ਜਲੰਧਰ: ਸਰਪੰਚ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਬਾਘਾ ਨੇ ਆਪਣੇ ਜਨਮ ਦਿਨ ਮੌਕੇ ਪਿੰਡ ਬੋਲੀਨਾ ਵਿੱਚ ਬੂਟੇ ਲਗਾਉਣ ਦੀ ਚਲਾਈ ਮੁਹਿੰਮ ਸਾਡਾ ਵਾਤਾਵਰਨ ਸਾਡੀ ਜਿੰਮੇਵਾਰੀ ਨੂੰ ਹੋਰ ਲੋਕਾਂ ਤੱਕ ਪਹੁੱਚਾਉਣ ਤੇ ਹੁੰਗਾਰਾ ਦੇਣ ਲਈ ਪੰਜਾਬ ਦੇ ਨਾਂਮਵਰ ਗਾਇਕ ਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਨੇ ਪਿੰਡ ਬੋਲੀਨਾ ਵਿਖੇ ਪਹੁੱਚ ਕੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ ਤੇ ਬੂਟੇ ਲਗਾਏ। ਇਸ ਮੌਕੇ ਦਲਵਿੰਦਰ ਦਿਆਲਪੁਰੀ ਤੇ ਐਸ.ਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਾਜ਼ੇਸ਼ ਬਾਘਾ ਨੇ ਸਾਂਝੇ ਤੋਰ ਤੇ ਪੋਦੇ ਲਗਾਏ। ਸਰਪੰਚ ਕੁਲਵਿੰਦਰ ਬਾਘਾ ਨੇ ਇਸੇ ਮੁਹਿੰਮ ਤਹਿਤ ਪਿੰਡ ਵਿੱਚ ਕਰੀਬ 250 ਪੋਦੇ ਲੱਗ ਚੁੱਕੇ ਹਨ ਤੇ ਨੋਜਵਾਨ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਗਾਇਕ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਅਗਰ ਸੰਸਾਰ ਤੇ ਰਹਿ ਕੇ ਸਾਹ ਲੈਣੇ ਹਨ, ਜਿਉਣਾ ਹੈ, ਤਾਂ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਉਨ੍ਹਾਂ ਕਿਹਾ ਸਾਡੇ ਵੱਲੋਂ ਅੱਜ ਲਗਾਇਆ ਪੌਦਾ ਪਤਾ ਨਹੀਂ ਕਿੰਨੇ ਵਿਆਕਤੀਆਂ ਨੂੰ ਸਾਹ ਪ੍ਰਦਾਨ ਕਰੇਗਾ। ਇਸ ਮੌਕੇ ਸ਼ੀ ਰਾਜ਼ੇਸ਼ ਬਾਘਾ ਨੇ ਕਿਹਾ ਪੰਜਾਬ ਵਿੱਚ ਵੱਧ ਰਹੀ ਗਰਮੀ (ਤਾਪਮਾਨ) ਚਿੰਤਾਂ ਦਾ ਵਿਸ਼ਾਂ ਹੈ ਲੋਕ ਦਰਖਤਾਂ ਦੀ ਕਟਾਈ ਤਾਂ ਕਰ ਲੈਂਦੇ ਹਨ ਪਰ ਬੂਟੇ ਕੋਈ ਨਹੀਂ ਲਗਾਉਦਾ। ਉਨ੍ਹਾਂ ਕਿਹਾ ਅਗਰ ਇੱਕ ਦਰਖਤ ਦੀ ਕਟਾਈ ਹੁੰਦੀ ਹੈ ਤਾਂ ਸਾਨੂੰ ਕਰੀਬ 100 ਪੌਦੇ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਣ ਤੇ ਵੱਧ ਰਹੇ ਤਾਪਮਾਨ ਤੇ ਕੰਟਰੋਲ ਕਰਨ ਲਈ ਲੱਖਾਂ ਕਰੌੜਾਂ ਬੂਟੇ ਲਗਾਉਣ ਦੀ ਜਰੂਰਤ ਹੈ। ਉਨ੍ਹਾਂ ਪੰਜਾਬ ਦੇ ਨੋਜਵਾਨਾਂ ਵੱਲੋਂ ਵੱਖ ਵੱਖ ਸ਼ਹਿਰਾਂ ਤੇ ਪਿੰਡਾਂ ਵਿੱਚ ਬੂਟੇ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਰਾਜ਼ੇਸ਼ ਬਾਘਾ ਸਾਬਕਾ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਗਾਇਕ ਦਲਵਿੰਦਰ ਦਿਆਲਪੁਰੀ ਸਰਪੰਚ ਕੁਲਵਿੰਦਰ ਬਾਘਾ ਪ੍ਰੀਤਮ ਸਿੰਘ ਪਾਲਾ ਬਾਬਾ ਸੰਦੀਪ ਰਾਣੀ ਕ੍ਰਿਸ਼ਨ ਕੁਮਾਰ ਡਾਕਟਰ ਸਤਪਾਲ ਨਰਿੰਦਰ ਕੁਮਾਰ ਗੁਰਜੀਤ ਬਾਘਾ ਤੇ ਹੋਰ ਹਾਜ਼ਰ ਸਨ।
ਸਰਵਣ ਹੰਸ