ਜਲੰਧਰ: ਕਲਕੱਤਾ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਉਣ ਅਤੇ ਦੇਸ਼ ਭਰ ਵਿੱਚ ਔਰਤਾਂ ਖ਼ਿਲਾਫ਼ ਵੱਧ ਰਹੀਆਂ ਜ਼ਬਰ ਜ਼ਿਨਾਹ ਖ਼ਿਲਾਫ਼ ਵੱਧ ਰਹੀਆਂ ਘਟਨਾਵਾਂ ਦੇ ਖ਼ਿਲਾਫ਼ ਇਸਤਰੀ ਜਾਗ੍ਰਿਤੀ ਮੰਚ ਤੇ ਆਸ਼ਾ ਫੈਸਿਲੀਟੇਟਰ ਵਰਕਰ ਯੂਨੀਅਨ ਵੱਲੋਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਦੀ ਜ਼ਿਲ੍ਹਾ ਸਕੱਤਰ ਜਸਵੀਰ ਕੌਰ ਆਸ਼ਾ ਫੈਸਿਲੀਟੇਟਰ ਵਰਕਰ ਯੂਨੀਅਨ ਆਸ਼ਾ ਗੁਪਤਾ ਨੇ ਕਿਹਾ ਦੇਸ਼ ਦੇ ਅੰਦਰ ਔਰਤਾਂ ਖ਼ਿਲਾਫ਼ ਜ਼ਬਰ ਜ਼ਨਾਹ ਅਤੇ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਕਲਕੱਤਾ ਵਿੱਚ ਮਹਿਲਾ ਡਾਕਟਰ ਦੇ ਜ਼ਬਰ ਜ਼ਨਾਹ ਤੋਂ ਹੱਤਿਆ ਮਾਮਲੇ ਵਿਚ ਤਿੰਨ ਮਹੀਨੇ ਦਾ ਸਮਾਂ ਹੋ ਗਿਆ ਪਰ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਸਾਰੇ ਦੇਸ਼ ਵਿੱਚ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਸਰਕਾਰਾਂ ਵੱਲੋਂ ਇੱਕ ਦੂਜੇ ਖਿਲਾਫ਼ ਚਿੱਕੜ ਉਛਾਲੀ ਤੋਂ ਬਿਨਾਂ ਕੁਝ ਨਹੀਂ ਕੀਤਾ ਜਾ ਰਿਹਾ । ਕਲਕੱਤੇ ਦੀ ਘਟਨਾ ਤੋਂ ਬਾਅਦ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਦਲਾਪੁਰ, ਉਤਰਾਖੰਡ, ਉਡੀਸਾ, ਉਜੈਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਥਾਵਾਂ ਤੇ ਔਰਤਾਂ ਵਿਰੁੱਧ ਘਟਨਾਵਾਂ ਵਾਪਰੀਆਂ ਹਨ। ਦੇਸ਼ ਦੇ ਸਿਆਸਤਦਾਨ ਲਗਾਤਾਰ ਦੋਸ਼ੀਆਂ ਦੀ ਬਚਾਉਣ ਲਈ ਵਿੱਚ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਔਰਤਾਂ ਨੂੰ ਨਿੱਤ ਦਿਨ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਰੋਸ ਪ੍ਰਦਰਸਨ ਵਿੱਚ ਸ਼ਾਮਿਲ ਔਰਤਾਂ ਨੇ ਇਨਸਾਫ ਨਾ ਦੇਣ ਵਾਲੀਆਂ ਸਰਕਾਰਾਂ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਔਰਤ ਆਗੂ ਨਿਰਮਲਜੀਤ ਕੌਰ, ਦਿਲਜੀਤ ਕੌਰ, ਬਲਵਿੰਦਰ ਕੌਰ ਨੇ ਇਹ ਮੰਗ ਕੀਤੀ ਕਿ ਕਲਕੱਤੇ ਦੇ ਮਹਿਲਾ ਟਰੇਨੀ ਡਾਕਟਰ ਦੇ ਕੇਸ ਦੀ ਜਾਂਚ ਸੁਪਰੀਮ ਕੋਰਟ ਦੇ ਸੀਟਿੰਗ ਜੱਜ ਦੁਆਰਾ ਸਮਾਂਬੱਧ ਕਰਕੇ ਤੱਥ ਲੋਕਾਂ ਦੇ ਸਾਹਮਣੇ ਲਿਆਂਦੇ ਜਾਣ ਕਿਉਂਕਿ ਸੀਬੀਆਈ ਜਾਂਚ ਦੀ ਸੁਸਤ ਰਫ਼ਤਾਰ ਕਾਰਣ ਸਵਾਲ ਦੇ ਘੇਰੇ ਵਿੱਚ ਹੈ। ਕੰਮ ਕਾਜੀ ਥਾਵਾਂ ਉੱਤੇ ‘ਐਂਟੀ ਸੈਕਸ਼ੂਅਲ ਹਰਾਸਮੈਂਟ ਸੈਲ’ ਸੱਤਾ ਦੇ ਹੱਥ ਠੋਕੇ ਨਾ ਬਣ ਕੇ ਔਰਤਾਂ ਦੇ ਹਿੱਤਾਂ ਲਈ ਕੰਮ ਕਰਨ, ਪੁਲਿਸ ਨੂੰ ਪਿੱਤਰਸਤਾਤਮਕ ਰਵੱਈਏ ਦੀ ਬਜਾਏ ਪ੍ਰੋਫੈਸ਼ਨਲ ਵਿਵਹਾਰ ਨੂੰ ਯਕੀਨੀ ਬਣਾਇਆ ਜਾਵੇ, ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ ਨੂੰ ਇਨਸਾਫ ਦੇਣ ਲਈ ਫਾਸਟ ਟਰੈਕ ਅਦਾਲਤਾਂ ਰਾਹੀਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।ਇਸ ਸਮੇਂ ਇਸਤਰੀ ਜਾਗ੍ਰਿਤੀ ਮੰਚ ਤੇ ਆਸ਼ਾ ਫੈਸਿਲੀਟੇਟਰ ਵਰਕਰ ਯੂਨੀਅਨ ਦੇ ਮੈਂਬਰਾਂ ਨੇ ਮੰਗ ਕੀਤੀ ਕਿ ਸੀਬੀਆਈ ਦੀ ਜਾਂਚ ਤੇ ਇਸਦੀ ਸੁਸਤ ਰਫ਼ਤਾਰ ਇਸਦੇ ਇਰਾਦਿਆਂ ਬਾਰੇ ਸ਼ੰਕੇ ਖੜੇ ਕਰ ਰਹੀ ਹੈ ਇਸ ਲਈ ਇਸ ਕੇਸ ਵਿੱਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਦੁਆਰਾ ਸਮਾਂ ਵੱਧ ਜਾਂਚ ਹੋਣੀ ਚਾਹੀਦੀ ਹੈ।ਇਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਰਮਨਦੀਪ ਕੌਰ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਦੇ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਆਸ਼ਾ ਫੈਸਿਲੀਟੇਟਰ ਵਰਕਰ ਯੂਨੀਅਨ ਦੇ ਨੀਤੂ, ਹਰਜਿੰਦਰ ਕੌਰ ਆਦਿ ਨੇ ਸੰਬੋਧਨ ਕੀਤਾ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਇਸਤਰੀ ਜਾਗ੍ਰਿਤੀ ਮੰਚ ਵੱਲੋਂ ਕਲਕੱਤਾ ਮਹਿਲਾ ਡਾਕਟਰ ਦੇ ਕੇਸ ਵਿੱਚ ਨਿਆਂ ਵਿੱਚ ਹੋ ਰਹੀ ਦੇਰੀ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨਇ
Leave a review
Reviews (0)
This article doesn't have any reviews yet.