Mukandpur News : ਥਾਣਾ ਮੁਕੰਦਪੁਰ ਵਿਖੇ ਤੈਨਾਤ ਏਐਸਆਈ ਬਲਵਿੰਦਰ ਸਿੰਘ, ਜੋ ਕ੍ਰਿਸ਼ਨ ਜਨਮ ਅਸ਼ਟਮੀ ਦੀ ਸ਼ੋਭਾ ਯਾਤਰਾ ਤੋਂ ਬਾਅਦ ਡਿਊਟੀ ‘ਤੇ ਐਸ.ਐਚ.ਓ ਜੋਗਿੰਦਰ ਸਿੰਘ ਦੇ ਫੋਨ ਆਉਣ ‘ਤੇ ਮੁਕੰਦਪੁਰ-ਬੰਗਾ ਰੋਡ ‘ਤੇ ਇੱਕ ਨਾਕਾ ਲਾਇਆ ਹੋਇਆ ਸੀ, ਉੱਥੇ ਮੋਟਰਸਾਈਕਲ ‘ਤੇ ਜਾ ਰਿਹਾ ਸੀ ਤਾਂ ਜਦੋਂ ਉਹ ਰਸਤੇ ਵਿੱਚ ਬਾਥਰੂਮ ਕਰਨ ਲਈ ਰੁਕਿਆ ਤੇ ਇੱਕ ਕਾਰ ਸਵਾਰ ਨੇ ਬਲਵਿੰਦਰ ਸਿੰਘ ਨੂੰ ਫੇਟ ਮਾਰ ਦਿੱਤੀ। ਨਤੀਜੇ ਵੱਜੋਂ ਬਲਵਿੰਦਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਜ਼ਖ਼ਮੀ ਬਲਵਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਰੈਫਰ ਕੀਤਾ ਅਤੇ ਗੁਰੂ ਨਾਨਕ ਮਿਸ਼ਨ ਢਾਹ ਕਲੇਰਾਂ ਹਸਪਤਾਲ ਵਿਖੇ ਲਿਜਾਇਆ ਗਿਆ, ਪਰ ਸੱਟ ਜ਼ਿਆਦਾ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਲਈ ਰੈਫਰ ਕੀਤਾ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਬਲਵਿੰਦਰ ਸਿੰਘ ਦੀ ਮੌਤ ਹੋ ਗਈ।
ਐਸਐਚਓ ਜੋਗਿੰਦਰ ਸਿੰਘ ਨੇ ਕਿਹਾ ਕਿ ਹਾਦਸੇ ਦੇ ਪ੍ਰਤੱਖਦਰਸ਼ੀ ਗੁਰਮੀਤ ਸਿੰਘ ਵਾਸੀ ਰੋਪੜ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗੱਡੀ ਐਸਪਰੈਸੋ ਹੈ, ਜਿਸ ਦਾ ਨੰਬਰ ਪੀਬੀ16ਜੀ 1663 ਪੁਲਿਸ ਕੋਲ ਆ ਗਿਆ ਹੈ ਅਤੇ ਜੋ ਵੀ ਮੌਕੇ ‘ਤੇ ਡਰਾਈਵਰ ਸੀ, ਉਸ ਦੀ ਭਾਲ ਕਰਕੇ ਗ੍ਰਿਫ਼ਤਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਗੱਡੀ ਮੁਕੰਦਪੁਰ ਤੋਂ ਬੰਗਾ ਨੂੰ ਜਾ ਰਹੀ ਸੀ, ਜਿਸ ਨੇ ਬਲਵਿੰਦਰ ਸਿੰਘ ਨੂੰ ਪਿੱਛੋਂ ਟੱਕਰ ਦਿੱਤੀ।
https://www.ptcnews.tv/news-in-punjabi/asi-balwinder-singh-died-due-to-a-car-collision-on-his-way-to-duty-in-mukandpur-4396609
Source link