Hoshiarpur Gangster Arrest : ਹੁਸ਼ਿਆਰਪੁਰ ਦੇ ਬੇਹੱਦ ਭੀੜ ਭੜਕੇ ਵਾਲੇ ਗਊਸ਼ਾਲਾ ਬਾਜ਼ਾਰ ’ਚ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗਊਸ਼ਾਲਾ ਬਾਜ਼ਾਰ ’ਚ ਤਿੰਨ ਗੈਂਗਸਟਰ ਲੁਕੇ ਪਏ ਹਨ। ਜਿਸ ਤੋਂ ਬਾਅਦ ਬਾਜ਼ਾਰ ਪੁਲਿਸ ਛਾਉਣੀ ’ਚ ਤਬਦੀਲ ਹੋ ਗਿਆ। ਇਸ ਤੋਂ ਬਾਅਦ ਪੁਲਿਸ ਦੀ ਕਾਫੀ ਜਦੋ ਜਹਿਦ ਤੋਂ ਬਾਅਦ ਐਸਡੀ ਸਕੂਲ ਨੇੜੇ ਸਥਿਤ ਧਰਮਸ਼ਾਲਾ ਦੇ ਅੰਦਰੋਂ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ।
ਦੱਸ ਦਈਏ ਕਿ ਜਿਵੇਂ ਹੀ ਬਾਜ਼ਾਰ ਛਾਉਣੀ ’ਚ ਤਬਦੀਲ ਹੋਇਆ ਤਾਂ ਦੁਕਾਨਦਾਰਾਂ ’ਚ ਵੀ ਦਹਿਸ਼ਤ ਫੈਲ ਗਈ ਕਿਉਂਕਿ ਵੱਡੀ ਗਿਣਤੀ ’ਚ ਪੁਲਿਸ ਵੱਲੋਂ ਧਰਮਸ਼ਾਲਾਂ ਨੂੰ ਘੇਰਾ ਪਾਇਆ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਪੁਲਿਸ ਵਲੋਂ ਇਨ੍ਹਾਂ ਗੈਂਗਸਟਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਜਾਣਕਾਰੀ ਮਿਲੀ ਹੈ ਕਿ ਐਨਆਰਆਈ ਦੇ ਗੋਲੀਆਂ ਮਾਰਨ ਵਾਲੇ ਕੇਸ ਦਾ ਇਨ੍ਹਾਂ ਗੈਂਗਸਟਰਾਂ ਨਾਲ ਸਬੰਧ ਹੈ। ਹਾਲਾਂਕਿ ਪੁਲਿਸ ਵਲੋਂ ਕੋਈ ਜਿ਼ਆਦਾ ਜਾਣਕਾਰੀ ਤਾਂ ਨਹੀਂ ਦਿੱਤੀ ਗਈ। ਪਰ ਮੌਕੇ ’ਤੇ ਮੌਜੂਦ ਐਸਪੀ ਸਰਬਜੀਤ ਬਾਹੀਆ ਵਲੋਂ ਇਹ ਜ਼ਰੂਰ ਦੱਸਿਆ ਗਿਆ ਹੈ ਕਿ 3 ਗੈਂਗਸਟਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਤੋਂ ਬਾਅਦ ਪੁਲਿਸ ਗੱਡੀਆਂ ’ਚ ਬਿਠਾ ਕੇ ਗੈਂਗਸਟਰਾਂ ਨੂੰ ਲੈ ਕੇ ਨਿਕਲ ਗਈ।
ਇਹ ਵੀ ਪੜ੍ਹੋ : Amritsar NRI Firing Update : NRI ਸੁਖਚੈਨ ਸਿੰਘ ਹਮਲੇ ਮਾਮਲੇ ’ਚ ਵੱਡਾ ਖੁਲਾਸਾ, ਗੋਲੀਆਂ ਮਾਰਨ ਵਾਲੇ ਸ਼ੂਟਰ ਨਿਕਲੇ ਚਿੱਟੇ ਦੇ ਆਦੀ !
https://www.ptcnews.tv/news-in-punjabi/three-dangerous-gangsters-arrested-in-hoshiarpur-link-related-to-amritsar-nri-shooting-case-4396642
Source link