ਨਕੋਦਰ: ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਦਫ਼ਤਰ ਵਿਚ ਵੋਟਾਂ ਤੋਂ ਬਾਅਦ ਹੋਈ ਪਹਿਲੀ ਮੀਟਿੰਗ ਵਿੱਚ ਸਾਰੇ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਮੀਟਿੰਗ ਵਿੱਚ ਬੋਲਦਿਆਂ ਮਲਕੀਤ ਚੁੰਬਰ ਸਾਬਕਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਨੇ ਕਿਹਾ ਕਿ ਸਾਨੂੰ ਖੁਸ਼ੀ ਦੇ ਨਾਲ ਬਹੁਤ ਫ਼ਖ਼ਰ ਹੈ ਆਪਣੇ ਆਪ ਤੇ ਕਿ ਅਸੀਂ ਵਿਕੇ ਨਹੀਂ। ਅਸੀ ਨਾ ਤਾਂ ਸਾਨੂੰ ਗਧੇ ਕਹਿਣ ਵਾਲਿਆਂ ਤੇ ਪੈਰ ਦੀ ਜੁੱਤੀ ਕਹਿਣ ਵਾਲਿਆ ਨੂੰ ਵੋਟ ਪਾਈ ਤੇ ਨਾ ਹੀ ਨਲਾਇਕ ਕਹਿਣ ਵਾਲਿਆ ਨੂੰ ਵੋਟ ਪਾਈ। ਅਸੀ ਆਪਣੀ ਗੈਰਤ ਨੂੰ ਕਾਇਮ ਰੱਖਿਆ ਹੈ ਤੇ ਇੱਜ਼ਤ ਤੇ ਅਣਖ ਦੀ ਲੜਾਈ ਡੱਟ ਕੇ ਲੜੀ ਬਾਕੀ ਹਾਰ ਜਿੱਤ ਹੁੰਦੀ ਰਹਿੰਦੀ ਹੈ ਪਰ ਅਸੀਂ ਅੱਜ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਸਾਡੀ ਵੋਟ ਚਾਹੇ ਘੱਟ ਨਿਕਲੇ ਚਾਹੇ ਵੱਧ ਨਿਕਲੇ ਪਰ ਸਾਨੂੰ ਖੁਸ਼ੀ ਇਸ ਗੱਲ ਦੀ ਹੋਵੇਗੀ ਕਿ ਅਸੀ ਮਨੂਵਾਦੀ ਲੋਕਾਂ ਨੂੰ ਵੋਟ ਨੀ ਪਾਈ।ਤੇ ਨਾ ਹੀ ਓਹਨਾ ਦੇ ਤਲਵੇ ਚਟੇ ਅਸੀ ਆਪਣੇ ਰਹਿਬਰਾਂ ਦੇ ਮਿਸ਼ਨ ਲਈ ਆਖਰੀ ਦਮ ਤੱਕ ਲੜ ਦੇ ਰਹਾਂਗੇ ਅਸੀ ਓਹਨਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨਾ ਨੇ ਸਾਡੇ ਰਹਿਬਰਾਂ ਦੇ ਮਿਸ਼ਨ ਵਿੱਚ ਸਾਡਾ ਸਾਥ ਦਿੱਤਾ ਅਤੇ 2027 ਵਿੱਚ ਪੰਜਾਬ ਵਿੱਚ ਬਣਨ ਵਾਲੀ ਸਰਕਾਰ ਦਾ ਅਗਾਜ਼ ਕਰ ਦਿੱਤਾ ਸਾਰੇ ਸਾਥੀਆਂ ਨੂੰ ਕਿਹਾ ਗਿਆ ਕਿ ਮਿਸ਼ਨ ਦਾ ਕੰਮ ਰੁਕਣਾ ਨਹੀਂ ਚਾਹੀਦਾ ਹਰ ਘਰ ਤੱਕ ਪਹੁੰਚ ਕਰਕੇ ਘਰ ਘਰ ਤੱਕ ਪਾਰਟੀ ਦੀ ਗੱਲ ਨੂੰ ਪਹੁੰਚਾਇਆ ਜਾਵੇ ਇਸ ਮੌਕੇ ਵਿਧਾਨ ਸਭਾ ਹਲਕਾ ਨਕੋਦਰ ਦੇ ਇੰਚਾਰਜ ਰਾਮ ਸਰਪੰਚ ਮਾਹੂੰਵਾਲ ਸ਼ਹਿਰੀ ਪ੍ਰਧਾਨ। ਵਿਜੈ ਮਡਾਸ ਮੰਗਤ ਸਿੰਘ ਮੈਟੀ ਕੇ ਦੀਪ। ਸੁਰਿੰਦਰ ਰਿੰਕੂ। ਮੁਕੇਸ਼ ਚਾਹਲ। ਸਿੰਦਾ ਚਾਨੀਆਂ ਮਹਿੰਦਰ ਬਜੂਹੇ ਬੱਬੂ ਬਾਠ ਜੀਵਨ ਮੈਹਿੰਮੀ ਸਤਿਅਮ ਬੋਧ ਹਰਮੇਸ਼ ਬੰਗੜ ਬਾਰੂ ਰਾਮ ਕੁਲਦੀਪ ਝੱਲੀ ਇੰਚਾਰਜ ਦਫ਼ਤਰ ਨਕੋਦਰ,ਬੋਬੀ ਚਾਨੀਆਂ ਗੁਰਪ੍ਰੀਤ ਗਾਦਰਾ ਅਤੇ ਭਾਰੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਫ਼ਖ਼ਰ ਹੈ ਸਾਨੂੰ ਕਿ ਅਸੀ ਆਪਣੇ ਪੁਰਖਿਆ ਦੀ ਸੋਚ ਤੇ ਚੱਲੇ: ਮਲਕੀਤ ਚੁੰਬਰਫ
Leave a review
Reviews (0)
This article doesn't have any reviews yet.