Wife Donate Kidney To Husband : ਪਿਆਰ ਦੀ ਅਨੋਖੀ ਮਿਸਾਲ; ਪਤਨੀ ਨੇ ਪਤੀ ਨੂੰ ਆਪਣੀ ਕਿਡਨੀ ਦਾਨ ਕਰਨ ਦਾ ਕੀਤਾ ਫੈਸਲਾ
W

Wife Donate Kidney To Husband : ਅੱਜ ਦੇ ਸਮੇਂ ’ਚ ਜਿੱਥੇ ਹਰ ਰਿਸ਼ਤੇ ਤਾਰ ਤਾਰ ਹੋ ਰਹੇ ਹਨ। ਨਾਜਾਇਜ ਸਬੰਧਾਂ ਦੇ ਚੱਲਦੇ ਪਤੀ ਪਤਨੀ ਦੇ ਰਿਸ਼ਤੇ ਟੁੱਟ ਰਹੇ ਹਨ ਉੱਥੇ ਹੀ ਦੂਜੇ ਪਾਸੇ ਅਬੋਹਰ ’ਚ ਇੱਕ ਪਤਨੀ ਆਪਣੇ ਪਤੀ ਨੂੰ ਗੁਰਦਾ ਦਾਨ ਕਰਨ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ 40 ਸਾਲਾ ਰਾਜਵਿੰਦਰ ਸਿੰਘ ਦੇ ਦੋਵੇਂ ਗੁਰਦੇ ਫੇਲ ਹੋਣ ਕਾਰਨ ਡਾਕਟਰਾਂ ਨੇ ਕਿਡਨੀ ਟਰਾਂਸਪਲਾਂਟ ਲਈ ਕਿਹਾ ਪਰ ਗਰੀਬੀ ਕਾਰਨ ਕਿਡਨੀ ਦਾ ਇੰਤਜ਼ਾਮ ਨਹੀਂ ਹੋ ਸਕਿਆ, ਇਸ ਲਈ ਆਖਰਕਾਰ ਪਤਨੀ ਨੇ ਆਪਣਾ ਗੁਰਦਾ ਦਾਨ ਕਰਨ ਦਾ ਫੈਸਲਾ ਕੀਤਾ।

ਮਿਲੀ ਜਾਣਕਾਰੀ ਮੁਤਾਬਿਕ ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਨਿਵਾਸੀ ਰਾਜਵਿੰਦਰ ਸਿੰਘ ਬਿਜਲੀ ਬੋਰਡ ਵਿਚ ਪ੍ਰਾਈਵੇਟ ਤੌਰ ’ਤੇ ਨੌਕਰੀ ਕਰਦਾ ਸੀ। ਪਰ ਕਰੀਬ ਚਾਰ ਸਾਲ ਪਹਿਲਾ ਉਸਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋਈ ਅਤੇ ਡਾਕਟਰਾਂ ਨੇ ਉਸਦੇ ਗੁਰਦਿਆਂ ਵਿਚ ਖਰਾਬੀ ਹੋਣਾ ਦੱਸਿਆ ਅਤੇ ਅੱਜ ਹਾਲਾਤ ਇਹ ਹਨ ਕਿ ਦੋਵੇਂ ਕਿਡਨੀਆਂ ਖਰਾਬ ਹੋ ਗਈਆਂ ਹਨ। ਡਾਕਟਰਾਂ ਨੇ ਕਿਹਾ ਹੈ ਕਿ ਜ਼ਿੰਦਗੀ ਜਿਆਉਣੀ ਹੈ ਤਾਂ ਗੁਰਦੇ ਬਦਲਣੇ ਬੇਹੱਦ ਜਰੂਰੀ ਹਨ।

ਉੱਥੇ ਹੀ ਦੂਜੇ ਪਾਸੇ ਰਾਜਵਿੰਦਰ ਸਿੰਘ ਦੀ ਪਤਨੀ ਕੁਲਵੰਤ ਕੌਰ ਨੂੰ ਲੱਗਿਆ ਕਿ ਗਰੀਬੀ ਕਰਕੇ ਗੁਰਦਾ ਲੈਣਾ , ਬਦਲਣਾ ਵਸ ਚ ਨਹੀਂ ਹੈ ਤਾਂ ਉਸਨੇ ਅਪਣਾ ਹੀ ਗੁਰਦਾ ਦੇਣ ਦਾ ਫੈਸਲਾ ਕਰ ਲਿਆ ਪਰ ਗੁਰਦੇ ਨੂੰ ਬਦਲਣ ਲਈ ਕਰੀਬ 12 ਲੱਖ ਤੋਂ ਵੱਧ ਦਾ ਖਰਚਾ ਡਾਕਟਰਾਂ ਵਲੋ ਦੱਸਿਆ ਗਿਆ ਹੈ ਤੇ ਉਸਨੂੰ ਲੈਕੇ ਉਹ ਬੇਹੱਦ ਚਿੰਤਾ ਅਤੇ ਪਰੇਸ਼ਾਨੀ ਵਿਚ ਹੈ। ਦੱਸ ਦਈਏ ਕਿ ਦੋਵੇਂ ਪਤੀ ਪਤਨੀ ਦਾ ਇੱਕ ਮੁੰਡਾ ਹੈ ਜਿਸਦੀ ਪੜ੍ਹਾਈ ਚਲ ਰਹੀ ਹੈ। ਪੀੜਤ ਮਹਿਲਾ ਨੇ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਉਸਦੇ ਪਤੀ ਦੀ ਜ਼ਿੰਦਗੀ ਬਚਾਈ ਜਾ ਸਕੇ।

ਦੱਸ ਦਈਏ ਕਿ ਕੁਲਵੰਤ ਕੌਰ ਦਾ ਪਤੀ ਰਾਜਵਿੰਦਰ ਸਿੰਘ ਆਪਣੀ ਪਤਨੀ ਦੇ ਇਸ ਫੈਸਲੇ ’ਤੇ ਉਸ਼ਦਾ ਧੰਨਵਾਦ ਕੀਤਾ ਹੈ। ਨਾਲ ਹੀ ਇੱਥੇ ਹੀ ਲੋਕਾਂ ਤੋਂ ਮਦਦ ਦੀ ਉਮੀਦ ਲਾਈ ਬੈਠਾ ਹੈ। ਦੂਜੇ ਪਾਸੇ ਸਾਡੀ ਇਸ ਖ਼ਬਰ ਦੇ ਨਾਲ ਪੀੜਤ ਦੀ ਪਤਨੀ ਦਾ ਖਾਤਾ ਨੰਬਰ ਵੀ ਸਾਂਝਾ ਕੀਤਾ ਜਾ ਰਿਹਾ ਹੈ। ਜੋ ਕੋਈ ਵੀ ਮਦਦ ਕਰਨ ਦੀ ਇੱਛਾ ਰੱਖਦਾ ਹੈ ਤਾਂ ਉਹ ਕਰ ਸਕਦਾ ਹੈ।

ਇਹ ਵੀ ਪੜ੍ਹੋ : Gurdaspur Murder : ਅੰਧਵਿਸ਼ਵਾਸ ਨੇ ਲਈ ਤਿੰਨ ਬੱਚਿਆਂ ਦੇ ਪਿਤਾ ਦੀ ਜਾਨ, ਪਾਦਰੀ ਨੇ ਭੂਤ ਕੱਢਣ ਦੇ ਚੱਕਰ ’ਚ ਕੁੱਟ-ਕੁੱਟ ਕੇ ਮਾਰ ਦਿੱਤਾ ਵਿਅਕਤੀ

https://www.ptcnews.tv/news-in-punjabi/wife-decided-to-donate-her-kidney-to-the-husband-in-abohar-4396586

Source link

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

जसवीर सिंह बंटी और तरुण मेहता ने पदवार ग्रहण किया।

चंडीगढ़ नगर निगम में नवनिर्वाचित सीनियर डिप्टी मेयर जसबीर...