ਹਲਕਾ ਨਕੋਦਰ ਦੇ ਵਾਲਮੀਕ ਭਾਈਚਾਰੇ ਦੇ ਆਗੂਆਂ ਨੇ ਅੱਜ ਪ੍ਰੈਸ ਨੂੰ ਕੁਝ ਜਾਣਕਾਰੀ ਦਿੱਤੀ ਕਿ ਜਿਸ ਤਰ੍ਹਾਂ 2014 ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਨਵੀਂ ਨਵੀਂ ਹੋਂਦ ਵਿੱਚ ਆਈ ਸੀ ਉਸ ਵਕਤ ਲੋਕ ਸਭਾ 2014 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੋਤੀ ਮਾਨ ਨੂੰ ਵਾਲਮੀਕੀ ਭਾਈਚਾਰੇ ਵੱਲੋਂ ਭਰਪੂਰ ਸਹਿਯੋਗ ਕੀਤਾ ਗਿਆ ਸੀ। ਉਸ ਵਕਤ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਜੋਤੀ ਮਾਨ ਨੂੰ ਲੋਕ ਸਭਾ ਜਲੰਧਰ ਵਿੱਚੋਂ 2,54000 ਵੋਟਾਂ ਪਈਆਂ ਸਨ। ਇਸ ਨਾਲ ਆਮ ਆਦਮੀ ਪਾਰਟੀ ਨੂੰ ਜਲੰਧਰ ਜ਼ਿਲ੍ਹੇ ਵਿੱਚ ਵੱਡਾ ਹੁੰਗਾਰਾ ਮਿਲਿਆ ਸੀ। ਉਸ ਵਕਤ ਹਲਕਾ ਨਕੋਦਰ ਵਿੱਚ ਆਮ ਆਦਮੀ ਪਾਰਟੀ ਦੀ ਜੜ ਲੱਗ ਗਈ ਸੀ ਉਹ ਲੱਗੀ ਹੋਈ ਜੜ ਅਜ ਭਰਪੂਰ ਫਲਦਾਰ ਪੌਦਾ ਬਣ ਚੁੱਕਾ ਹੈ। ਇਸ ਤੋਂ ਇਲਾਵਾ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਇਸ ਵਿੱਚ ਵੀ ਹਲਕਾ ਨਕੋਦਰ ਵਿੱਚ ਮੈਡਮ ਇੰਦਰਜੀਤ ਕੌਰ ਮਾਨ ਨੂੰ ਵਾਲਮੀਕੀ ਭਾਈਚਾਰੇ ਦਾ ਭਰਪੂਰ ਸਹਿਯੋਗ ਮਿਲਿਆ ਤੇ ਜਿੱਤ ਪ੍ਰਾਪਤ ਕੀਤੀ ਹੁਣ ਫੇਰ ਦੁਬਾਰਾ 2024 ਦੇ ਲੋਕ ਸਭਾ ਇਲੈਕਸ਼ਨ ਹੋ ਰਹੇ ਇਸ ਵਾਰ ਵੀ ਵਾਲਮੀਕੀ ਭਾਈਚਾਰੇ ਨੇ ਇਹ ਫੈਸਲਾ ਕੀਤਾ ਆਮ ਆਦਮੀ ਪਾਰਟੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਅਤੇ ਨਕੋਦਰ ਵਿੱਚ ਮੈਡਮ ਇੰਦਰਜੀਤ ਕੌਰ ਮਾਨ ਵੱਲੋਂ ਹਲਕਾ ਨਕੋਦਰ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ ਇਹਨਾਂ ਕੰਮਾਂ ਨੂੰ ਦੇਖਦੇ ਹੋਏ ਸਾਡਾ ਵਾਲਮੀਕੀ ਭਾਈਚਾਰਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਪਵਨ ਕੁਮਾਰ ਟੀਨੂ ਦਾ ਸਹਿਯੋਗ ਕਰੇਗਾ ਤੇ ਅਤੇ ਪਵਨ ਕੁਮਾਰ ਟੀਨੂ ਹਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਜਾਵੇਗਾ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਘਰ ਘਰ ਤੱਕ ਪਹੁੰਚਾਈਆਂ ਜਾਣਗੀਆਂ ਵੱਡੀ ਲੀਡ ਨਾਲ ਪਵਨ ਕੁਮਾਰ ਟੀਨੂ ਨੂੰ ਜਿਤਾ ਕੇ ਲੋਕ ਸਭਾ ਚ ਭੇਜਿਆ ਜਾਵੇਗਾ। ਇਸ ਮੌਕੇ ਤੇ ਵਾਲਮੀਕੀ ਭਾਈਚਾਰੇ ਦੇ ਆਗੂ ਹਾਜ਼ਰ ਸਨ ਜਿਨਾਂ ਵਿੱਚ ਬਲਦੇਵ ਸਹੋਤਾ, ਡਾਕਟਰ ਜੀਵਨ ਸਹੋਤਾ, ਦਰਸ਼ਨ ਸਿੰਘ ਟਾਹਲੀ, ਸਾਬੀ ਧਾਲੀਵਾਲ, ਸਤਨਾਮ ਢੇਰੀਆਂ ਤਰਲੋਚਨ ਸਿੰਘ ਆਲੋਵਾਲ ਮਾਸਟਰ ਮੋਹਨ ਲਾਲ ਮਹਿੰਦਰ ਪਾਲ ਅਮਰਜੀਤ ਸਿੰਘ ਸੋਹਨ ਲਾਲ ਰਜਿੰਦਰ ਕੁਮਾਰ ਕਾਕੂ ਭਰਥ ਰਾਜ ਰਾਜਾ ਬੋਬੀ ਭੱਟੀ ਜੀਤ ਰਾਮ ਸੰਤੋਖ ਨਾਲ ਹੈਪੀ ਸੀਓਵਾਲ ਟੋਨੀ ਸਾਈ ਪਵਨ ਕੁਮਾਰ ਗਿੱਲ ਸੋਡੀ ਆਦਿ ਹਾਜ਼ਰ ਸਨ ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਵਾਲਮੀਕੀ ਭਾਈਚਾਰਾ ਆਮ ਆਦਮੀ ਪਾਰਟੀ ਦੀ ਸਪੋਰਟ ਵਿੱਚਵ
Leave a review
Reviews (0)
This article doesn't have any reviews yet.