ਸਰਕਾਰੀ ਪ੍ਰਾਇਮਰੀ ਸਕੂਲ ਤੂਤ ਬਲਾਕ ਫਿਰੋਜ਼ਪੁਰ -1 ਦੇ 6 ਵਿਦਿਆਰਥੀਆਂ ਦੀ ਹੋਈ ਕੌਮੀ ਅਵਾਰਡ ਲਈ ਚੋਣ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤੂਤ ਫਿਰੋਜ਼ਪੁਰ -1 ਦੇ 6 ਵਿਦਿਆਰਥੀ ਸਕਾਊਟਿੰਗ ਦੇ ਪ੍ਰਾਇਮਰੀ ਸੈਕਸ਼ਨ ਦੇ ਸਰਵੋਤਮ ਕੋਮੀ ਪੁਰਸਕਾਰ ਗੋਲਡਨ ਐਰੋ ਐਵਾਰਡ ਲਈ ਚੁਣੇ ਗਏ ਹਨ। ਇਹ ਵਿਦਿਆਰਥੀ 22 ਫਰਵਰੀ ਨੂੰ ਦਿੱਲੀ ਵਿਖੇ ਨੈਸ਼ਨਲ ਕਮਿਸ਼ਨਰ ਭਾਰਤ ਸਕਾਊਟ ਅਤੇ ਗਾਈਡ ਜੀ ਵੱਲੋਂ ਸਨਮਾਨਿਤ ਕੀਤੇ ਜਾਣਗੇ। ਇਨਾ ਵਿਦਿਆਰਥੀਆਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ -1 ਸੁਮਨਦੀਪ ਕੌਰ ਵੱਲੋਂ ਉਚੇਚੇ ਤੌਰ ਤੇ ਸਕੂਲ ਪਹੁੰਚ ਕੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ। ਉਹਨਾਂ ਕਿਹਾ ਵਿਦਿਆਰਥੀਆਂ ਦੇ ਗਾਈਡ ਅਧਿਆਪਕ ਪੂਨਮ ਰਾਣੀ ਅਤੇ ਚਰਨਜੀਤ ਸਿੰਘ ਵਰਗੇ ਅਧਿਆਪਕਾਂ ਤੇ ਸਾਨੂੰ ਮਾਣ ਹੈ ਜੋ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਸਹਿ ਵਿਦਿਅਕ ਗਤੀਵਿਧੀਆਂ ਨਾਲ ਜੋੜਦੇ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਕੱਬ ਅਤੇ ਬੁਲਬੁਲ ਦੀਆਂ ਗਤੀਵਿਧੀਆਂ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਉਹਨਾਂ ਅੰਦਰ ਛੁਪੀਆਂ ਕਲਾਤਮਕ ਰੁਚੀਆਂ ਨੂੰ ਨਿਖਾਰਿਆ ਜਾ ਸਕੇ। ਅੱਜ ਇਸ ਮੌਕੇ ਉਨਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਤੂਤ ਵਿੱਚ ਨਵੀਂ ਉਸਾਰੀ ਜਾ ਰਹੀ ਚਾਰਦੀਵਾਰੀ ਦਾ ਵੀ ਨਿਰੀਖਣ ਕੀਤਾ। ਉਹਨਾਂ ਦੇ ਨਾਲ ਦਫਤਰ ਤੋਂ ਜਨਕ ਸਿੰਘ ਮੈਡਮ ਚਿੰਕੀ ਕੁਲਵੀਰ ਕੌਰ ਤੇ ਕਿਹੜਾ ਅਨਮੋਲਦੀਪ ਸਿੰਘ ਹਾਜ਼ਰ ਸਨ।ਇਨਾ ਵਿਦਿਆਰਥੀਆਂ ਨੂੰ ਸਮੂਹ ਪੰਚਾਇਤ ਪਿੰਡ ਤੂਤ ਐਸ ਐਮ ਸੀ ਕਮੇਟੀ ਬਲਾਕ ਫਿਰੋਜ਼ਪੁਰ -1 ਦੇ ਸਮੂਹ ਅਧਿਆਪਕਾਂ ਸੈਂਟਰ ਹੈਡ ਟੀਚਰ ਰੂਹੀ ਬਜਾਜ ਸੁਨੀਲ ਕੁਮਾਰ ਰੇਸ਼ਮਾ ਰਾਣੀ ਰੁਪਿੰਦਰ ਕੌਰ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵਧਾਈ ਦਿੱਤੀ ਗਈ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...