ਸਲਾਨਾ ਜੋੜ ਮੇਲੇ ਤੇ ਵਿਸ਼ੇਸ਼: ਦੁਖੀਆਂ ਦੇ ਦਰਦ ਨਿਵਾਰਦਾ ਗੁਰਦੁਆਰਾ ਮਾਲੜੀ ਸਾਹਿਬ

ਨਗਰ ‘ਮਾਲੜੀ’ ਪੰਜਾਬ ਦੇ ਦੁਆਬਾ ਖੇਤਰ ਦੇ ਇਤਿਹਾਸਕ ਸ਼ਹਿਰ ਨਕੋਦਰ ਤੋਂ ਪਹਾੜ ਵਾਲੇ ਪਾਸੇ ਜਲੰਧਰ ਨੂੰ ਜਾਣ ਵਾਲੀ ਸੜਕ ਤੋਂ 2 ਕੁ ਕਿਲੋਮੀਟਰ ਦੂਰ ਲਹਿੰਦੇ ਵੱਲ ਵਸਿਆ ਹੈ। ਇਸ ਪਿੰਡ ਵਿੱਚ ਜਗਤ ਪ੍ਰਸਿੱਧ ਅਸਥਾਨ ਗੁਰਦੁਆਰਾ ਮਾਲੜੀ ਸਾਹਿਬ (ਬਾਬਾ ਮੱਲ ਜੀ) ਸੁਸ਼ੋਭਿਤ ਹੈ।ਇਸ ਦੀ ਆਪਣੀ ਮਹਾਨਤਾ ਹੈ ਕਿ ਇਸ ਨਗਰ ਵਿੱਚ ਸੰਤ ਸੁਭਾਅ, ਨਿਸ਼ਕਾਮ ਸੇਵਕ ਤੇ ਕਿਰਤ ਕਰਕੇ ਜੀਵਨ ਨਿਰਬਾਹ ਕਰਨ ਵਾਲੀ ਸੱਚੀ-ਸੁੱਚੀ ਆਤਮਾ ਵੱਸਦੀ ਸੀ ਜਿਸ ਨੂੰ ਬਾਬਾ ਮੱਲ ਜੀ ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ।
ਬਾਬਾ ਮੱਲ ਜੀ ਦੇ ਜੀਵਨ ਸੰਬੰਧੀ ਭਾਵੇਂ ਬਹੁਤੇ ਇਤਿਹਾਸਕ ਤੱਥ ਉਪਲੱਬਧ ਨਹੀਂ ਹਨ ਪਰ ਰਣਧੀਰ ਸਿੰਘ ਸੰਭਲ ਨੇ ਆਪਣੀ ਪੁਸਤਕ ‘ਪਵਿੱਤਰ ਇਤਿਹਾਸ ਗੁਰਦੁਆਰਾ ਮਾਲੜੀ ਸਾਹਿਬ’ ਵਿੱਚ ਲਿਖਿਆ ਹੈ ਕਿ ਬਾਬਾ ਮੱਲ ਜੀ ਦਾ ਜਨਮ ਲਾਹੌਰ ਵਿੱਚ ੧੪੯੯ ਈਸਵੀ ਨੂੰ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਦੋਲਾਂ ਅਤੇ ਮਾਤਾ ਦਾ ਨਾਮ ਨਰੈਣਾ ਸੀ।ਇਹ ਵੀ ਮੰਨਿਆ ਜਾਂਦਾ ਹੈ ਕਿ ਬਾਬਾ ਮੱਲ ਜੀ ਦਾ ਜਨਮ ਨਗਰ ਮਾਲੜੀ ਵਿੱਚ ਹੀ ਹੋਇਆ, ਜੋ ਕਿ ਉਸ ਸਮੇਂ ਦੀ ਮੋਚੀ ਜਾਤੀ ਨਾਲ ਸੰਬੰਧ ਰੱਖਦੇ ਹਨ। ਇਹ ਕਿੱਤਾ ਉਨ੍ਹਾਂ ਦਾ ਪਿਤਾ ਪੁਰਖੀ ਕਿੱਤਾ ਸੀ। ਬਾਬਾ ਮੱਲ ਜੀ ਆਪਣੀ ਇੱਕ ਕੁਟੀਆ ਵਿਚ ਜੋੜੇ ਸੀਊਣ ਦਾ ਕੰਮ ਕਰਦੇ ਤੇ ਹਮੇਸ਼ਾਂ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ।
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ਪਿੰਡ ਮਾਉ ਦੇ ਵਸਨੀਕ ਕਿਸ਼ਨ ਚੰਦ ਤੇ ਮਾਤਾ ਧਨਵੰਤੀ ਦੀ ਬੇਟੀ ਗੰਗਾ ਜੀ ਨਾਲ ਸੰਨ ੧੫੮੯ ਈਸਵੀ ਨੂੰ ਹੋਣੀ ਮੁਕੱਰਰ ਹੋਈ ਸੀ।ਗੁਰੂ ਜੀ ਅੰਮ੍ਰਿਤਸਰ ਤੋਂ ਬਰਾਤ ਲੈ ਕੇ ਰਾਹ ਵਿੱਚ ਪੜਾਅ ਕਰਦੇ ਹੋਏ ਮਾਉ ਸਾਹਿਬ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਇੱਕ ਪੜਾਅ ਪਿੰਡ ਮਾਲੜੀ ਵਿਖੇ ਬਾਬਾ ਮੱਲ ਜੀ ਦੇ ਅਸਥਾਨ ਤੇ ਕੀਤਾ।ਬਾਬਾ ਮੱਲ ਜੀ ਨੇ ਗੁਰੂ ਜੀ ਦੇ ਚਰਨੀ ਸੀਸ ਨਿਵਾਇਆ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਆਨੰਦ ਮਹਿਸੂਸ ਕਰਨ ਲੱਗਾ। ਬਾਬਾ ਮੱਲ ਜੀ ਨੇ ਸਾਰੇ ਬਰਾਤੀ ਗੁਰਸਿੱਖਾਂ ਦਾ ਬਹੁਤ ਹੀ ਮਾਣ ਸਨਮਾਨ ਕੀਤਾ ਤੇ ਜਲਪਾਨ ਕਰਾਇਆ। ਇਸ ਜਗ੍ਹਾ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਮੱਲ ਜੀ ਤੇ ਹੋਰ ਬਰਾਤੀ ਸੱਜਣਾਂ ਨੇ ਕਥਾ ਕੀਰਤਨ ਕੀਤਾ ਤੇ ਇਲਾਕੇ ਦੀਆਂ ਹੋਰ ਸੰਗਤਾਂ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਇਸੇ ਅਸਥਾਨ ਤੇ ਇਕੱਤਰ ਹੋ ਗਈਆਂ। ਬਾਬਾ ਮੱਲ ਜੀ ਨੇ ਆਪਣੀ ਹੱਥੀਂ ਤਿਆਰ ਕੀਤਾ ਹੋਇਆ ਸੁੰਦਰ ਜੋੜਾ ਗੁਰੂ ਜੀ ਦੇ ਚਰਨਾਂ ਵਿੱਚ ਭੇਂਟ ਕੀਤਾ। ਗੁਰੂ ਜੀ ਨੂੰ ਜੋੜਾ ਪਹਿਨਾ ਕੇ ਬਾਬਾ ਮੱਲ ਜੀ ਨੇ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ।ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਦਾਤਾਰ ਪਾਤਸ਼ਾਹ ਜੀ, ਮੇਰੇ ਸਰੀਰ ਵਿੱਚ ਦਰਦਾਂ ਦਾ ਰੋਗ ਹੈ। ਜਿਸ ਕਰਕੇ ਮੈਂ ਚੱਲਣ-ਫਿਰਨ ਤੋਂ ਅਸਮਰੱਥ ਹੁੰਦਾ ਜਾ ਰਿਹਾ ਹਾਂ।ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਮੇਰਾ ਦਰਦਾਂ ਦਾ ਰੋਗ ਦੂਰ ਕਰਕੇ ਮੈਨੂੰ ਕ੍ਰਿਤਾਰਥ ਕਰੋ। ਮੈਂ ਬਹੁਤ ਦਵਾ ਦਾਰੂ ਵੀ ਕੀਤੀ ਤੇ ਕਈ ਮੰਨਤਾਂ ਵੀ ਮੰਨ ਚੁੱਕਾ ਹਾ ਪਰ ਕੋਈ ਫਰਕ ਨਹੀਂ ਪਿਆ, ਸਗੋਂ ਦਿਨ ਪ੍ਰਤੀ ਦਿਨ ਦੁੱਖ ਜ਼ਿਆਦਾ ਹੀ ਵੱਧਦਾ ਜਾ ਰਿਹਾ ਹੈ। ਮੇਰੇ ਤੇ ਕ੍ਰਿਪਾ ਕਰੋ ਕਿ ਮੇਰਾ ਇਹ ਰੋਗ ਜਾਂਦਾ ਰਹੇ। ਗੁਰੂ ਅਰਜਨ ਦੇਵ ਜੀ ਨੇ ਬਾਬਾ ਮੱਲ ਜੀ ਦੇ ਸ਼ਰਧਾ ਭਰੇ ਬਚਨ ਸੁਣ ਕੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਕੇ ਬਚਨ ਦਿੰਦੇ ਹਾਂ ਕਿ ਤੇਰੇ ਸਰੀਰ ਵਿੱਚ ਜੋ ਦਰਦਾਂ ਦਾ ਰੋਗ ਹੈ, ਜਿਸ ਕਰਕੇ ਤੇਰਾ ਸਾਰਾ ਸਰੀਰ ਜਕੜਿਆ ਹੋਇਆ ਹੈ। ਇਹ ਦਰਦਾਂ ਠੀਕ ਹੋ ਜਾਣਗੀਆਂ ਅਤੇ ਨਾਲ ਹੀ ਗੁਰੂ ਅਰਜਨ ਦੇਵ ਜੀ ਨੇ ਵਰ ਵੀ ਦਿੱਤਾ ਕਿ ਜੋ ਕੋਈ ਵੀ ਸਰੀਰਕ ਦਰਦਾਂ ਦਾ ਮਾਰਿਆ ਰੋਗੀ ਤੇਰੇ ਇਸ ਅਸਥਾਨ ‘ਤੇ ਆਵੇਗਾ ਅਤੇ ਇਸ ਅਸਥਾਨ ਦੀ ਚਰਨ ਧੂੜ ਆਪਣੇ ਸਰੀਰ ਤੇ ਮਲ਼ੇਗਾ ਅਤੇ 5 ਚੌਂਕੀਆਂ ਇਸ ਅਸਥਾਨ ‘ਤੇ ਭਰੇਗਾ, ਉਸ ਨੂੰ ਦਰਦਾਂ ਦੇ ਰੋਗ ਤੋਂ ਨਵਿਰਤੀ ਮਿਲ ਜਾਵੇਗੀ। ਤੁਹਾਡਾ ਨਾਉਂ ਦੇਸ਼ਾਂ ਪ੍ਰਦੇਸ਼ਾਂ ਵਿੱਚ ਪ੍ਰਸਿੱਧ ਹੋਵੇਗਾ।


ਗੁਰੂ ਅਰਜਨ ਦੇਵ ਜੀ ਨੇ ਬਾਬਾ ਮੱਲ ਜੀ ਨੂੰ ਅਨੇਕਾਂ ਵਰ ਦਿੰਦੇ ਹੋਏ ਉਨ੍ਹਾਂ ਦੀ ਭਗਤੀ ਤੇ ਸਿਮਰਨ ਦੀ ਬਹੁਤ ਸ਼ਲਾਘਾ ਕੀਤੀ ਅਤੇ ਕਿਹਾ ਕਿ ਤੁਹਾਡੇ ਨਾਮ ਦੀ ਵਡਿਆਈ ਹਮੇਸ਼ਾਂ ਲਈ ਅਮਰ ਤੇ ਅਟੱਲ ਹੈ। ਤੁਸੀਂ ਪ੍ਰਮਾਤਮਾ ਦੇ ਸੱਚੇ ਸੇਵਕ ਹੋ। ਅੱਜ ਤੋਂ ਤੁਸੀਂ ਵੀ ਰੋਗ ਕੱਟਣ ਦੇ ਸਮਰੱਥ ਹੋ ਗਏ ਹੋ। ਤੁਸੀਂ ਵਡਭਾਗੀ ਹੋ ਕਿ ਪ੍ਰਮਾਤਮਾ ਦੀ ਤੁਹਾਡੇ ਤੇ ਅਪਾਰ ਕ੍ਰਿਪਾ ਹੋਈ ਹੈ। ਜੋ ਪ੍ਰਾਣੀ ਦਰਦਾਂ ਦੇ ਰੋਗ ਦਾ ਗਰੱਸਿਆ ਹੋਇਆ ਇਸ ਅਸਥਾਨ ਤੇ ਆ ਕੇ ਗੁਰੂ ਜਸ ਸੁਣੇਗਾ ਤੇ ਸੱਤ ਚੌਂਕੀਆਂ ਭਰੇਗਾ ਉਹ ਇਹ ਦਰਦਾਂ ਦੇ ਰੋਗ ਤੋਂ ਮੁਕਤੀ ਪ੍ਰਾਪਤ ਕਰ ਲਵੇਗਾ ਤੇ ਸੰਸਾਰ ਸਾਗਰ ਤੋਂ ਪਾਰ ਉਤਰੇਗਾ।
ਚੌਂਕੀ ਜਾ ਚਾਉਕੀ ਬਾਰੇ ਵੀ ਵਿਚਾਰ ਕਰਨੀ ਜ਼ਰੂਰੀ ਹੈ ਕਿ ਇਸ ਦਾ ਅਰਥ ਕੀ ਹੈ? ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਵਿੱਚ ਜ਼ਿਕਰ ਕਰਦੇ ਹਨ ਚਉਕੀ ਭਾਵ ਚਾਰ ਪਹਿਰੇਦਾਰਾਂ ਦੀ ਟੋਲੀ, ਚਾਰ ਰਾਗੀਆਂ ਦੀ ਮੰਡਲੀ, ਭਜਨ ਮੰਡਲੀ ਜੋ ਪ੍ਰਕਰਮਾ ਕਰਦੀ ਹੋਈ ਸ਼ਬਦ ਗਾਵੈ। ਪਰ ਸਿੱਖ ਵਿਚਾਰਧਾਰਾ ਅਨੁਸਾਰ ਡਰ ਜਾਂ ਭੈਅ ਅੰਦਰ ਜਾਂ ਬਾਹਰੋਂ ਹੋਵੇ ਤਾਂ ਉਸ ਨੂੰ ਪਹਿਰਾ ਗੁਰੂ ਦੇ ਸ਼ਬਦ ਦਾ ਹੀ ਹੁੰਦਾ ਹੈ। ਗੁਰਬਾਣੀ ਦਾ ਫੁਰਮਾਨ ਹੈ :-
ਗੁਰ ਕਾ ਸ਼ਬਦੁ ਰਖਵਾਰੇ ll ਚਉਕੀ ਚਉਗਿਰਦ ਹਮਾਰੇ ll (ਅੰਗ-੬੨੬)
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਲੋਂ ਚਾਰ ਚੋਕੀਆਂ ਦੀ ਸਥਾਪਨਾ ਕੀਤੀ ਗਈ ਸੀ।

੧. ਅੰਮ੍ਰਿਤ ਵੇਲਾ- ਆਸਾ ਦੀ ਵਾਰ ਦੀ ਚੌਕੀਂ
੨. ਸਵਾ ਪਹਿਰ ਦਿਨ ਚੜ੍ਹੇ- ਚਰਨ ਕੰਵਲ ਦੀ ਚੌਂਕੀ
੩. ਸੰਝ ਵੇਲੇ ਰਹਿਰਾਸ ਤੋਂ ਪਹਿਲਾਂ- ਸੋਦਰ ਦੀ ਚੌਂਕੀ
੪. ਚਾਰ ਘੜੀ ਰਾਤ ਬੀਤਣ ਪਰ- ਕਲਿਆਣ ਦੀ ਚੌਂਕੀ

ਚੌਂਕੀਆਂ ਤੋਂ ਭਾਵ ਇਹ ਹੈ ਕਿ ਗੁਰੂ ਚਰਨਾਂ ਵਿੱਚ ਬੈਠ ਕੇ ਕੀਰਤਨ ਸੁਣਨਾ।
ਬਾਬਾ ਮੱਲ ਜੀ ਦੀ ਉਹ ਕੁਟੀਆ ਜਿਥੇ ਗੁਰੂ ਅਰਜਨ ਦੇਵ ਜੀ ਤੇ ਗੁਰਸਿੱਖਾਂ ਨੇ ਚਰਨ ਪਾਏ ਸਨ ਉਥੇ ਅੱਜ ਗੁਰਦੁਆਰਾ ਮਾਲੜੀ ਸਾਹਿਬ (ਬਾਬਾ ਮੱਲ ਜੀ) ਸੁਸ਼ੋਭਿਤ ਹੈ।ਇਥੇ ਹਰ ਸ਼ਨੀਵਾਰ ਦੀਵਾਨ ਸੱਜਦੇ ਹਨ ਤੇ ਹਜ਼ਾਰਾਂ ਦੀ ਤਦਾਦ ਵਿੱਚ ਸ਼ਰਧਾਲੂ ਆਕੇ ਹਾਜ਼ਰੀ ਭਰਦੇ ਹਨ ਤੇ ਆਪਣੀ ਦੇਹ ਅਰੋਗਤਾ ਲਈ ਅਰਦਾਸ ਕਰਦੇ ਹਨ।ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਖਸ਼ਿਸ਼ ਨਾਲ ਲੱਖਾਂ ਸੰਗਤਾਂ ਤੰਦਰੁਸਤ ਹੋ ਕੇ ਗੁਰੂ ਜਸ ਕਰਦੀਆਂ ਹਨ।ਇਹ ਅਸਥਾਨ ਭਾਰਤ ਵਿੱਚ ਹੀ ਨਹੀਂ, ਸਗੋਂ ਅੰਤਰ ਰਾਸ਼ਟਰੀ ਪ੍ਰਸਿੱਧਤਾ ਪ੍ਰਾਪਤ ਕਰ ਚੁੱਕਾ ਹੈ।ਇਸ ਅਸਥਾਨ ‘ਤੇ ਹਰ ਸਾਲ ਸਾਲਾਨਾ ਜੋੜ ਮੇਲਾ ਜੇਠ ਮਹੀਨੇ ਦੇ ਅਖੀਰਲੇ ਸ਼ਨੀਵਾਰ ਤੇ ਐਤਵਾਰ ਨੂੰ ਮਨਾਇਆ ਜਾਂਦਾ ਹੈ । ਇਹ ਜੋੜ ਮੇਲਾ ਮਿਤੀ 8-9 ਜੂਨ 2024 ਮਨਾਇਆ ਜਾ ਰਿਹਾ ਹੈ ਜੀ ।ਇਸ ਮੌਕੇ ਦੇਸਾਂ ਵਿਦੇਸਾਂ ਤੋਂ ਅਨੇਕਾਂ ਸੰਗਤਾਂ ਇਸ ਅਸਥਾਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਹਨ।
ਬੂਟਾ ਸਿੰਘ ਪੰਡੋਰੀ
ਮੁੱਖ ਸੰਪਾਦਕ
ਰੰਘਰੇਟਾ ਸੰਸਾਰ ਮੈਗਜ਼ੀਨ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...