ਗੋਰਾਇਆ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਲੁਧਿਆਣੇ ਤੋਂ ਸੀਨੀਅਰ ਪੱਤਰਕਾਰ ਹਰਭਜਨ ਸਿੰਘ ਪੰਮਾ ਨੇ ਦੱਸਿਆ ਕਿ ਪਿੰਡ ਪਾਸਲਾ ਦੇ ਜੈਤੋਵਾਲ ਵਿੱਖੇ ਲੱਖਾਂ ਦੇ ਦਾਤੇ ਦਾ ਮੇਲਾ ਅਬਦੁਲ ਕਾਦਰ ਗੌਸ ਪਾਕ ਗਿਆਰਵੀਂ ਵਾਲੀ ਸਰਕਾਰ ਅਬਦੁਲ ਗਨੀ ਖਾ਼ਨ ਢੌਡਾ ਪੀਰ ਸਾਈਂ ਮੰਗਤੇ ਸ਼ਾਹ ਜੀ ਪਾਸਲੇ ਵਾਲੇ ਸਰਕਾਰ ਦਾ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ,ਜੋ ਕਿ 21-22-23 ਮਈ ਨੂੰ ਹੋਵੇਗਾ।ਇਸ ਬਾਰੇ ਸਮੁੱਚੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਗੱਦੀ ਨਸ਼ੀਨ ਸਾਈਂ ਜਸਵੀਰ ਸ਼ਾਹ ਜੀ ਨੇ ਦੱਸਿਆ ਕਿ 21 ਮਈ ਨੂੰ ਮਹਿੰਦੀ ਦੀ ਰਸਮ ਅਦਾ ਕਰਦੇ ਹੋਏ ਸ਼ਾਮ 4 ਵਜੇ ਚਿਰਾਗ ਰੋਸ਼ਨ ਦੀ ਰਸਮ ਅਦਾ ਕਰਨ ਤੋਂ ਬਾਅਦ 22 ਮਈ ਨੂੰ ਸਵੇਰੇ 10 ਵਜੇ ਝੰਡੇ ਦੀ ਰਸਮ ਦੇ ਨਾਲ ਨਾਲ ਸ਼ਾਮ ਨੂੰ 7 ਵਜੇ ਮਹਿਫ਼ਿਲ-ਏ-ਕਵਾਲ ਅਤੇ ਨਕਾਲ ਪਾਰਟੀਆਂ ਵਲੋਂ ਆਪਣੀ ਕਲਾ ਪੇਸ਼ ਕੀਤੀ ਜਾਏਗੀ।ਇਸ ਤੋਂ ਬਾਅਦ ਅਗਲੇ ਦਿਨ 23 ਮਈ ਨੂੰ ਸਟੇਜ ਦਾ ਪ੍ਰੋਗਰਾਮ ਸਵੇਰੇ 10 ਵਜੇ ਆਰੰਭ ਕੀਤਾ ਜਾਏਗਾ।ਇਸ ਮੌਕੇ ਮੇਲੇ ਵਿੱਚ ਕਈ ਮਹਾਪੁਰਸ਼ ਅਤੇ ਸੰਤ ਵੀ ਸ਼ਿਰਕਤ ਕਰਨਗੇ ਜਿਹਨਾਂ ਵਿਚੋਂ ਮੁੱਖ ਤੌਰ ਤੇ ਮੀਆਂ ਤਾਜ ਮੁਹੰਮਦ ਸਰਕਾਰ। ਸਾਈਂ ਸੋਮਨਾਥ ਸਿੱਧੂ ਕੁੱਲੇਵਾਲੀ ਸਰਕਾਰ ਅਤੇ ਸਾਈਂ ਜੀਤ ਸ਼ਾਹ ਜੀ ਰੁੜਕੇ ਵਾਲੇ ਵਿਸ਼ੇਸ਼ ਤੋਰ ਤੇ ਹਾਜਰੀ ਭਰਨਗੇ।ਇਸ ਮੌਕੇ ਕਈ ਪ੍ਰਸਿੱਧ ਗਾਇਕਾਂ ਵਲੋਂ ਬਾਬਾ ਜੀ ਦਾ ਗੁਣਗਾਣ ਕੀਤਾ ਜਾਏਗਾ। ਜਿਹਨਾਂ ਵਿਚੋਂ ਸਰਦਾਰ ਅਲੀ। ਮੁਨਵਰ ਅਲੀ। ਵਨੀਤ ਖ਼ਾਨ,ਬੀ ਐਸ ਬੱਲੀ ਕਵਾਲ। ਸਲਾਮਤ ਅਲੀ ਕਾਂਸ਼ੀ ਨਾਥ ਜੋਤੀ ਨੂਰਾਂ ਹਰਮਨ ਜਰਮਨ ਅਤੇ ਸੁਨੀਲ ਸਮੇਤ ਹੋਰ ਵੀ ਕਈ ਦਿੱਗਜ ਕਲਾਕਾਰ ਹਾਜਰੀ ਭਰਨਗੇ।ਇਸ ਮੌਕੇ ਦਰਬਾਰ ਵਲੋਂ ਸੰਗਤਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ।ਇਸ ਮੌਕੇ ਮੇਲੇ ਵਿੱਚ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਸਰਦਾਰ ਹਰਭਜਨ ਸਿੰਘ ਪੰਮਾ ਅਤੇ ਪੱਤਰਕਾਰ ਗਗਨ ਅਰੋੜਾ ਵਿਸ਼ੇਸ਼ ਤੋਰ ਤੇ ਹਾਜਿਰ ਰਹਿਣਗੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਲੱਖਾਂ ਦੇ ਦਾਤੇ ਦਾ ਮੇਲਾ 21-22-23 ਮਈ ਨੂੰ ਕਰਵਾਇਆ ਜਾਏਗਾਲ
Leave a review
Reviews (0)
This article doesn't have any reviews yet.