ਜਲੰਧਰ : ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਕੁਲਵਿੰਦਰ ਕੌਰ ਅਮਾਨਤਪੁਰ ਦੀ ਅਗਵਾਈ ਹੇਠ ਅੱਜ ਜਲੰਧਰ ਵਿਖੇ ਪੰਜਾਬ ਸਰਕਾਰ ਵੱਲੋਂ ਮਿਡ ਡੇਅ ਮੀਲ ਵਰਕਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਵਿਰੋਧ ਵਿੱਚ ਜਲੰਧਰ ਸੈਂਟਰਲ ਦੇ ਹਲਕਾ ਵਿਧਾਇਕ ਸ੍ਰੀ ਰਮਨ ਅਰੋੜਾ ਦੇ ਦਫ਼ਤਰ ਸਾਹਮਣੇ ਇਕਤਰ ਹੋ ਕਿ ਉਹਨਾਂ ਦੇ ਦਫ਼ਤਰ ਵਿਚ ਮੰਗ ਪੱਤਰ ਸੌਂਪਿਆ ਗਿਆ ।ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਡ ਡੇਅ ਮੀਲ ਵਰਕਰਾਂ ਨਾਲ ਕੀਤੇ ਵਾਅਦੇ ਤੋਂ ਸਰਕਾਰ ਭੱਜਦੀ ਨਜ਼ਰ ਆ ਰਹੀ ਹੈ ਗਿੱਲ ਫ਼ਾਰਮ ਅੰਮ੍ਰਿਤਸਰ ਵਿਖੇ ਕੇਜਰੀਵਾਲ ਨੇ ਇੱਕ ਕਾਨਫਰੰਸ ਵਿੱਚ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਪੰਜਾਬ ਅੰਦਰ ਬਣਦਿਆਂ ਹੀ ਅਸੀਂ ਪਹਿਲ ਦੇ ਆਧਾਰ ਤੇ ਮਿਡ ਡੇਅ ਮੀਲ ਵਰਕਰਾਂ ਦੀ ਤਨਖਾਹ ਦੁੱਗਣੀ ਕਰਾਂਗੇ ਤਿੰਨ ਹਜ਼ਾਰ ਤੋਂ ਛੇ ਹਜ਼ਾਰ ਕਰਾਂਗੇ ਪਰ ਸਰਕਾਰ ਨੇ ਅਜੇ ਤੱਕ ਸਾਡੀ ਤਨਖਾਹ ਵਿੱਚ ਕੋਈ ਵਾਅਦਾ ਨਹੀਂ ਕੀਤਾ ਸਗੋਂ ਸਰਕਾਰ ਸਾਨੂੰ ਮੀਟਿੰਗਾਂ ਦੇ ਦੇ ਭੱਜ ਰਹੀ ਹੈ ਇਸ ਦੇ ਰੋਸ ਵਜੋਂ ਪੂਰੇ ਪੰਜਾਬ ਵਿੱਚ ਅੱਜ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ ਤੇ ਰੋਸ ਪ੍ਰਦਰਸ਼ਨ ਕੀਤੇ ਗਏ।ਉਹਨਾਂ ਨੇ ਐਲਾਨ ਕੀਤਾ ਕਿ ਜੇਕਰ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ 1 ਸਿਤੰਬਰ ਨੂੰ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰ ਪੁਰ ਵਿਖੇ ਸੂਬਾਈ ਰੈਲੀ ਕੀਤੀ ਜਾਵੇਗੀ ਇਸ ਮੌਕੇ ਡੀ ਐਮ ਐਫ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਦੁਸਾਂਝ, ਜਨਰਲ ਸਕੱਤਰ ਕੁਲਵਿੰਦਰ ਸਿੰਘ ਜੋਸਨ, ਜਥੇਬੰਦੀ ਆਗੂ ਜਸਵਿੰਦਰ ਕੌਰ ਚੀਮਾ,ਰਜਨੀ ਕਰਤਾਰਪੁਰ,ਸੀਮਾ ਸਈਪੁਰ ,ਗੀਤਾ ਮੁਸਤਫ਼ਾਪੁਰ ਨੇ ਸੰਬੋਧਨ ਕੀਤਾ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਮਿਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਰਮਨ ਅਰੋੜਾ ਦੇ ਦਫ਼ਤਰ ਦਿੱਤਾ ਮੰਗ ਪੱਤਰ।ਮ
1 ਸਤੰਬਰ ਨੂੰ ਸਿਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਸੂਬਾਈ ਰੈਲੀ ਕਰਨ ਦਾ ਕੀਤਿ ਐਲਾਨ
Leave a review
Reviews (0)
This article doesn't have any reviews yet.