ਐਮ ਐਲ ਏ ਮੈਡਮ ਇੰਦਰਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰ ਤੁਹਾਡੇ ਦੁਆਰ ਮਿਸ਼ਨ ਤੇ ਕੀਤੀ ਚਰਚਾ

ਹਲਕਾ ਨਕੋਦਰ ਦੀ ਐਮ ਐਲ ਏ ਮੈਡਮ ਇੰਟਰਜੀਤ ਕੌਰ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਅਤੇ ਬਲਾਕ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ ਜੀ ਦੀ ਅਗਵਾਈ ਵਿੱਚ ਸਾਰੇ ਵਾਰਡ ਸੈਕਟਰੀ ਦੇ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਰਕਾਰ ਤੁਹਾਡੇ ਦੁਆਰਾ ਮਿਸ਼ਨ ਤੇ ਚਰਚਾ ਕੀਤੀ ਗਈ।ਅਤੇ ਦੱਸਿਆ ਗਿਆ ਕਿ ਮਾਨ ਸਰਕਾਰ ਦੁਆਰਾ ਚਲਾਏ ਗਏ ਇਸ ਮਿਸ਼ਨ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਇਸ ਪ੍ਰੋਗਰਾਮ ਦੇ ਤਹਿਤ ਸਰਕਾਰ ਦੇ ਨੁਮਾਇੰਦੇ ਤੇ ਉੱਚ ਅਧਿਕਾਰੀ ਹਰ ਵਾਰਡ, ਬਲਾਕ ਮੁਹੱਲਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਜਰੂਰੀ ਕੰਮ ਪੂਰੇ ਕੀਤੇ ਜਾਣਗੇ। ਜਿਹਨਾਂ ਵਿੱਚ ਜਨਮ ਸਰਟੀਫਿਕੇਟ ਅਤੇ ਮੌਤ ਦਾ ਸਰਟੀਫਿਕੇਟ ਇਨਕਮ ਸਰਟੀਫਿਕੇਟ ਵਿਧਵਾ ਪੈਨਸ਼ਨ ਬੁਢਾਪਾ ਪੈਨਸ਼ਨ ਅੰਗਹੀਣ ਪੈਨਸ਼ਨ ਇਸ ਤਰ੍ਹਾਂ ਦੀਆਂ ਕੁੱਲ 44 ਸੁਵਿਧਾਵਾਂ ਲੋਕਾਂ ਨੂੰ ਘਰੇ ਬੈਠੇ ਹੀ ਪਹੁੰਚਾਈਆਂ ਜਾਣਗੀਆਂ ਇਸ ਨਾਲ ਲੋਕਾਂ ਦਾ ਪੈਸਾ ਅਤੇ ਸਮਾਂ ਦੋਨੇ ਹੀ ਬਚਣਗੇ। ਆਮ ਲੋਕਾਂ ਨੂੰ ਦਫਤਰਾਂ ਦੇ ਚੱਕਰ ਕੱਟਣ ਤੋਂ ਰਾਹਤ ਮਿਲੇਗੀ। ਇਹ ਜਾਣਕਾਰੀ ਦਿੰਦੇ ਹੋਏ ਮਾਨਯੋਗ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਦੱਸਿਆ ਇਸ ਤਰ੍ਹਾਂ ਪਹਿਲੇ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਇਹ ਸੁਵਿਧਾਵਾਂ 6 ਫਰਵਰੀ ਤੋਂ ਚਾਲੂ ਕੀਤੀਆਂ ਜਾਣਗੀਆਂ । ਇਸ ਮੌਕੇ ਤੇ ਬਲਾਕ ਪ੍ਰਧਾਨ ਪ੍ਦੀਪ ਸਿੰਘ ਸ਼ੇਰਪੁਰ ਤੇ ਬਲਾਕ ਪ੍ਰਧਾਨ ਜਸਵੀਰ ਸਿੰਘ ਧੰਜਲ ਦੱਸਿਆ ਕਿ ਹਰ ਬਲਾਕ ਦੇ ਵਿੱਚ ਸੈਕਟਰੀ ਨਿਯੁਕਤ ਕੀਤੇ ਗਏ ਹਨ ਜੋ ਕਿ ਆਪਣੀ ਆਪਣੀ ਵਾਰਡ ਵਿੱਚ ਲੋਕਾਂ ਦੀ ਜਰੂਰਤ ਅਨੁਸਾਰ ਸੁਵਿਧਾਵਾਂ ਮੁਹਈਆ ਕਰਵਾਉਣ ਦੇ ਵਿੱਚ ਮਦਦ ਕਰਨਗੇ। ਇਸ ਮੌਕੇ ਤੇ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਪ੍ਦੀਪ ਸਿੰਘ ਸ਼ੇਰਪੁਰ ਬਲਾਕ ਪ੍ਰਧਾਨ ਅਸ਼ਵਨੀ ਕੋਹਲੀ ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਨਕੋਦਰ ਤੇ ਵਾਰਡ ਇੰਚਾਰਜ ਨਰੇਸ਼ ਕੁਮਾਰ ਵਾਰਡ ਇਨਚਾਰਜ ਸੁਖਵਿੰਦਰ ਗਡਵਾਲ ਵਾਰਡ ਇਨਚਾਰਜ ਸ਼ਾਂਤੀ ਸਰੂਪ ਜਿਲਾ ਸਕੱਤਰ ਐਸਸੀ ਐਸਟੀ ਵਿੰਗ ਤੇ ਵਾਰਡ ਇੰਚਾਰਜ ਹਿਮਾਂਸ਼ੂ ਜੈਨ ਵਾਰਡ ਇੰਚਾਰਜ ਨਰਿੰਦਰ ਸ਼ਰਮਾ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਗੋਪੀ ਵਾਰਡ ਇੰਚਾਰਜ ਸੁਖਦੇਵ ਸਿੰਘ ਵਾਰਡ ਇੰਚਾਰਜ ਮਨਮੋਹਨ ਸਿੰਘ ਟੱਕਰ ਵਾਰਡ ਇੰਚਾਰਜ ਅਜੇ ਕੁਮਾਰ ਗੁਰਵਿੰਦਰ ਸਿੰਘ ਕਲਸੀ ਵਾਰਡ ਇੰਚਾਰਜ ਸੰਦੀਪ ਸਿੰਘ ਸੋਢੀ ਮੀਡੀਆ ਇੰਚਾਰਜ ਵਿਜੇ ਕੁਮਾਰ ਕਲੇਰ ਨਗਰ ਮੰਗਤ ਰਾਏ ਵਾਰਡ ਇੰਚਾਰਜ ਕਰਨ ਸ਼ਰਮਾ ਵਾਰਡ ਇੰਚਾਰਜ ਮੋਹਨ ਲਾਲ ਵਾਰਡ ਇੰਚਾਰਜ ਹਰੀਸ਼ ਕੁਮਾਰ ਟੋਨੀ ਵਾਰਡ ਇੰਚਾਰਜ ਪਰਮਿੰਦਰ ਸਿੰਘ ਵਾਰਡ ਇੰਚਾਰਜ ਆਦਿ ਹਾਜ਼ਰ ਸਨ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...