ਸਿਹਤ ਮਹਿਕਮੇ ‘ਚ ਕੰਮ ਕਰਨ ਦੀ ਉਮਰ ਘਟਾਉਣ ਤੇ AWF ਸਾਂਝਾ ਮੋਰਚਾ ਪੰਜਾਬ ਵਲੋਂ ਮੰਗ ਪੱਤਰ।

ਉਮਰ ਹੱਦ 58ਸਾਲ ਤੋ 65 ਸਾਲ ਕੀਤੀ ਜਾਵੇ ਜੀ, ਸੇਵਾ ਮੁਕਤ ਸਮੇ ਵਰਕਰਾਂ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦੀ ਮੰਗ

ਜਲੰਧਰ: ਮਿਤੀ 18-06-2024 ਨੂੰ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਝਾ ਮੋਰਚਾ ਪੰਜਾਬ ਵੱਲੋਂ ਕਨਵੀਨਰ ਮਨਦੀਪ ਕੌਰ ਬਿਲਗਾ ਦੀ ਅਗਵਾਈ ਵਿੱਚ ਮਾਨਯੋਗ ਸਿਵਲ ਸਰਜਨ ਸਾਹਿਬ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ਜਿਸ ਵਿਚ ਪੰਜਾਬ ਸਰਕਾਰ ਨੇ ਪੰਜਾਬ ਭਰ ਦੀਆ ਆਸਾ ਵਰਕਰਜ਼ ਫੈਸੀਲਿਟੇਟਰਜ਼ ਤੇ ਜੋ ਸਿਹਤ ਮਹਿਕਮੇ ਵਿੱਚ ਕੰਮ ਕਰਨ ਦੀ ਉਮਰ ਹੱਦ 58 ਸਾਲ ਦੀ ਪਾਲਿਸੀ ਤਿਆਰ ਲਾਗੂ ਕੀਤੀ ਗਈ ਹੈ ਉਸ ਦੀ ਨਿਖੇਧੀ ਕਰਦਿਆਂ ਆਖਿਆ ਕਿ ਸਾਝੇ ਫਰੰਟ ਵੱਲੋ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਪੰਜਾਬ ਵਿੱਚ 06ਜੂਨ 2024ਤੱਕ ਚੋਣ ਜਾਬਤਾ ਲਾਗੂ ਹੋਣ ਕਰਕੇ ਹਾਲ ਦੀ ਘੜੀ ਇਹ ਮਾਮਲਾ 12-05-2024 ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਜੀ ਨਾਲ ਮਾਸ ਡੈਪੂਟੇਸ਼ਨ ਮਿਲਣ ਤੋ ਬਾਅਦ ਇਸ ਪ੍ਰਕਿਰਿਆ ਨੂੰ ਪੈਡਿੰਗ ਰੱਖ ਲਿਆ ਗਿਆ ਸੀ। ਚੋਣ ਜਾਬਤਾ ਖਤਮ ਹੋਣ ਤੋਂ ਉਪਰੰਤ ਸਾਝੇ ਫਰੰਟ ਵੱਲੋ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਜੀ ਦੇ ਨਾਮ ਤੇ ਮੰਗਾ ਪ੍ਰਤੀ ਸੇਵਾ ਮੁਕਤ ਸਮੇ ਕੰਮ ਕਰਨ ਦੀ ਉਮਰ ਹੱਦ 58ਸਾਲ ਤੋ 65 ਸਾਲ ਕੀਤੀ ਜਾਵੇ ਜੀ, ਸੇਵਾ ਮੁਕਤ ਸਮੇ ਵਰਕਰਾਂ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇ,ਸੇਵਾ ਮੁਕਤ ਸਮੇ ਹਰ ਵਰਕਰਜ਼ ਨੂੰ ਪ੍ਰਤੀ ਮਹੀਨਾ 10 ਹਜਾਰ ਰੁਪਏ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ ਜੀ,ਸੇਵਾ ਮੁਕਤ ਤੋਂ ਫਾਰਗ ਹੋਣ ਸਮੇ ਖਾਲੀ ਹੋਈ ਜਗਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲ ਦਿੱਤੀ ਜਾਵੇ ਜੀ, ਪੰਜਾਬ ਵਿੱਚ ਆਸਾ ਵਰਕਰਜ਼ ਨੂੰ ਜੱਚਾ -ਬੱਚਾ ਦੀ ਮੌਤ ਘਟਾਉਣ ਲਈ ਭਰਤੀ ਕੀਤਾ ਗਿਆ ਸੀ। ਪ੍ਰੰਤੂ ਹੁਣੇ ਇੰਨਸੈਟਿਵ ਵਧਾਉਣਾ ਦੀ ਬਜਾਏ ਭੱਤੇ ਘਟਾਏ ਗਏ ਹਨ
ਜਿੰਨਾ ਵਿੱਚ ਗਰਭਵਤੀ ਔਰਤ ਦੀ ਰਜਿਸਟਰੇਸ਼ਨ ,ਜਰਨਲ ਕੈਟਾਗਿਰੀ ਦੇ ਸਾਰੇ ਕੰਮ ਗਰਭਵਤੀ ਦੀ ਆਇਰਨ, ਡਾੱਟਸ ਦੀ ਕੈਟਾਗਿਰੀ ਟੂ ਦੇ ਮਰੀਜਾ ਦੀ ਦਵਾਈ ਖੁਆਉਣ ਵਾਲੇ ਸਾਰੇ ਕਾਲਮਾ ਦਾ ਇੰਨਸੈਟਿਵ ਖਤਮ ਕਰ ਦਿੱਤਾ ਗਿਆ ਹੈ ਜੀ, ਇਹਨਾਂ ਡਿਮਾਂਡ ਲਈ ਮੰਤਰੀ ਸਾਹਿਬ ਜੀ ਨੂੰ 03-06-2024 ਨੂੰ ਈ-ਮੇਲ ਰਾਹੀਂ ਪਾਇਨਲ ਮੀਟਿੰਗ ਦੀ ਬੇਨਤੀ ਕੀਤੀ ਗਈ ਸੀ। ਉਸ ਦਾ ਕੋਈ ਵੀ ਜਬਾਬ ਨਹੀ ਆਇਆ।ਮਜਬੂਰ ਹੋ ਕਿ ਇਹ ਸਾਰੀਆਂ ਮੰਗਾਂ ਮਨਾਉਣ ਲਈ ਦੁਬਾਰਾ ਤੋ 18-06-24 ਨੂੰ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਨੋਟਿਸ ਦਿੱਤੇ ਗਏ ਜੇਕਰ ਫਿਰ ਵੀ ਸਿਹਤ ਮਹਿਕਮੇ ਵੱਲੋ ਮੀਟਿੰਗ ਤਹਿ ਨਹੀ ਹੁੰਦੀ ਤਾ ਆਸ਼ਾ ਵਰਕਰ ਫੈਸਿਲੀਟੇਟਰਜ ਪੰਜਾਬ ਭਰ ਵਿੱਚ ਸਾਂਝੇ ਮੋਰਚੇ ਚਾਰ ਜੱਥੇਬੰਦੀਆ ਦੇ ਕਨਵੀਨਰ ਮਨਦੀਪ ਕੌਰ ਬਿਲਗਾ ਡੀ.ਐਮ. ਐਫ,ਅਮਰਜੀਤ ਕੌਰ ਰਣ ਸਿੰਘ ਵਾਲਾ ਗਰੁੱਪ ਏਟਕ, ਰਾਣੋ ਖੇੜੀ ਗਿੱਲਾ ਗਰੁੱਪ ਸ਼ਤੀਸ਼ ਰਾਣਾ ,ਸਰੋਜ ਬਾਲਾ ਸੀਟੂ ਵੱਲੋ 21-06-24 ਤੋ 28-06-24 ਤੱਕ ਸਿਹਤ ਵਿਭਾਗ ਦੇ ਸਾਰੇ ਕੰਮ ਠੱਪ ਕਰਕੇ ਪੰਜਾਬ ਦੇ ਸਾਰੇ ਐਸ.ਐਮ.ਓ ਦੇ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਪੰਜਾਬ ਸਰਕਾਰ ਆਪ ਖੁਦ ਜਿੰਮੇਵਾਰ ਹੋਵੇਗੀ ਇਸ ਮੋਕੇ ਜਿਲਾ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ,ਅੰਮ੍ਰਿਤਪਾਲ ਕੌਰ ਨੂਸੀ,ਸੀਤਾ ਆਦਮਪੁਰ,ਆਸ਼ਾ ਗੁਪਤਾ ਅਤੇ ਹੋਰ ਆਗੂ ਵੀ ਸ਼ਾਮਲ ਹੋਏ

Leave a review

Reviews (1)

June 19, 2024

Good Effort

I like this kind of news
Asha Rani
Asha Rani
Asha Rani Alias Asha Gupta is our sincere Journalist from District Jalandhar.

1 COMMENT

Comments are closed.

spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...
I like this kind of newsਸਿਹਤ ਮਹਿਕਮੇ 'ਚ ਕੰਮ ਕਰਨ ਦੀ ਉਮਰ ਘਟਾਉਣ ਤੇ AWF ਸਾਂਝਾ ਮੋਰਚਾ ਪੰਜਾਬ ਵਲੋਂ ਮੰਗ ਪੱਤਰ।