ਫਿਰੋਜ਼ਪੁਰ: ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਤੂਤ ਦੇ ਗਰਾਊਂਡ ਵਿੱਚ ਪਿਛਲੇ ਦਿਨੀ ਐਸ.ਐਸ.ਪੀ ਫਿਰੋਜ਼ਪੁਰ ਸ੍ਰੀਮਤੀ ਸ੍ਰੀਮਤੀ ਸੋਮਿਆ ਮਿਸ਼ਰਾ (ਆਈਪੀਐਸ) ਜੀ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ। ਸਕੂਲ ਅਧਿਆਪਕ ਚਰਨਜੀਤ ਸਿੰਘ ਨੇ ਦੱਸਿਆ ਪ੍ਰਾਇਮਰੀ ਸਕੂਲ ਵਿੱਚ ਹੈਂਡਬਾਲ ਦੇ ਨਵੇਂ ਗਰਾਊਂਡ ਦੀ ਜਰੂਰਤ ਸੀ ਜਿਸ ਤਹਿਤ ਸਮਾਜ ਸੇਵੀ ਸ਼੍ਰੀ ਵਿਪੁਲ ਨਾਰੰਗ ਜੀ ਨਾਲ ਰਾਬਤਾ ਕੀਤਾ ਗਿਆ ਉਹਨਾਂ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਨ ਲਈ ਸਹਿਯੋਗ ਦੇਣ ਦੀ ਗੱਲ ਕੀਤੀ ਸੀ ਅੱਜ ਐਸ ਐਸ ਪੀ ਦਫਤਰ ਫਿਰੋਜ਼ਪੁਰ ਵਿਖੇ ਵਿਪੁਲ ਨਾਰੰਗ ਵੱਲੋਂ 21000 ਰੁਪਏ ਦਾ ਚੈੱਕ ਸਕੂਲ ਨੂੰ ਦਿੱਤਾ ਗਿਆ। ਇਸ ਮੌਕੇ ਸੈਕਟਰੀ ਰੈਡ ਕਰਾਸ ਅਸ਼ੋਕ ਬਹਿਲ ਜੀ ਚੇਅਰਮੈਨ ਐਸਐਮਸੀ ਕਮੇਟੀ ਸ ਹਰਜੀਤ ਸਿੰਘ ਕਮੇਟੀ ਮੈਂਬਰ ਜਗਜੀਤ ਸਿੰਘ, ਅਤੇ ਅਵਤਾਰ ਸਿੰਘ ਹਾਜ਼ਰ ਸਨ। ਸਮੂਹ ਵਿਦਿਆਰਥੀਆਂ ਸਕੂਲ ਮੁਖੀ ਪੂਨਮ ਰਾਨੀ ਸੁਨੀਲ ਕੁਮਾਰ ਰੇਸ਼ਮਾ ਰਾਣੀ ਰੁਪਿੰਦਰ ਕੌਰ ਹੈਂਡਬਾਲ ਕੋਚ ਜਗਮੀਤ ਸਿੰਘ ਅਤੇ ਸਕੂਲ ਦੀ ਐਸਐਮਸੀ ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਵਿਪੁਲ ਨਾਰੰਗ ਜੀ ਦਾ ਧੰਨਵਾਦ ਕੀਤਾ।
ਸਰਵਣ ਹੰਸ