ਸੂਬੇ ਦੀਆਂ ਸਮੁੱਚੀਆਂ ਸਿਹਤ ਵਰਕਰਾਂ ਅੱਜ ਤੋਂ ਇਕ ਹਫਤੇ ਦੀ ਹੜਤਾਲ ਤੇ

ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਵਰਕਰਾਂ ਉਹਨਾਂ ਨੂੰ 58 ਸਾਲ ਦੀ ਵਿੱਚ ਘਰਾਂ ਨੂੰ ਖਾਲੀ ਤੋਰਨ ਦੇ ਵਿਰੋਧ ਵਿੱਚ ਰੋਸ ਵਜੋਂ ਪੰਜਾਬ ਵਿੱਚ ਕਰਨਗੀਆਂ ਸਿਹਤ ਵਿਭਾਗ ਦਾ ਸਮੂਹ ਕੰਮਾਂ ਦਾ ਬਾਈਕਾਟ।

ਜਲੰਧਰ 21ਜੂਨ 2024: ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਝਾ ਮੋਰਚਾ ਪੰਜਾਬ ਦੇ ਸਾਂਝੇ ਸੱਦੇ ਤੇ ਪੰਜਾਬ ਦੀਆਂ ਸਮੂਹ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਪੰਜਾਬ ਸਰਕਾਰ ਵੱਲੋਂ 58 ਸਾਲ ਦੀ ਉਮਰ ਤੇ ਸੇਵਾ ਮੁਕਤ ਕਰਨ,ਲੰਮਾ ਸਮਾਂ ਸਿਹਤ ਮਹਿਕਮੇ ਵਿਚ ਕੰਮ ਕਰਵਾਉਣ ਤੋਂ ਬਾਅਦ ਖਾਲੀ ਹੱਥ ਘਰਾ ਨੂੰ ਤੋਰਨ,ਉਹਨਾਂ ਦੇ ਜੀਵਨ ਨਿਰਬਾਹ ਕਰਨ ਲਈ ਕੋਈ ਬੱਝਵੀਂ ਪੈਨਸ਼ਨ ਨਾ ਦੇਣ,ਦੇ ਵਿਰੁੱਧ 21 ਜੂਨ ਤੋਂ 28 ਜੂਨ ਤੱਕ ਹੜਤਾਲ ਤੇ ਜਾਣ ਦੇ ਫ਼ੈਸਲੇ ਅਨੁਸਾਰ ਬਲਾਕ ਬਲਾਕ ਬਿਲਗਾ ਜਿਲਾ ਜਲੰਧਰ ਦੀਆਂ ਵਰਕਰਾਂ ਵਲੋਂ ਅੱਜ ਬਲਾਕ ਆਗੂ ਸਤਿੰਦਰ ਕੌਰ ਦੀ ਅਗਵਾਈ ਹੇਠ ਸਮੂਹਿਕ ਸਿਹਤ ਕੇਂਦਰ ਬਿਲਗਾ ਵਿਖੇ ਇਕੱਤਰ ਹੋ ਕੇ ਇਕ ਹਫਤੇ ਦੀ ਮੁਕੰਮਲ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਕਿਹਾ ਕਿ ਬਲਾਕ ਦੀਆਂ ਸਮੂਹ ਵਰਕਰਾਂ ਪੰਜਾਬ ਸਰਕਾਰ ਦੇ ਇਸ ਧੱਕੇਸਾਹੀ ਵਾਲੇ ਫ਼ਰਮਾਨ ਦੇ ਵਿਰੋਧ ਵਿਭਾਗ ਵੱਲੋਂ ਕਰਵਾਏ ਜਾਂਦੇ ਸਮੂਹ ਕੰਮਾਂ ਦਾ ਬਾਈਕਾਟ ਕਰਕੇ ਵਿਭਾਗ ਦਾ ਕੰਮ ਠੱਪ ਰੱਖਣਗੀਆਂ।ਇਕ ਵਖਰੇ ਪ੍ਰੈਸ ਬਿਆਨ ਰਾਹੀਂ ਸਾਂਝੇ ਮੋਰਚੇ ਦੇ ਕਨਵੀਨਰ ਮਨਦੀਪ ਕੌਰ ਬਿਲਗਾ, ਡੈਮੋਕ੍ਰੇਟਿਕ ਆਸ਼ਾ ਵਰਕਰਾਂ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਸ਼ਕੁੰਤਲਾ ਸਰੋਏ,ਪਰਮਜੀਤ ਕੌਰ ਮਾਨ ਨੇ ਕਿਹਾ ਕਿ ਪਾਲਿਸੀਇਸ ਮਾਮਲੇ ਸਬੰਧੀ ਪੰਜਾਬ ਵਿੱਚ 06ਜੂਨ 2024ਤੱਕ ਚੋਣ ਜਾਬਤਾ ਲਾਗੂ ਹੋਣ ਕਰਕੇ ਹਾਲ ਦੀ ਘੜੀ ਇਹ ਮਾਮਲਾ 12-05-2024 ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਜੀ ਨਾਲ ਮਾਸ ਡੈਪੂਟੇਸ਼ਨ ਮਿਲਣ ਤੋ ਬਾਅਦ ਇਸ ਪ੍ਰਕਿਰਿਆ ਨੂੰ ਪੈਡਿੰਗ ਰੱਖ ਲਿਆ ਗਿਆ ਸੀ। ਚੋਣ ਜਾਬਤਾ ਖਤਮ ਹੋਣ ਤੋਂ ਉਪਰੰਤ ਸਾਝੇ ਫਰੰਟ ਵੱਲੋ ਪੰਜਾਬ ਦੇ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ ਬਲਵੀਰ ਸਿੰਘ ਜੀ ਦੇ ਨਾਮ ਤੇ ਮੰਗਾ ਪ੍ਰਤੀ ਸੇਵਾ ਮੁਕਤ ਸਮੇ ਕੰਮ ਕਰਨ ਦੀ ਉਮਰ ਹੱਦ 58ਸਾਲ ਤੋ 65 ਸਾਲ ਕੀਤੀ ਜਾਵੇ ਜੀ, ਸੇਵਾ ਮੁਕਤ ਸਮੇਂ ਵਰਕਰਾਂ ਨੂੰ 5 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇ,ਸੇਵਾ ਮੁਕਤ ਸਮੇ ਹਰ ਵਰਕਰਜ਼ ਨੂੰ ਪ੍ਰਤੀ ਮਹੀਨਾ 10 ਹਜਾਰ ਰੁਪਏ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ ਜੀ,ਸੇਵਾ ਮੁਕਤ ਤੋਂ ਫਾਰਗ ਹੋਣ ਸਮੇ ਖਾਲੀ ਹੋਈ ਜਗਾ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਪਹਿਲ ਦਿੱਤੀ ਜਾਵੇ ਜੀ, ਪੰਜਾਬ ਵਿੱਚ ਆਸਾ ਵਰਕਰਜ਼ ਨੂੰ ਜੱਚਾ -ਬੱਚਾ ਦੀ ਮੌਤ ਘਟਾਉਣ ਲਈ ਭਰਤੀ ਕੀਤਾ ਗਿਆ ਸੀ। ਪ੍ਰੰਤੂ ਹੁਣੇ ਇੰਨਸੈਟਿਵ ਵਧਾਉਣਾ ਦੀ ਬਜਾਏ ਭੱਤੇ ਘਟਾਏ ਗਏ ਹਨ।
ਜਿੰਨਾ ਵਿੱਚ ਗਰਭਵਤੀ ਔਰਤ ਦੀ ਰਜਿਸਟਰੇਸ਼ਨ ,ਜਰਨਲ ਕੈਟਾਗਿਰੀ ਦੇ ਸਾਰੇ ਕੰਮ ਗਰਭਵਤੀ ਦੀ ਆਇਰਨ, ਡਾੱਟਸ ਦੀ ਕੈਟਾਗਿਰੀ ਟੂ ਦੇ ਮਰੀਜਾ ਦੀ ਦਵਾਈ ਖੁਆਉਣ ਵਾਲੇ ਸਾਰੇ ਕਾਲਮਾ ਦਾ ਇੰਨਸੈਟਿਵ ਖਤਮ ਕਰ ਦਿੱਤਾ ਗਿਆ ਹੈ ਜੀ, ਇਹਨਾਂ ਡਿਮਾਂਡ ਲਈ ਮੰਤਰੀ ਸਾਹਿਬ ਜੀ ਨੂੰ 03-06-2024 ਨੂੰ ਈ-ਮੇਲ ਰਾਹੀਂ ਪੈਨਲ ਮੀਟਿੰਗ ਦੀ ਬੇਨਤੀ ਕੀਤੀ ਗਈ ਸੀ। ਉਸ ਦਾ ਕੋਈ ਵੀ ਜਬਾਬ ਨਹੀ ਆਇਆ।ਮਜਬੂਰ ਹੋ ਕਿ ਇਹ ਸਾਰੀਆਂ ਮੰਗਾਂ ਮਨਾਉਣ ਲਈ ਦੁਬਾਰਾ ਤੋ 18-06-24 ਨੂੰ ਪੰਜਾਬ ਦੇ ਸਾਰੇ ਸਿਵਲ ਸਰਜਨਾਂ ਨੂੰ ਨੋਟਿਸ ਦਿੱਤੇ ਗਏ ਜੇਕਰ ਫਿਰ ਵੀ ਉਹਨਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ ਸਰਕਾਰ ਵਰਕਰਾਂ ਨਾਲ ਕੀਤੇ ਹੋਏ ਵਾਅਦੇ ਤੋਂ ਮੁੱਕਰ ਰਹੀ ਹੈ । ਜਿਸ ਦੇ ਰੋਸ 21-06-24 ਤੋ 28-06-24 ਤੱਕ ਸਿਹਤ ਵਿਭਾਗ ਦੇ ਸਾਰੇ ਕੰਮ ਠੱਪ ਕਰਕੇ ਪੰਜਾਬ ਦੇ ਸਾਰੇ ਐਸ.ਐਮ.ਓ ਦੇ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕੀਤ ਜਾ ਰਹੇ ਹਨ।ਉਹਨਾਂ ਕਿਹਾ ਕੇ ਜੇਕਰ ਭਗਵੰਤ ਮਾਨ ਸਰਕਾਰ ਨੇ ਜੇਕਰ ਫਿਰ ਵੀ ਆਸ਼ਾ ਵਰਕਰ ਤੇ ਫੈਸਿਲੀਟੇਟਰ ਵਿਰੋਧੀ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ 28 ਜੂਨ ਨੂੰ ਸਾਂਝੇ ਮੋਰਚੇ ਦੀ ਮੀਟਿੰਗ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਇਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਪੰਜਾਬ ਸਰਕਾਰ ਆਪ ਖੁਦ ਜਿੰਮੇਵਾਰ ਹੋਵੇਗੀ ਇਸ ਮੋਕੇ ਮਨਜੀਤ ਕੌਰ ,ਬਿਮਲਾ, ਕਮਲਜੀਤ, ਨਛੱਤਰ ਦੇਵੀ,ਕਮਲੇਸ਼,ਸੁਖਵਿੰਦਰ ਕੌਰ,ਕੁਲਵੰਤ ਕੌਰ,ਜਗਦੀਸ਼ ਕੌਰ, ਸਨਦੀਪ ਕੌਰ,ਪਰਮਿੰਦਰ ਕੌਰ,ਨਿਰਮਲ ਕੌਰ,ਰਣਜੀਤ ਕੌਰ ਅਤੇ ਹੋਰ ਬਲਾਕ ਆਗੂ ਹਾਜ਼ਰ ਸਨ।

Leave a review

Reviews (0)

This article doesn't have any reviews yet.
Asha Rani
Asha Rani
Asha Rani Alias Asha Gupta is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...