ ਇਕੱਲੀ ਸੀ।

ਉਹਨਾਂ ਕਿਹਾ ਕਿ ਦਿਨ ਦਿਹਾੜੇ ਘਰ ਦੇ ਵਿੱਚ ਇੱਕ ਔਰਤ ਦਾ ਕਤਲ ਕਰ ਦਿੱਤਾ ਗਿਆ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਕਤਲ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ। ਮ੍ਰਿਤਕ ਆਪਣੇ ਪਿੱਛੇ ਪੰਜ ਸਾਲ ਦੀ ਬੱਚੀ ਨੂੰ ਛੱਡ ਗਈ ਹੈ, ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : Mpox vs Chickenpox : ਮੰਕੀਪੌਕਸ ਤੇ ਚਿਕਨ ਪਾਕਸ ‘ਚ ਕੀ ਹੁੰਦਾ ਹੈ ਫਰਕ ? ਜਾਣੋ ਕਿਹੜੀ ਬਿਮਾਰੀ ਜ਼ਿਆਦਾ ਖ਼ਤਰਨਾਕ ?

https://www.ptcnews.tv/news-in-punjabi/a-woman-was-murdered-in-jujhar-singh-avenue-of-amritsar-4396490

Source link

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

जसवीर सिंह बंटी और तरुण मेहता ने पदवार ग्रहण किया।

चंडीगढ़ नगर निगम में नवनिर्वाचित सीनियर डिप्टी मेयर जसबीर...