ਫਿਰੋਜ਼ਪੁਰ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾ ਨੇ ਦੱਸਿਆ ਕਿ ਅੱਜ ਸ੍ਰੀ ਅਤੁਲ ਸੋਨੀ ਉਪ ਕਪਤਾਨ ਪੁਲਿਸ, ਸ:ਡ ਗੁਰੂਹਰਸਹਾਏ ਜਿਲਾ ਫਿਰੋਜਪੁਰ ਨੇ ਪ੍ਰੈੱਸ ਨੋਟ ਰਾਹੀ ਦੱਸਿਆ ਕਿ ਮਾਨਯੋਗ ਸੀਨੀਅਰ ਕਪਤਾਨ ਪੁਲਿਸ, ਫਿਰੋਜਪੁਰ ਜੀ ਵੱਲੋ ਮਾੜੇ ਅਨਸਰਾ ਅਤੇ ਨਸ਼ਾ ਵੇਚਣ ਵਾਲਿਆ ਦੇ ਖਿਲਾਫ ਵਿੱਢੀ ਗਈ ਸ਼ੈਪਸ਼ਲ ਮੁਹਿਮ ਤਹਿਤ ਜ਼ਿਲਾ ਪੁਲਿਸ ਫਿਰੋਜਪੁਰ ਨੂੰ ਉਸ ਵਕਤ ਵੱਡੀ ਸਫਲਤਾ ਹਾਸਿਲ ਹੋਈ ਜਦ ਸਬ:ਇੰਸਪੈਕਟਰ ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਬੱਸ ਅੱਡਾ ਨਵਾ ਕਿਲਾ ਪਰ ਨਾਕਾ ਬੰਦੀ ਕੀਤੀ ਹੋਈ ਸੀ ਅਤੇ ਸ਼ੱਕੀ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਮੋਟਰਸਾਇਕਲ ਨੰਬਰੀ ਪੀ.ਬੀ 05- ਏ.ਡੀ 8193 ਬ ਹੀਰੋ ਐਚ.ਐਫ ਡੀਲੈਕਸ ਰੰਗ ਕਾਲਾ ਫਿਰੋਜਪੁਰ ਦੀ ਤਰਫ ਆਉਦਾ ਦਿਖਾਈ ਦਿੱਤਾ ਜਿਸ ਨੂੰ ਐਸ.ਆਈ ਨੇ ਰੁਕਣ ਦਾ ਇਸ਼ਾਰਾ ਕੀਤਾ ਜਿਸ ਨੇ ਮੋਟਰਸਾਇਕਲ ਹੋਲੀ ਕਰਕੇ ਪਿੱਛੇ ਨੂੰ ਮੋੜਣ ਦੀ ਕੋਸ਼ਿਸ਼ ਕੀਤੀ ਤਾ ਮੋਟਰਸਾਇਕਲ ਸਲਿਪ ਹੋ ਕੇ ਡਿੱਗ ਪਿਆ ਅਤੇ ਮੋਟਰਸਾਇਕਲ ਦੇ ਬੈਗ ਵਿੱਚ ਪਾਰਦਰਸ਼ੀ ਲਿਫਾਫੇ ਸਮੇਤ ਹੈਰੋਇੰਨ ਬਹਾਰ ਡਿੱਗ ਪਈ ਮੋਟਰਸਾਇਕਲ ਚਾਲਕ ਨੂੰ ਸਾਥੀ ਕਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਹੈਰੋਇੰਨ ਵਾਲਾ ਡਿਗਿਆ ਲਿਫਾਫਾ ਚੁੱਕ ਕੇ ਐਸ.ਆਈ ਦੇ ਪੇਸ਼ ਕੀਤਾ ਜਿਸ ਨੂੰ ਖੋਲ ਕੇ ਚੈਕ ਕਰਨ ਤੇ ਹੈਰੋਇੰਨ ਬਰਾਮਦ ਹੋਈ ਜਿਸ ਦਾ ਕੰਪਿਊਟਰ ਕੰਡੇ ਪਰ ਵਜਨ ਕਰਨ ਤੇ ਸਮੇਤ ਲਿਫਾਫੇ 100 ਗ੍ਰਾਮ ਹੈਰੋਇੰਨ ਹੋਈ ਬਾਅਦ ਤਫਤੀਸ਼ ਮੁਸਮੀ ਮੰਗਲ ਸਿੰਘ ਨੂੰ ਲਿਆ ਕੇ ਬੰਦ ਹਵਾਲਾਤ ਥਾਣਾ ਬੰਦ ਕੀਤਾ ਗਿਆ ਅੱਜ ਜੇਰੇ ਹਿਰਾਸਤ ਪੁੱਛ ਗਿੱਛ ਪਰ ਮੰਗਲ ਸਿੰਘ ਉਕਤ ਨੇ ਐਸ.ਆਈ ਕੁਲਵੰਤ ਸਿੰਘ ਪਾਸ ਬਿਆਨ ਇੰਕਸ਼ਾਫ ਕੀਤਾ ਕਿ ਇਹ ਹੈਰੋਇੰਨ ਮੇਰੀ ਅਤੇ ਗੁਰਦੀਪ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਹਬੀਬ ਵਾਲਾ ਦੀ ਸਾਂਝੀ ਹੈ ਜੋ ਅਸੀ ਮਾਂਘ ਸਿੰਘ ਪੁੱਤਰ ਕੱਕਾ ਸਿੰਘ ਵਾਸੀ ਪਿੰਡ ਸੂਕਨੇ ਥਾਣਾ ਸਦਰ ਫਿਰੋਜਪੁਰ ਪਾਸੋ ਲਿਆ ਕੇ ਵੇਚ ਦੇ ਹਾਂ। ਜੋ ਅੱਜ ਮਿਤੀ 22-07-2024 ਗੁਰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਗਿਆ ਹੈ ਜਿਹਨਾ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ।
ਸਰਵਣ ਹੰਸ