ਇਸਤਰੀ ਜਾਗ੍ਰਿਤੀ ਮੰਚ ਵਲੋਂ ਪੁਲਿਸ ਕਮਿਸ਼ਨਰ ਦਫ਼ਤਰ ਧਰਨਾ ਮੁਜ਼ਾਹਰਾ

ਬਜ਼ੁਰਗ ਔਰਤ ਨੂੰ ਆਪਣੇ ਮਾਲਕੀ ਘਰ ਤੋਂ ਬੇ ਘਰ ਕਰਨ ਵਾਲੇ ਵਿਅਕਤੀ ਖਿਲਾਫ਼ ਕਾਰਵਾਈ ਕਰਨ ਦੀ ਮੰਗ

ਜਲੰਧਰ: ਇਸਤਰੀ ਜਾਗ੍ਰਿਤੀ ਮੰਚ ਵੱਲੋਂ ਬਜ਼ੁਰਗ ਮਹਿਲਾ ਅਤੇ ਸਾਬਕਾ ਫੌਜੀ ਅਧਿਕਾਰੀ ਬਜ਼ੁਰਗ ਨੂੰ ਆਪਣੇ ਮਾਲਕੀ ਵਾਲੇ ਘਰ ਚੋਂ ਕੁੱਟਮਾਰ ਕਰਕੇ ਕੱਢ ਕੇ ਘਰ ਉੱਤੇ ਨਜਾਇਜ਼ ਕਬਜ਼ਾ ਕਰਨ ਸੰਬੰਧੀ ਥਾਣਾ ਭਾਰਗੋ ਕੈਂਪ ਪੁਲਿਸ ਵੱਲੋਂ ਬਣਦੀ ਕਾਰਵਾਈ ਨਾ ਕਰਨ ਅਤੇ ਕਾਫ਼ੀ ਸਮੇਂ ਤੋਂ ਖੱਜਲਖੁਆਰ ਕਰਨ ਖਿਲਾਫ਼ ਪੁਲਿਸ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਗਈ। ਇਸ ਮੌਕੇ ਏ.ਡੀ.ਸੀ.ਪੀ.ਹੈਡਕੁਆਰਟਰ ਨੇ ਦੋ ਦਿਨਾਂ ਦਾ ਸਮਾਂ ਲੈਂਦਿਆਂ ਭਰੋਸਾ ਦਿੱਤਾ ਕਿ ਬਜ਼ੁਰਗ ਜੋੜੇ ਨੂੰ ਦੋ ਦਿਨਾਂ ਵਿੱਚ ਇਨਸਾਫ ਦਿੱਤਾ ਜਾਵੇਗਾ।ਇਸ ਸਮੇਂ ਪੀੜਤ ਬਜ਼ੁਰਗ ਔਰਤ ਕੁਲਦੀਪ ਕੌਰ ਨੇ ਦੱਸਿਆ ਕਿ ਮੈਂ ਨਿਊ ਦਸਮੇਸ਼ ਨਗਰ, ਥਾਣਾ ਭਾਰਗੋ ਕੈਂਪ ਜਲੰਧਰ ਦੀ ਵਸਨੀਕ ਹਾਂ।ਮੇਰੇ ਪੁੱਤਰ ਪਰਮਜੀਤ ਸਿੰਘ ਅਤੇ ਨੂੰਹ ਸੰਦੀਪ ਕੌਰ ਜੋ ਕਿ ਦੋਵੇਂ ਵਾਸੀ ਪਿੰਡ ਕਾਲਾ ਸੰਘਿਆਂ, ਜ਼ਿਲ੍ਹਾ ਕਪੂਰਥਲਾ ਸਾਡੇ ਕਹਿਣੇ ਤੋਂ ਬਾਹਰ ਹਨ ਅਤੇ ਸਾਡੇ ਨਾਲ ਅਕਸਰ ਹੀ ਲੜਾਈ ਝਗੜਾ ਕਰਦੇ ਰਹਿੰਦੇ ਹਨ। ਮੇਰੀ ਤੇ ਮੇਰੇ ਘਰ ਵਾਲੇ ਦੀ ਕੋਈ ਦੇਖਭਾਲ ਨਹੀਂ ਕਰਦੇ। ਜਿਸ ਲਈ ਅਸੀਂ ਆਪਣੀ ਚਲ ਅਚੱਲ ਜਾਇਦਾਦ ਤੋਂ ਉਹਨਾਂ ਨੂੰ ਬੇਦਖਲ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ 25-07-2024 ਨੂੰ ਰਾਤ 12 ਵਜ਼ੇ ਉਕਤ ਪਰਮਜੀਤ ਸਿੰਘ ਅਤੇ ਉਸਦੀ ਪਤਨੀ ਸੰਦੀਪ ਕੌਰ ਸਾਡੇ ਮਕਾਨ ਨੰਬਰ 95 ਡੀ ਨਿਉ ਦਸਮੇਸ਼ ਨਗਰ ਥਾਣਾ ਭਾਰਗੋ ਕੈਂਪ ਜਲੰਧਰ ਵਿੱਚ ਕਬਜ਼ਾ ਕਰਨ ਦੀ ਨੀਅਤ ਨਾਲ ਦਾਖਲ ਹੋਣ ਲੱਗੇ ਸੀ ,ਜੋ ਇਸ ਬਾਰੇ ਸਾਨੂੰ ਇਤਲਾਹ ਮਿਲੀ ਅਤੇ ਬਾਅਦ ਵਿੱਚ ਉਪਰੋਕਤ ਪਰਮਜੀਤ ਸਿੰਘ ਅਤੇ ਸੰਦੀਪ ਕੌਰ ਮੌਕੇ ਤੇ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਦੌੜ ਗਏ। ਮੇਰਾ ਪਤੀ ਮੇਰਾ ਪਤੀ ਆਰਮੀ ਵਿੱਚੋਂ ਰਿਟਾਇਰ ਹੈ ਅਤੇ ਚੱਲਣ ਫਿਰਨ ਤੋਂ ਅਸਮਰੱਥ ਹੈ ਪਰ ਪਰਮਜੀਤ ਸਿੰਘ ਤੇ ਉਸਦੀ ਪਤਨੀ ਸਾਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ ਤੇ ਸਾਨੂੰ ਇਸ ਬੁਢਾਪੇ ਦੀ ਉਮਰ ਵਿੱਚ ਵੀ ਚੈਨ ਨਾਲ ਜਿਊਣ ਨਹੀਂ ਦਿੰਦੇ। ਸਾਡੇ ਵੱਲੋਂ ਥਾਣਾ ਭਾਰਗੋ ਕੈਂਪ ਵਿਖੇ ਮਦਦ ਦੀ ਗੁਹਾਰ ਲਗਾਈ ਪਰ ਕੋਈ ਇਨਸਾਫ ਨਹੀਂ ਮਿਲਿਆ ਤਾਂ ਮੈਂ 26 ਜੁਲਾਈ ਨੂੰ ਸੀਨੀਅਰ ਪੁਲਿਸ ਅਧਿਕਾਰੀ ਏਡੀਸੀਪੀ ਹੈੱਡਕੁਆਰਟਰ ਦੇ ਪੇਸ਼ ਹੋ ਕੇ ਉਹਨਾਂ ਪਾਸ ਫ਼ਰਿਆਦ ਕੀਤੀ ਤਾਂ ਉਹਨਾਂ ਏਸੀਪੀ ਭਾਰਗੋ ਕੈਂਪ ਨੂੰ ਕਾਰਵਾਈ ਕਰਨ ਲਈ ਲਿਖਿਆ, ਜਿਨ੍ਹਾਂ ਅੱਗੇ ਐੱਸ ਐੱਚ ਓ ਭਾਰਗੋ ਕੈਂਪ ਦੀ ਡਿਊਟੀ ਲਗਾਈ। ਐੱਸ ਐੱਚ ਓ ਵਲੋਂ ਥਾਣਾ ਬੁਲਾ ਕੇ ਗੱਲਬਾਤ ਸੁਣੀਂ ਤਾਂ ਮੋਹਤਬਰਾਂ ਦੀ ਹਾਜ਼ਰੀ ਵਿੱਚ ਐੱਸ ਐੱਚ ਓ ਦੇ ਸਾਹਮਣੇ ਵੀ ਸਾਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਪ੍ਰੰਤੂ ਪੁਲਿਸ ਮੂਕ ਦਰਸ਼ਕ ਬਣੀ ਰਹੀ ਅਤੇ ਕਾਰਵਾਈ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ। ਅਸੀਂ ਇੱਧਰ ਉੱਧਰ ਬਜ਼ੁਰਗ ਅਵੱਸਥਾ ਵਿੱਚ ਧੱਕੇ ਖਾਣ ਲਈ ਮਜ਼ਬੂਰ ਹਾਂ।
ਇਸ ਸਮੇਂ ਇਸਤਰੀ ਜਾਗਰਤੀ ਮੰਚ ਦੇ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਜੱਸੀ, ਬਲਵਿੰਦਰ ਕੌਰ ਘੁੱਗਸ਼ੋਰ ਅਤੇ ਤੇ ਦਿਲਜੀਤ ਕੌਰ ਨੇ ਕਿਹਾ ਕਿ ਪੁਲਿਸ ਭਾਵੇਂ ਹਿਕ ਠੋਕ ਕੇ ਲੱਖ ਦਾਅਵੇ ਕਰਦੀ ਹੋਵੇ ਕਿ ਉਹ ਔਰਤਾਂ ਨੂੰ ਇਨਸਾਫ ਦਵਾਉਣ ਲਈ ਵਚਨਬੱਧ ਹੈ ਪਰ ਉਹਨਾਂ ਦੇ ਦਾਵੇ ਫੋਕੇ ਹੀ ਹਨ ਕਿਉਂਕਿ ਲਗਾਤਾਰ ਇਨਸਾਫ ਮੰਗਦੀ ਔਰਤਾਂ ਨੂੰ ਦਰ ਦਰ ਦੀਆਂ ਠੋਕਣਾ ਖਾਣੀਆਂ ਪੈ ਰਹੀਆਂ ਹਨ। ਜਿਸ ਕਾਰਨ ਉਹਨਾਂ ਖਿਲਾਫ ਹੋਰ ਰਹੀਆਂ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਦਾ ਔਰਤਾਂ ਪ੍ਰਤੀ ਨਜ਼ਰੀਆ ਜਗੀਰੂ ਹੋਣ ਕਾਰਨ ਉਹ ਔਰਤਾਂ ਪ੍ਰਤੀ ਆਪਣੀ ਕੋਈ ਠੋਸ ਜੁਵਾਬਦੇਹੀ ਨਹੀਂ ਸਮਝਦੇ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਔਰਤ ਵਿਰੋਧੀ ਮਾਨਸਿਕਤਾ ਕਾਰਨ ਬਜ਼ੁਰਗ ਔਰਤ ਦੀ ਦਰਖ਼ਾਸਤ ਉੱਪਰ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਬਜ਼ੁਰਗ ਜੋੜੇ ਨੂੰ ਇਨਸਾਫ ਨਹੀਂ ਮਿਲਦਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੀ ਆਗੂ ਪਰਮਜੀਤ ਕੌਰ ਅਤੇ ਸਰਬਜੀਤ ਕੌਰ ਨੇ ਵੀ ਸੰਬੋਧਨ ਕੀਤਾ।
ਜਾਰੀ ਕਰਤਾ,
ਜਸਵੀਰ ਕੌਰ ਜੱਸੀ
8284851754

Leave a review

Reviews (0)

This article doesn't have any reviews yet.
Asha Rani
Asha Rani
Asha Rani Alias Asha Gupta is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...