ਫਿਰੋਜ਼ਪੁਰ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਡੀ ਸੀ ਦਫਤਰ ਫਿਰੋਜ਼ਪੁਰ ਅੱਗੇ ਕਿਸਾਨੀ ਮੰਗਾ ਨੂੰ ਲੈ ਧਰਨਾ ਲਗਾਇਆ। ਧਰਨੇ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਜ਼ਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਤੇ ਜ਼ਿਲਾ ਸਕੱਤਰ ਗੁਰਮੇਲ ਸਿੰਘ ਫੱਤੇ ਵਾਲਾ ਨੇ ਕਿਹਾ ਕਿ ਪਿਛਲੇ ਸਾਲ 2023 ਵਿਚ ਹੜਾ ਨਾਲ ਹੋਏ ਫਸਲਾ ਦੇ ਨੁਕਸਾਨ ਦਾ ਮੁਆਵਜਾ ਅਜੇ ਤਕ ਸਾਰੇ ਕਿਸਾਨਾ ਨੂੰ ਨਹੀ ਮਿਲੀਆ ਅਤੇ ਨਾ ਹੀ ਮੁਆਵਜੇ ਦੀ ਦੂਸਰੀ ਕਿਸ਼ਤ ਪੰਜਾਬ ਸਰਕਾਰ ਵੱਲੋ ਜਾਰੀ ਕੀਤੀ ਗਈ।ਹੜਾ ਨਾਲ ਨੁਕਸਾਨੇ ਘਰਾ ਦਾ ਮੁਆਵਜਾ ਵੀ ਅਜੇ ਤੱਕ ਬਾਕੀ ਹੈ ਅਤੇ ਨਾ ਹੀ ਆਉਣ ਵਾਲੇ ਸਮੇ ਲਈ ਹੜਾ ਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਕੀਤਾ ਗਿਆ ਤੇ ਨਾ ਹੀ ਦਰਿਆ ਕੱਢਿਆ ਤੇ ਕੋਈ ਵੀ ਨੋਚਾ ਦਾ ਪ੍ਰਬੰਧ ਕੀਤਾ ਗਿਆ। । ਕਿਸਾਨ ਆਗੂਆ ਨੇ ਕਿਹਾ ਕਿ ਅਬਾਦਕਾਰਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਅਤੇ 2007 ਵਿੱਚ ਤੋੜੀਆ ਜ਼ਮੀਨਾ ਦੇ ਇੰਤਕਾਲ ਮੁੜ ਬਹਾਲ ਕੀਤੇ ਜਾਣ ਕੱਚੀਆ ਜਮੀਨਾ ਦੀਆ ਜੋ ਗਰਦਾਵਰੀਆ ਤੋੜੀਆ ਗਈਆ ਹਨ ਉਹ ਮੁੜ ਬਹਾਲ ਕੀਤੀਆ ਜਾਣ । ਕੇਦਰ ਸਰਕਾਰ ਦੇ ਇਸ਼ਾਰੇ ਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਸਮਾਰਟ ਮੀਟਰ ਲਗਾਏ ਜਾ ਰਹੇ ਹਨ ਤੁਰੰਤ ਬੰਦ ਕਰੇ ਸਰਕਾਰ | ਜੇਕਰ ਬਿਜਲੀ ਅਧਿਕਾਰੀ ਪਿੰਡਾ ਵਿੱਚ ਸਮਾਟ ਮੀਟਰ ਲਗਾਉਣ ਗਈ ਤਾ ਉਹਨਾ ਦਾ ਤਿੱਖਾ ਵਿਰੋਧ ਕਰਾਂਗੇ। ਲੋਕਾ ਦੀ ਹੋ ਰਹੀ ਦਫਤਰਾ ਵਿੱਚ ਖਜਲ ਖੁਵਾਰੀ ਅਤੇ ਹੋ ਰਿਹਾ ਭ੍ਰਿਸਟਾਚਾਰ ਬੰਦ ਕਰੇ ਸਰਕਾਰ । 354 ਨੰਬਰ ਹਾਈਵੇ ਵਿੱਚ ਆਉਣ ਵਾਲੀ ਜਮੀਨ ਅਤੇ ਰੇਲਵੇ ਲਾਈਨ ਦਾ ਜੋ ਸਰਵਾ ਮੱਲਾਂ ਵਾਲਾ ਵਾਇਆ ਘਰਿਆਲਾ ਕੀਤਾ ਗਿਆ ਹੈ ਉਸ ਵਿੱਚ ਆਉਣ ਵਾਲੀਆ ਜਮੀਨਾ ਦਾ ਰੇਟ ਨਾ ਮਾਤਰ ਦਿੱਤਾ ਜਾ ਰਿਹਾ ਜਿਸ ਦਾ ਅਸੀ ਵਿਰੋਧ ਕਰਦੇ ਹਾ ਕਿਸਾਨਾ ਦੀਆ ਜਮੀਨਾ ਰਕਿਵਅਰ ਕਰਨ ਲਈ ਕਿਸਾਨਾ ਦੀ ਸਹਿਮਤੀ ਦੇ ਨਾਲ ਨਾਲ ਜੋ ਵੀ ਬਜ਼ਾਰੀ ਰੇਟ ਹੈ ਉਸ ਦਾ ਛੇ ਗੁਣਾ ਉਜਾੜਾ ਭੱਤਾ ਦੇਵੇ ਸਰਕਾਰ ਪਿੱਛਲੇ ਸਮੇ ਤੋ ਜੋ ਕਿਸਾਨਾ ਮਜ਼ਦੂਰਾ ਦੇ ਜੋ ਪੁਲਸ ਪ੍ਰਸ਼ਾਸਨ ਤੇ ਮਾਲ ਵਿਭਾਗ ਤੇ ਬਿਜਲੀ ਨਾਲ ਸਬੰਧਿਤ ਮਸਲੇ ਲਟਕ ਰਹੇ ਹਨ ਉਹ ਤੁਰੰਤ ਹੱਲ ਕੀਤੇ ਜਾਣ ।
ਇਸ ਮੋਕੇ ਜਿਲਾ ਖਜਾਨਚੀ ਰਣਜੀਤ ਸਿੰਘ ਖੱਚਰ ਵਾਲਾ ਸੀ ਨੀ:ਮੀਤ ਪ੍ਰਧਾਨ ਧਰਮ ਸਿੰਘ ਨਰਿਦਰਪਾਲ ਸਿੰਘ ਜੁਤਾਲਾ ਹਰਫੂਲ ਸਿੰਘ ਬਚਿਤਰ ਸਿੰਘ ਅਮਨਦੀਪ ਸਿੰਘ ਕਚਰਭੰਨ ਰਛਪਾਲ ਸਿੰਘ ਗੱਟਾਬਾਦਸ਼ਾਹ ਗੁਰਮੁੱਖਸਿੰਘ ਭੁਪਿੰਦਰ ਸਿੰਘ ਜਤਾਲਾ ਮੰਗਲ ਸਿੰਘ ਸਵਾਈ ਕੇ ਬੂਟਾ ਸਿੰਘ ਕਰੀਆ ਦਵਿੰਦਰ ਸਿੰਘ ਫੁਲਰਵਨ ਰਜਿੰਦਰ ਸਿੰਘ ਫੁਲਰਵਨ ਸੁਰਜੀਤ ਸਿੰਘ ਫੋਜੀ ਗੁਰਮੇਲ ਸਿੰਘ ਜੀਆ ਬਗਾ ਵੀਰ ਸਿਘ ਕੇਵਲ ਸਿੰਘ ਅਵਤਾਰ ਸਿੰਘ ਬਲਰਾਜਸਿੰਘ ਫੈਰੋਕੇ ਡਾਕਟਰ ਗੁਰਨਾਮ ਸਿੰਘ ਮੰਗਲ ਸਿੰਘ ਗੁਦੜਢੰਡੀ ਫੁੰਮਣ ਸਿੰਘ ਗੁਰਦਿਆਲ ਸਿੰਘ ਟਿੱਬੀ ਕਲਾਂ ਮੱਖਣ ਸਿੰਘ ਵਾੜਾ ਜਵਾਹਰ ਸਿੰਘ ਆਦਿ ਅਨੇਕਾਂ ਵਲੰਟੀਅਰ ਹਾਜ਼ਿਰ ਸਨ
Sarwan hans