ਨਰਿੰਦਰ ਸਿੰਘ ਔਜਲਾ ਡੀ.ਐਸ ਪੀ. ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਸ਼ਾਹਕੋਟ ਪੁਲਿਸ ਵੱਲੋਂ ਨਜਾਇਜ਼ ਮਾਈਨਿੰਗ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਐਸ.ਐਚ.ਓ. ਸ਼ਾਹਕੋਟ ਦੀ ਅਗਵਾਈ ‘ਚ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਪਿੰਡ ਥੰਮੂਵਾਲ ਤੋਂ ਰੇਤਾਂ ਦੀ ਨਜਾਇਜ਼ ਮਾਈਨਿੰਗ ਕਰਕੇ ਲਿਜਾ ਰਹੇ ਇੱਕ ਟ੍ਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਾਂਚ ਅਧਿਕਾਰੀ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ਤੇ ਉਨ੍ਹਾਂ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਪਿੰਡ ਥੰਮੂਵਾਲ ਵਿਖੇ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ ਉਨ੍ਹਾਂ ਨੇ ਰੇਤਾਂ ਦੀ ਨਿਕਾਸੀ ਕਰਕੇ ਲਿਜਾ ਰਹੇ 5 ਟ੍ਰੈਕਟਰ-ਟਰਾਲੀਆਂ ਨੂੰ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਰਵਾਈ ਲਈ ਮਾਈਨਿੰਗ ਇੰਸਪੈਕਟਰ ਅਜੈ ਕੁਮਾਰ ਨੂੰ ਬੁਲਾਇਆ ਗਿਆ ਤਾਂ ਜਾਂਚ ਦੌਰਾਨ 4 ਟ੍ਰੈਕਟਰ-ਟਰਾਲੀਆਂ ਪਾਸ ਰੇਤਾਂ ਦੀ ਨਿਕਾਸੀ ਸਬੰਧੀ ਪਰਚੀਆਂ ਪਾਈਆਂ ਗਈਆਂ ਜਦਕਿ ਧਰਮਵੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਚੱਕ ਬਾਹਮਣੀਆਂ ਪਾਸ ਟਰਾਲੀ ਵਿੱਚ ਲੋਡ ਰੇਤਾਂ ਦੀ ਪਰਚੀ ਨਾ ਹੋਣ ਕਾਰਨ ਉਸ ਦੇ ਸੋਨਾਲੀਕਾ ਡੀ.ਆਈ. ਟ੍ਰੈਕਟਰ ਨੰ: ਪੀ.ਬੀ.67-ਡੀ.-7384 ਨੂੰ ਸਮੇਤ ਰੇਤਾਂ ਲੋਡ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਪੰਜਾਬ ਮਾਈਨਿੰਗ ਮਿਨਰਲ ਰੂਲਜ਼ 2013 ਦੀ ਧਾਰਾ 74 ਅਤੇ 75 ਅਧੀਨ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ।
Sarwan Hans