ਕਿਸਾਨੀ ਮੋਰਚੇ ਵਿਚ ਚੱਲ ਰਹੇ ਲੰਗਰਾਂ ਦੀ ਸੇਵਾ ਲਈ ਭੇਜੀ ਕਣਕ

ਮੱਲਾ ਵਾਲਾ ਖ਼ਾਸ: ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਕਚੂਰਾ ਨੇ ਦੱਸਿਆ ਕਿ ਅੱਜ ਨੇੜਲੇ ਪਿੰਡ ਕਮਾਲਾ ਬੋਦਲਾ ਦੇ ਕਿਸਾਨਾਂ ਵੱਲੋਂ ਸ਼ੰਬੂ ਬਾਰਡਰ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਲੰਗਰ ਦੀ ਜਰੂਰਤ ਨੂੰ ਪੂਰਾ ਕਰਨ ਵਿੱਚ ਆਪਣਾ ਸਹਿਯੋਗ ਦੇਣ ਲਈ ਪਿੰਡ ਵਿੱਚੋ 5 ਕੁਇੰਟਲ ਦੇ ਕਰੀਬ ਕਣਕ ਇਕੱਠੀ ਕੀਤੀ ਗਈ ਹੈ । ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਆਰਫਕੇ ਤੋਂ ਪ੍ਰੈਸ ਸਕੱਤਰ ਹਰਨੇਕ ਸਿੰਘ ਭੁੱਲਰ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸੋਚ ਅਨੁਸਾਰ ਸ਼ੰਭੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਨੂੰ ਹੋਰ ਬਲ ਦੇਣ ਲਈ ਪਿੰਡ ਪੱਧਰੀ ਇਕਾਈਆਂ ਨੂੰ ਹਰੇਕ ਪਿੰਡ ਵਿੱਚੋਂ 5 ਕੁਇੰਟਲ ਦੇ ਕਰੀਬ ਕਣਕ ਇਕੱਠੀ ਕਰਨ ਦਾ ਹੋਕਾ ਦਿੱਤਾ ਗਿਆ ਸੀ। ਇਸ ਲਈ ਇਹ ਕਣਕ ਇਕੱਠੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪਿੰਡ ਕਮਾਲਾ ਬੋਦਲਾ ਦੇ ਵਾਸੀਆਂ ਵੱਲੋਂ ਵੱਧ ਚੜ ਕੇ ਕਣਕ ਦੀ ਸੇਵਾ ਕੀਤੀ ਗਈ ਹੈ ਜੋ ਸ਼ੰਭੂ ਬਾਰਡਰ ਲੀ ਰਵਾਨਾ ਕੀਤੀ ਗਈ ਹੈ |ਇਸ ਮੌਕੇ ਕਿਸਾਨ ਆਗੂ ਹਰਨੇਕ ਸਿੰਘ ਭੁੱਲਰ ਤੋਂ ਇਲਾਵਾ ਦੇਸਾ ਸਿੰਘ ਪੂਰਨ ਸਿੰਘ ਸਾਧਾ ਸਿੰਘ ਕਸ਼ਮੀਰ ਸਿੰਘ ਸ਼ਿੰਗਾਰਾ ਸਿੰਘ ਪ੍ਰਤਾਪ ਸਿੰਘ ਆਦਿ ਕਿਸਾਨ ਹਾਜ਼ਰ ਸਨ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...