ਹੈਲਫ ਫਾਊਂਡੇਸ਼ਨ ਦੇ ਚੇਅਰਮੈਨ ਦਲੀਪ ਹੰਸ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੈਲਫ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਭਗਵਾਨ ਵਾਲਮੀਕਿ ਸਭਾ ਦੇ ਸਾਬਕਾ ਪ੍ਰਧਾਨ ਦਲੀਪ ਹੰਸ ਨੂੰu ਉਹਨਾਂ ਦੇ ਵੱਡੀ ਗਿਣਤੀ ਸਮਰਥਕਾਂ ਸਮੇਤ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੌਂਸਲ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ।ਇਸ ਮੋਕੇ ਗੱਲ ਕਰਦਿਆਂ ਦਲੀਪ ਹੰਸ ਨੇ ਕਿਹਾ ਕਿ ਉਹ ਪਿਛਲੇ ਦੋ ਸਾਲਾਂ ਤੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੁਆਰਾ ਬਿਨਾਂ ਕਿਸੇ ਭੇਦਭਾਵ ਤੋਂ ਹਲਕੇ ਵਿੱਚ ਕਰਵਾਏ ਜਾ ਰਹੇ ਸਰਬਪੱਖੀ ਵਿਕਾਸ ਤੇ ਹਲਕੇ ਦੀ ਦਿਨ-ਬ-ਦਿਨ ਬਦਲ ਰਹੀ ਨੁਹਾਰ ਨੂੰ ਵੇਖਦੇ ਆ ਰਹੇ ਹਨ।ਉਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦੀ ਦੋ ਸਾਲਾਂ ਦੀ ਸ਼ਾਨਦਾਰ ਕਾਰਗੁਜਾਰੀ ਦੇਖਦੇ ਹੋਏ ਪਾਰਟੀ ਵਿੱਚ ਸ਼ਾਮਲ ਹੋਏ ਹਨ।ਉਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਚੰਡੀਗੜ੍ਹ ਤੋਂ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਆਉਂਦਿਆਂ ਰਾਸਤੇ ਵਿੱਚ ਨੱਕੀਆਂ ਟੋਲ ਪਲਾਜ਼ਾ ਨੂੰ ਬੰਦ ਕਰਵਾਇਆ ਗਿਆ ਜਿਸ ਨਾਲ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੂੰ ਕਾਫੀ ਫਾਇਦਾ ਹੋਇਆ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਜਿੰਨੇ ਵੀ ਵਾਅਦੇ ਕੀਤੇ,ਲਗਭਗ ਪੂਰੇ ਕੀਤੇ ਹਨ ਤੇ ਅੱਜ ਪੂਰੇ ਪੰਜਾਬ ਵਿੱਚ ਬਿਜਲੀ ਦੇ ਬਿੱਲ 0 ਆ ਰਹੇ ਹਨ।ਸਿੱਖਿਆ ਦੇ ਖੇਤਰ ਵਿੱਚ ਆਈ ਕ੍ਰਾਂਤੀ ਸਭ ਦੇ ਸਾਹਮਣੇ ਹੈ ਤੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਵਿੱਚ ਆਇਆ ਸੁਧਾਰ ਪੰਜਾਬ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ।ਸਿਹਤ ਸਹੂਲਤਾਂ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਅੱਜ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਮੁਫਤ ਮਿਲ ਰਹੀਆਂ ਹਨ ਤੇ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਉਪਰੋਕਤ ਸਾਰੀਆਂ ਸਹੂਲਤਾਂ ਤੋਂ ਪ੍ਰਭਾਵਿਤ ਹੋ ਕੇ ਹੀ ਉਹ ਆਪ ਵਿੱਚ ਸ਼ਾਮਲ ਹੋ ਰਹੇ ਹਨ ਤੇ ਹਲਕਾ ਵਿਧਾਇਕ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਇੱਕ ਕਰਕੇ ਕੰਮ ਕਰਨਗੇ।ਉਨਾਂ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲਈ ਗਈ ਨਿੱਜੀ ਦਿਲਚਸਪੀ ਕਾਰਨ ਅੱਜ ਪੰਜ ਪਿਆਰਾ ਪਾਰਕ ਸ਼੍ਰੀ ਅਨੰਦਪੁਰ ਸਾਹਿਬ ਦੀ ਸ਼ਾਨ ਵਧਾ ਰਿਹਾ ਹੈ। ਉਹਨਾਂ ਕਿਹਾ ਕਿ ਇਲਾਕਾ ਵਾਸੀ ਜੇਕਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਹੋਰ ਵਿਕਾਸ ਦੇਖਣਾ ਚਾਹੁੰਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ। ਇਸ ਮੋਕੇ ਨਰਿੰਦਰ ਘਈ ਸਰਪੰਚ ਰਾਜਦੀਪ ਥੱਪਲ ਰਵੀ ਹੰਸ ਪ੍ਰਧਾਨ ਵਾਲਮੀਕ ਸਭਾ. ਰਜਿੰਦਰ ਗਿੱਲ ਪ੍ਰਧਾਨ ਅੰਬੇਡਕਰ ਸੋਚ ਸੰਗਠਨ ਇੰਦਰਜੀਤ ਸਿੰਘ ਅਰੋੜਾ ਪ੍ਰਧਾਨ ਵਪਾਰ ਮੰਡਲ ਸੁਨੀਲ ਅਡਵਾਲ ਪ੍ਰਧਾਨ ਰੇਹੜੀ ਫੜੀ ਯੂਨੀਅਨ ਦੀਪਕ ਸੋਨੀ ਲੱਕੀ ਕਪਿਲਾ ਪ੍ਰਧਾਨ ਰਾਧਾ ਕ੍ਰਿਸ਼ਨ ਮੰਦਰ ਠਾਕੁਰ ਦੁਆਰਾ ਜਸਪਾਲ ਸਿੰਘ ਢਾਹੇ ਆਪ ਆਗੂ ਹਰਦੀਪ ਸਿੰਘ ਬਬਲੀ ਪ੍ਰਧਾਨ ਬਾਬਾ ਬਚਿੱਤਰ ਸਿੰਘ ਸਪੋਰਟਸ ਕਲੱਬ ਲੋਦੀਪੁਰ ਯੋਗਰਾਜ ਕੋਟਲਾ ਸ਼ਾਮ ਲਾਲ ਬੈਂਸ ਸੰਦੀਪ ਭਾਰਤਵਾਜ ਸਤਪਾਲ ਸਿੰਘ ਮਟੌਰ ਸ਼ਮੀ ਬਰਾਰੀ ਆਪ ਆਗੂ ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ ਇੰਦਰਜੀਤ ਕੌਸ਼ਲ ਰਾਣੂ ਇੰਦਰਜੀਤ ਸਿੰਘ ਅਰੋੜਾ ਰਾਜੂ. ਵਿਜੇ ਗਰਚਾ ਠੇਕੇਦਾਰ ਵਿਜੇ ਕੁਮਾਰ ਧਾਪ ਚੰਦਰਪਾਲ ਲਵਲੀ ਹੈਪੀ, ਮਨਦਾਰਾ ਸਿੰਘ ਨਰਿੰਦਰ ਕੁਮਾਰ ਕਈ ਅਨੀਤਾ ਲੀਤਾ ਨਿਦਮ ਦੇਵੀ. ਨੈਣਾ ਦੇਵੀ ਬਾਦਲ ਸਿੰਘ ਸੋਨੀ ਦੇਵ ਸੋਨੀ ਦੇਵੀ ਸਤਪਾਲ ਸਿੰਘ ਸਿੱਧੂ ਜਸਪਾਲ ਸਿੰਘ ਜੱਸੀ, …… ਹਾਜ਼ਰ ਸਨ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਟੂਵੀਲਰ ਚੁਰਾਉਣ ਵਾਲੇ ਤਿੰਨ ਅਰੋਪੀਆਂ ਨੇ ਪਾ ਰੱਖੀ ਸੀ ਧਮਾਲ! ਸਿੰਘਮ SHO ਸਿਟੀ ਨਕੋਦਰ ਨੇ ਵੀ ਵਿਖਾਇਆ ਆਪਣਾ ਕਮਾਲ।

ਜਲੰਧਰ/ਨਕੋਦਰ:(ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ...

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...