ਜਲੰਧਰ 24 ਜੂਨ 2024 ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਝਾ ਮੋਰਚਾ ਪੰਜਾਬ ਦੇ ਸਾਂਝੇ ਮੋੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਸਮੂਹ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਪੰਜਾਬ ਸਰਕਾਰ ਵੱਲੋਂ 58 ਸਾਲ ਦੀ ਉਮਰ ਤੇ ਸੇਵਾ ਮੁਕਤ ਕਰਨ,ਲੰਮਾ ਸਮਾਂ ਸਿਹਤ ਮਹਿਕਮੇ ਵਿਚ ਕੰਮ ਕਰਵਾਉਣ ਤੋਂ ਬਾਅਦ ਖਾਲੀ ਹੱਥ ਘਰਾ ਨੂੰ ਤੋਰਨ,ਉਹਨਾਂ ਦੇ ਜੀਵਨ ਨਿਰਬਾਹ ਕਰਨ ਲਈ ਕੋਈ ਬੱਝਵੀਂ ਪੈਨਸ਼ਨ ਨਾ ਦੇਣ,ਦੇ ਵਿਰੁੱਧ 21 ਜੂਨ ਤੋਂ 28 ਜੂਨ ਤੱਕ ਹੜਤਾਲ ਤੇ ਜਾਣ ਦੇ ਫ਼ੈਸਲੇ ਅਨੁਸਾਰ ਬਲਾਕ ਬਿਲਗਾ ਜਿਲਾ ਜਲੰਧਰ ਦੀਆਂ ਵਰਕਰਾਂ ਵਲੋਂ ਸਾਝੇ ਮੋਰਚੇ ਦੇ ਕਨਵੀਨਰ ਮਨਦੀਪ ਕੌਰ ਤੇ ਬਲਾਕ ਆਗੂ ਸਤਿੰਦਰ ਕੌਰ ਦੀ ਅਗਵਾਈ ਹੇਠ ਸਮੂਹਿਕ ਸਿਹਤ ਕੇਂਦਰ ਬਿਲਗਾ ਵਿਖੇ ਅੱਜ ਚੌਥੇ ਦਿਨ ਦੀ ਹੜਤਾਲ ਜਾਰੀ ਰਹੀ । ਪ੍ਰੰਤੂ ਅਜੇ ਤਕ ਸਾਡੀਆ ਮੰਗਾ ਅਤੇ ਮੁਸ਼ਕਿਲਾਂ ਦੇ ਹੱਲ ਲਈ ਪੰਜਾਬ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਜੇਕਰ ਪੰਜਾਬ ਸਰਕਾਰ ਸਿਹਤ ਵਿਭਾਗ ਦੇ ਪੂਰੇ ਅਮਲੇ ਨਾਲ਼ ਲਿਖ਼ਤੀ ਮੀਟਿੰਗ ਤਹਿ ਨਹੀਂ ਕਰਵਾਉਂਦੀ 28 ਜੂਨ ਤੱਕ ਕੰਮ ਛੋੜ ਹੜਤਾਲ ਤੋਂ ਬਾਅਦ ਸਾਝੇ ਮੋਰਚੇ ਵੱਲੋ ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵੱਲੋ ਤਿੱਖਾ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਵਰਕਰਾਂ ਰੋਸ ਵਜੋਂ ਪੰਜਾਬ ਵਿੱਚ ਕਰਨਗੀਆਂ ਸਮੂਹ ਵਿਭਾਗੀ ਕੰਮਾਂ ਦਾ ਬਾਈਕਾਟਆ
ਸੂਬੇ ਦੀਆਂ ਸਮੁੱਚੀਆਂ ਵਰਕਰਾਂ ਅੱਜ ਤੋਂ ਇਕ ਹਫਤੇ ਦੀ ਹੜਤਾਲ ਤੇ
Leave a review
Reviews (0)
This article doesn't have any reviews yet.