ਨਕੋਦਰ : ਪੰਜਾਬੀ ਦੇ ਇੱਕ ਅਖਬਾਰ ਵਿੱਚ ਛਪੀ ਖ਼ਬਰ ਅਨੁਸਾਰ ਅੰਬੇਡਕਰ ਚੌਕ ਤੋਂ ਐੱਮਸੀ ਚੌਕ ਤੱਕ ਸੜਕ ’ਤੇ ਨਗਰ ਕੌਂਸਲ ਵੱਲੋਂ ਪਲਾਸਟਿਕ ਦੇ ਡਿਵਾਈਡਰਾਂ ਨੂੰ ਹਟਾ ਕੇ ਸੀਮਿੰਟ ਦੇ ਪੱਕੇ ਡਿਵਾਈਡਰ ਬਣਾਏ ਜਾ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਇਸ ਨੂੰ ਬਣਾਉਣ ਵਾਲੇ ਠੇਕੇਦਾਰ ਵੱਲੋਂ ਸੜਕ ਦੇ ਵਿਚਕਾਰ ਦੋ ਤੋਂ ਤਿੰਨ ਫੁੱਟ ਚੌੜਾ ਟੋਆ ਬਣਾ ਦਿੱਤਾ ਗਿਆ ਹੈ ਤੇ ਡਿਵਾਈਡਰ ਬਣਾਉਣ ਲਈ ਪਿਛਲੇ ਕੁਝ ਦਿਨਾਂ ਤੋਂ ਇਸ ਥਾਂ ’ਤੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਕਿਉਂਕਿ ਰਾਤ ਸਮੇਂ ਵਾਹਨ ਚਾਲਕਾਂ ਨੂੰ ਦੂਰੋਂ ਪਤਾ ਨਹੀਂ ਲੱਗਦਾ ਕਿ ਕੰਮ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਹੀ ਕਈ ਦੋਪਹੀਆ ਵਾਹਨ ਚਾਲਕ ਇਨ੍ਹਾਂ ਟੋਇਆਂ ’ਚ ਡਿੱਗ ਚੁੱਕੇ ਹਨ, ਕਈਆਂ ਨੂੰ ਸੱਟਾਂ ਲੱਗੀਆਂ ਹਨ ਤੇ ਆਸਪਾਸ ਸਥਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਠੇਕੇਦਾਰ ਦੀ ਗਲਤੀ ਕਾਰਨ ਇੱਥੇ ਪਿਛਲੇ ਕਈ ਦਿਨਾਂ ਤੋਂ ਸੜਕ ਦੇ ਵਿਚਕਾਰੋਂ ਇੰਟਰਲਾਕ ਟਾਈਲਾਂ ਕੱਢ ਕੇ ਕੰਮ ਚੱਲ ਰਿਹਾ ਹੈ ਤੇ ਚੌਰਾਹੇ ਦੇ ਵਿਚਕਾਰ ਟੋਏ ਪਏ ਹੋਏ ਹਨ ਤੇ ਕਈ ਵਾਰ ਚੌਰਾਹੇ ’ਚ ਲਾਈਟਾਂ ਬੰਦ ਹੋਣ ਕਾਰਨ ਇੱਥੇ ਹਾਦਸੇ ਵਾਪਰ ਰਹੇ ਹਨ। ਸੜਕ ਵਿਚਕਾਰ ਕੀਤੀ ਸ਼ਟਰਿੰਗ ਕਾਰਨ ਵੀਰਵਾਰ ਰਾਤ ਨੂੰ ਇਕ ਕਾਰ ਲੋਹੇ ਦੇ ਸ਼ਟਰਿੰਗ ਨਾਲ ਟਕਰਾ ਗਈ, ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਦੁਕਾਨਦਾਰਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਠੇਕੇਦਾਰ ਇਸ ਸੜਕ ਦੇ ਅਗਲੇ ਤੇ ਪਿਛਲੇ ਪਾਸੇ ਕੋਈ ਸੂਚਨਾ ਬੋਰਡ ਜਾਂ ਰੇਡੀਅਮ ਪੱਟੀ ਲਗਾਵੇ ਤਾਂ ਜੋ ਵਾਹਨ ਚਾਲਕ ਵੱਲੋ ਦੂਰੋਂ ਹੀ ਕੰਮ ਚਲਦੇ ਹੋਣ ਬਾਰੇ ਦੇਖਿਆ ਜਾ ਸਕੇ। ਜ਼ਿਕਰਯੋਗ ਹੈ ਕਿ ਨਕੋਦਰ ਵਿਖੇ ਬਾਬਾ ਮੁਰਾਦ ਸ਼ਾਹ ਜੀ ਦਾ ਦੋ ਰੋਜ਼ਾ ਮੇਲਾ ਚੱਲ ਰਿਹਾ ਹੈ। ਦੂਜੇ ਸ਼ਹਿਰਾਂ ਤੋਂ ਲੋਕ ਨਕੋਦਰ ਪਹੁੰਚ ਰਹੇ ਹਨ, ਬਾਹਰੋਂ ਆਉਣ ਵਾਲੀ ਸੰਗਤ ਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਰਿਹਾ ਕਿ ਸੜਕ ’ਤੇ ਕੰਮ ਚੱਲ ਰਿਹਾ ਹੈ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਠੇਕੇਦਾਰ ਵੱਲੋਂ ਬਿਨਾਂ ਬੈਰੀਕੇਡ ਕੀਤੇ ਸੜਕ ’ਤੇ ਡਿਵਾਈਡਰ ਬਣਾਉਣ ਕਾਰਨ ਵਾਪਰ ਰਹੇ ਨੇ ਹਾਦਸੇਠ
ਨਗਰ ਕੌਂਸਲ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੇ ਵਿਚਕਾਰ ਸੀਮਿੰਟ ਕੰਕਰੀਟ ਦੀਆਂ ਪਾੜਾਂ ਬਣਾਈਆਂ ਜਾ ਰਹੀਆਂ ਹਨ
Leave a review
Reviews (0)
This article doesn't have any reviews yet.