ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਮਹੱਲਾ ਸ਼ੇਰਪੁਰ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਮੁਹੱਲਾ ਸ਼ੇਰਪੁਰ ਦੇ ਪਤਵੰਤੇ ਸ਼ਹਿਰ ਦੇ ਨਗਰ ਕੌਂਸਲਰ ਪ੍ਰਧਾਨ ਨਵਨੀਤ ਨੀਤਾ ਈਓ ਸਾਹਿਬ ਰਣਦੀਪ ਸਿੰਘ ,ਐਸੋ ਸਾਹਿਬ ਨਿਸ਼ਾਂਤ ਜੈਨ, ਹਿਮਾਂਸ਼ੂ ਜੀ ਦੀਪਕ ਕੁਮਾਰ ਜੀ ਐਸਡੀਓ ਵਾਟਰ ਸਪਲਾਈ ਸੀਵਰੇਜ ਬੋਰਡ ਸੈਂਟਰੀ ਇੰਸਪੈਕਟਰ ਘਨਸ਼ਾਮ ਜੀ ਇੰਸਪੈਕਟਰ ਯੋਗਰਾਜ ਤਿੰਨ ਨਗਰ ਕੌਂਸਲ ਦਫਤਰ ਦਾ ਪੂਰਾ ਸਟਾਫ ਵੀ ਹਾਜ਼ਰ ਸਨ । ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਖਾਸ ਕਰਕੇ ਹੈਲਥ ਅਤੇ ਐਜੂਕੇਸ਼ਨ ਵੱਲ ਸਭ ਤੋਂ ਵੱਧ ਧਿਆਨ ਦੇ ਰਹੀ ਹੈ ਤੇ ਹੁਣ ਨਵੇਂ ਪਾਸ ਹੋਏ ਬਜਟ ਵਿੱਚ ਵੀ ਐਜੂਕੇਸ਼ਨ ਵਾਸਤੇ ਵੀ ਕਾਫੀ ਬਜਟ ਰੱਖਿਆ ਗਿਆ ਹੈ। ਭਗਵੰਤ ਮਾਨ ਸਰਕਾਰ ਐਜੂਕੇਸ਼ਨ ਦਾ ਮਿਆਰ ੳਚਾ ਚੁਕਣ ਲਈ ਕਾਫੀ ਯਤਨਸ਼ੀਲ ਹੈ। ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਹੋਏ ਹਰ ਇੱਕ ਵਾਅਦੇ ਅਤੇ ਲੋਕਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਦਿੱਤੀਆਂ ਹੋਈਆਂ ਹਰ ਗਰੰਟੀਆਂ ਨੂੰ ਪੂਰਾ ਕਰਨ ਦਾ ਯਤਨ ਕਰ ਰਹੀ ਹੈ। ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਮੈਂ ਲੋਕਾਂ ਨਾਲ ਜੋ ਵਾਅਦੇ ਇਲੈਕਸ਼ਨ ਦੇ ਦੌਰਾਨ ਕੀਤੇ ਸਨ ਇੱਕ ਇੱਕ ਕਰਕੇ ਹਰ ਵਾਅਦਾ ਪੂਰਾ ਕਰ ਰਹੀ ਹਾਂ। ਇਸ ਪ੍ਰਾਇਮਰੀ ਸਕੂਲ ਦੀ ਮਹੱਲਾ ਸ਼ੇਰਪੁਰ ਵਾਸੀਆਂ ਦੀ ਕਾਫੀ ਦੇਰ ਤੋਂ ਮੰਗ ਸੀ ਕਿ ਜਲਦੀ ਨਜ਼ਦੀਕ ਸਕੂਲ ਖੋਲਿਆ ਜਾਵੇ ਕਿਉਂਕਿ ਇਸ ਮਹੱਲੇ ਦੇ ਲਾਗੇ ਜਿਸ ਤਰ੍ਹਾਂ ਮੁਹੱਲਾ ਸ਼ੇਰਪੁਰ ਮੁਹਲਾ ਬਿਗਾੜਪੁਰਾ ਮੁਹੱਲਾ ਗੁਰੂ ਨਾਨਕਪੁਰਾ ਅਤੇ ਮੁਹੱਲਾ ਕਮਾਲਪੁਰ ਦੇ ਛੋਟੇ ਛੋਟੇ ਬੱਚਿਆਂ ਨੂੰ ਪੜ੍ਹਨ ਵਾਸਤੇ ਦੂਰ ਜਾਣਾ ਪੈਂਦਾ ਸੀ। ਇਹ ਸਕੂਲ ਬਣਨ ਦੇ ਨਾਲ ਲੋਕਾਂ ਦੀ ਇਸ ਮੁਸ਼ਕਿਲ ਤੋਂ ਛੁਟਕਾਰਾ ਮਿਲ ਜਾਵੇਗਾ। ਉਸ ਮੌਕੇ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਸ਼ਹਿਰ ਦੀ ਪੂਰੀ ਟੀਮ ਜਿਸ ਵਿੱਚ ਬਲਾਕ ਪ੍ਰਧਾਨ ਪ੍ਰਦੀਪ ਸਿੰਘ ਸ਼ੇਰਪੁਰ ਸ਼ਾਂਤੀ ਸਰੂਪ ਜਿਲਾ ਸਕੱਤਰ ਐਸਸੀ ਐਸਟੀ ਵਿੰਗ ਸੰਜੀਵ ਅਹੂਜਾ ਸੰਜੀਵ ਟੱਕਰ ਮਨੀ ਮਹਿੰਦਰੂ ਯੁਵਾ ਆਗੂ ਸਤਪਾਲ ਸਿੰਘ ਜੱਜ ਡਾਕਟਰ ਜੀਵਨ ਸਹੋਤਾ ਪੰਮਾ ਗਿੱਲ ਅਮਰੀਕ ਸਿੰਘ ਥਿੰਧ ਨਗਰ ਕੌਂਸਲਰ bਧਰਮਪਾਲ ਬੋਬੀ ਭੱਟੀ ਭਰਥ ਰਾਜ ਰਾਜਾ ਸਾਬਕਾ ਐਮਸੀ ਸੰਤੋਖ ਸਿੰਘ ਘੋੜੀਆਂ ਵਾਲਾ ਲਖਵੀਰ ਕੌਰ ਸੰਘੇੜਾ ਮਹਿਲਾ ਕੋਡੀਨੇਟਰ ਪੂਜਾ ਸ਼ਰਮਾ ਤੇ ਹੋਰ ਨਜ਼ਦੀਕ ਦੇ ਪਤਵੰਤੇ ਸੱਜਣ ਹਾਜ਼ਰ ਸਨ ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਨੇ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਦਾ ਨੀਂਹ ਪੱਥਰ ਰੱਖਿਆ ।ਹ
Leave a review
Reviews (0)
This article doesn't have any reviews yet.