ਨਕੋਦਰ: ਬੀਤੇ ਦਿਨੀ ਨਗਰ ਕੌਂਸਲ ਨਕੋਦਰ ਨੇ ਆਵਾਜਾਈ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਕੋਦਰ ਦੇ ਬੱਸ ਅੱਡੇ ਤੋਂ ਪੋਸਟ ਆਫਿਸ ਰੋਡ ਤੱਕ ਰਸਤਿਆਂ ਤੇ ਸਮਾਨ ਵੇਚਣ ਵਾਲਿਆਂ ਤੇ ਕਾਰਵਾਈ ਕਰਦਿਆਂ ਕਈ ਛੋਟੇ ਮੋਟੇ ਰੇਹੜੀ ਵਾਲਿਆਂ ਦਾ ਸਮਾਨ ਜ਼ਬਤ ਕੀਤਾ। ਇਹ ਕਾਰਵਾਈ ਬਣਦੀ ਵੀ ਸੀ ਪਰ ਇਸ ਕਾਰਵਾਈ ਵਿੱਚ ਵਰਤੀ ਜਾ ਰਹੀ ਦੋਗਲੀ ਰਾਜਨੀਤੀ ਸਹੀ ਨਹੀ। ਨਕੋਦਰ ਵਾਸੀਆਂ ਨੂੰ, ਸਮਝਦਾਰ ਲੀਡਰਾਂ ਅਤੇ ਨੇਤਾਵਾਂ ਨੂੰ ਅਤੇ ਦੇਸ਼ ਦੇ ਸੂਝਵਾਨ ਪਾਠਕਾਂ ਨੂੰ ਨਗਰ ਕੌਂਸਲ ਨਕੋਦਰ ਦੇ ਅਜਿਹੇ ਦੋਗਲੇ ਅਤੇ ਘਿਨੌਨੇ ਰੂਪ ਦੇ ਦਰਸ਼ਨ ਜਲਦ ਕਰਾਂਵਾਗਾ ਜਿੱਥੇ ਸਰਕਾਰੀ ਥਾਂਵਾ ਤੇ ਨਜ਼ਾਇਜ਼ ਉਸਾਰੀ ਕਰਵਾ ਰਹੇ ਐੱਮ ਸੀ ਪਰਿਵਾਰਾਂ ਦਾ, ਆਪਣੇ ਵਾਰਡ ਅੰਦਰਲੀਆਂ ਪ੍ਰਦਰਸ਼ਿਤ ਸਮੱਸਿਆਂਵਾਂ ਤੋਂ ਮੂੰਹ ਮੋੜਨ ਵਾਲੇ ਕੌਂਸਲਰਾਂ ਦਾ, ਰੇਹੜੀ-ਫੜੀ ਵਾਲਿਆਂ ਤੋਂ ਹਫਤਾ ਵਸੂਲੀ ਕਰਨ ਵਾਲੇ ਨਗਰ ਕੌਂਸਲ ਨਕੋਦਰ ਦੇ ਅਧਿਕਾਰੀਆਂ ਦਾ, ਕਾਨੂੰਨ ਵਿਵਸਥਾਂ ਨੂੰ ਛਿੱਕੇ ਤੇ ਟੰਗਕੇ ਕਾਰੋਬਾਰ ਚਲਾ ਰਹੇ ਕਾਰੋਬਾਰੀਆਂ ਦਾ, ਨਸ਼ਾਂ ਤਸਕਰੀ ਤੇ ਨਾਮ ਤੇ ਦੋਸ਼ੀਆਂ ਤੋਂ ਕੰਨੀ ਕਤਰਾ ਕੇ ਨਿਰਦੋਸ਼ੀਆਂ ਨੂੰ ਪਰੇਸ਼ਾਨ ਕਰਨ ਵਾਲੇ ਅਧਿਕਾਰੀਆਂ ਦਾ ਅਤੇ ਮਜ਼ਬੂਰ ਲੋਕਾਂ ਦੇ ਚੁੱਲਿਆਂ ਤੋਂ ਲੱਕੜਾਂ ਚੁੱਕ ਆਪਣੇ ਚੁੱਲੇ ਬਾਲਣ ਵਾਲੇ ਅਖੋਤੀ ਪ੍ਰਧਾਨਾਂ ਦਾ ਅਉਣ ਵਾਲੇ ਸਮੇਂ ਵਿੱਚ ਪਰਦਾਫਾਸ ਕੀਤਾ ਜਾਵੇਗਾ
ਅੱਜ ਇੱਕ ਨਿੱਕਾ ਜਿਹਾ ਸਵਾਲ.. ਨਗਰ ਕੌਂਸਲ ਦੀ ਕਾਰਵਾਈ ਕਿਸਤੇ ਹੋਣੀ ਚਾਹੀਦੀ ਹੈ?
ਕਾਨੂੰਨ ਵਿਵਸਥਾ ਨੂੰ ਭੰਗ ਕਰਕੇ ਖਿਸਕ ਚੱਕੇ ਵਿਆਕਤੀ ਤੇ ਜਾਂ ਅੱਖਾਂ ਸਾਹਮਣੇ ਕਾਨੂੰਨ ਭੰਗ ਕਰ ਰਹੇ ਵਿਅਕਤੀ ਤੇ? ਇੱਤੇ ਤੁਸੀ ਕਹੋਗੇ ਅੱਖਾਂ ਸਾਹਮਣੇ ਵਾਲੇ ਤੇ ਤੁਸੀ ਇੱਥੇ ਸਹੀ ਹੋ, ਹਰ ਸਮਝਦਾਰ ਵਿਆਕਤੀ ਇਹੋ ਕਹੇਗਾ ਪਰ ਨਗਰ ਕੌਂਸਲ ਅਧਿਕਾਰੀ ਅਜੀਹੇ ਨਹੀ। ਉਹਨਾਂ ਲਈ ਉਹ ਰੇਹੜੀ ਵਾਲਾ ਫੜਨਾ ਜ਼ਿਆਦਾ ਜਰੂਰੀ ਹੈ ਜਿਹੜਾ ਆਪਣੇ ਸਥਾਨ ਤੋਂ ਕਾਰਵਾਈ ਦੇਖ ਕੇ ਖਿਸਕ ਗਿਆ। ਉਸ ਨੂੰ ਫੜ੍ਹਣ ਲਈ ਜਿਸ ਰਸਤੇ ਵਿੱਚੋਂ ਤੰਗ ਹੋਕੇ ਲੰਘੇ ਉਸ ਰਸਤੇ ਵਿਚ ਆਪਣਾ ਕਾਰੋਬਾਰ ਕਰ ਰਹੇ ਉਸ ਵਿਅਕਤੀ ਨੂੰ ਫੜਨਾ ਜਰੂਰੀ ਨਹੀ ਜੋ ਸਰਕਾਰੀ ਲਾਂਘੇ ਤੇ ਵਿੱਚ ਸੜਕ ਦੇ ਆਪਣਾ ਕਾਰੋਬਾਰ ਕਰ ਰਿਹਾ ਹੈ। ਮਿਤੀ 05 ਸਿਤੰਬਰ ਨੂੰ ਹੋਈ ਨਗਰ ਕੌਂਸਲ ਦੀ ਕਾਰਵਾਈ ਵਿੱਚ ਬਹੁਤ ਦੋਗਲਾਪਨ ਦੇਖਨ ਨੂੰ ਮਿਲਿਆ। ਉਸ ਦਿਨ ਪਹਿਲੀ ਵਾਰ ਦੇਖਣ ਲਈ ਮਿਲਿਆ ਕਿ ਡਿਵਾਈਡਰ ਆਵਾਜਾਈ ਨੂੰ ਕੰਟਰੋਲ ਕਰਨ ਲਈ ਨਹੀ ਬਲਕਿ ਇਹ ਦੱਸਣ ਲਈ ਬਣ ਰਿਹਾ ਹੈ ਕਿ ਕਿਸ ਪਾਸੇ ਕਾਰਵਾਈ ਕਰਨੀ ਹੈ ਕਿਸ ਪਾਸੇ ਨਹੀ। 5 ਤਰੀਕ ਨੂੰ ਵਿਸ਼ਵਕਰਮਾ ਮੰਦਿਰ ਵਾਲੀ ਸਾਇਡ ਕੋਈ ਕਾਰਵਾਈ ਨਾ ਕਰਕੇ ਨਗਰ ਕੌਸਲ ਨੇ ਇਹ ਖੋਜ਼ਬੀਨ ਕਰਨ ਤੇ ਮਜ਼ਬੂਰ ਕਰ ਦਿੱਤਾ ਕਿ ਅਖਿਰ ਅਜਿਹਾ ਕਿਓ ਹੋਇਆ। ਖੋਜ਼ਬੀਨ ਵਿੱਚ ਪਾਇਆ ਗਿਆ ਕਿ ਇੱਕ ਮੋਟੀ ਰਕਮ ਉਹਨਾਂ ਵੇਂਡਰਾਂ ਵਲੋ ਨਗਰ ਕੌਂਸਲ ਅਧਿਕਾਰੀ ਬਤੌਰ ਰਿਸ਼ਵਤ ਲੈਂਦੇ ਨੇ ਜਿਹੜੇ ਵੇਂਡਰ ਆਵਾਜਾਈ ਕਨੂੰਨ ਦੀਆਂ ਧੱਜੀਆਂ ਉਡਾ ਕੇ ਆਪਣਾ ਧੰਦਾ ਕਰ ਰਹੇ ਨੇ। ਹੁਣ ਇਹ ਰਿਸ਼ਵਤ ਕੌਣ ਦੇ ਰਿਹਾ ਹੈ ਅਤੇ ਕਿਹੜਾ ਅਧਿਕਾਰੀ ਲੈ ਰਿਹਾ ਹੈ, ਉਹ ਸਰਕਾਰੀ ਹੈ ਜਾਂ ਪ੍ਰਾਇਵੇਟ ਸੱਭ ਆਉਣ ਵਾਲੇ ਸਮੈ ਵਿੱਚ ਖੁਲਾਸਾ ਕਰਾਂਗਾ। ਇਸੇ ਕਾਰਵਾਈ ਦੌਰਾਨ ਇੱਕ ਰੇਹੜੀ ਵਾਲਾ ਅਧਿਕਾਰੀਆਂ ਨੂੰ ਦੇਖਕੇ ਦੌੜ ਗਿਆਂ ਉਸ ਨੂੰ ਫੜਣ ਲਈ ਅਧਿਕਾਰੀ ਉਸ ਮਗਰ ਬਾਂਸਲ ਇਲੈਕਟ੍ਰੋਨਿਕ ਵਾਲੀ ਗਲੀ ਵਿੱਚ ਦੀ ਭੱਜੇ ਜਿੱਥੇ ਗਲੀ ਦੇ ਐਨ ਵਿੱਚਕਾਰ ਇੱਕ ਚਾਹ ਦੀ ਦੁਕਾਨ ਹੈ। ਉਸ ਵੱਲ ਕਿਸੇ ਦਾ ਧਿਆਂਨ ਨਹੀ ਗਿਆ ਜਾਂ ਜਾਣਬੁੱਝ ਕੇ ਧਿਆਨ ਨਹੀ ਦਿੱਤਾ ਗਿਆ। ਬਹੁਤ ਸਮਾਂ ਪਹਿਲਾਂ ਵੀ ਇਸ ਵਿਆਕਤੀ ਤੇ ਲੋਕਾਂ ਨੂੰ ਇਸ ਗਲੀ ਵਿੱਚੋਂ ਲੰਘਣ ਤੋ ਰੋਕਣ ਕਰਕੇ ਕਾਰਵਾਈ ਹੋਈ ਸੀ ਕੁੱਝ ਦਿਨ ਇਹ ਰਾਹ ਸਾਫ ਰਿਹਾ ਫਿਰ ਇਸੇ ਚਾਹ ਦੀ ਦੁਕਾਨ ਤੋਂ ਮੁਫਤ ਵਿੱਚ ਚਾਹ ਪੀਣ ਵਾਲੇ ਨਗਰ ਕੌਸਲ ਅਧਿਕਾਰੀਆਂ ਦੀ ਹੱਲਾਸ਼ੇਰੀ ਮਿਲਨ ਕਰਕੇ ਮੁੜ ਗਲੀ ਵਿੱਚ ਕੰਮ ਸੂਰੂ ਕਰ ਦਿੱਤਾ। ਇੱਥੇ ਮੈਂ ਨਗਰ ਕੌਂਸਲ ਦੇ ਐਕਸਲੂਸਿਵ ਆਫਿਸਰ ਸਹਿਬਾਨ ਨੂੰ ਪੁਛਣਾ ਚਾਹਾਂਗਾ ਕਿ ਇਹੀ ਹੈ ਵਿਵਸਥਾ? ਕੀ ਅਜਿਹੀ ਹੁੰਦੀ ਹੈ ਕਾਰਵਾਈ? ਕੀ ਇਸ ਢੰਗ ਨਾਲ ਬਦਲਾਂਗੇ ਸ਼ਹਿਰ ਦੀ ਨੁਹਾਰ? ਕੀ ਇਸ ਤਰਾਂ ਦੀ ਕਾਰਵਾਈ ਲਈ ਮੰਗ ਰਹੇ ਹੋ ਨਗਰ ਵਾਸੀਆਂ ਦਾ ਸਾਥ? ਇਹ ਤੁਹਾਡੇ ਹੱਥ ਹੈ ਆਪਣੀ ਛਵੀ ਇੱਕ ਇਮਾਨਦਾਰ, ਸੱਚੀ ਸੁੱਚੀ ਕਾਰਵਾਈ ਕਰਨ ਵਾਲੇ ਅਤੇ ਕਾਨੂੰਨ ਵਿਵਸਥਾ ਰੱਖਣ ਵਾਲੇ ਅਧਿਕਾਰੀ ਵਜੋ ਬਣਾਉਣੀ ਹੈ ਜਾਂ ਇੱਕ ਬੇਢੰਗੀ, ਦੋਗਲੀ ਅਤੇ ਵਿਕੀ ਹੋਈ ਕਾਰਵਾਈ ਕਰਨ ਵਾਲੇ ਕਰੱਪਟ ਅਧਿਕਾਰੀ ਵਜੋ! ਸੋਚਣਾ ਤੁਸੀ ਹੈ..