ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਫਿਰੋਜ਼ਪੁਰ ਦੇ ਪਿੰਡ ਇਕਾਈਆਂ ਦੀਆਂ ਕੀਤੀਆਂ ਮੀਟਿੰਗਾ।

10 ਅਗਸਤ ਨੂੰ ਜੋਨ ਫਿਰੋਜ਼ਪੁਰ ਦਾ ਵੱਡਾ ਜਥਾ ਸ਼ੰਭੂ ਬਾਰਡਰ ਲਈ ਹੋਵੇਗਾ ਰਵਾਨਾ: ਫੱਤੇਵਾਲਾ

ਫਿਰੋਜ਼ਪੁਰ/ਮੱਲਾਂ ਵਾਲਾ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਫਿਰੋਜ਼ਪੁਰ ਜੋਨ ਸਕੱਤਰ ਅਵਤਾਰ ਸਿੰਘ ਸਾਬੂਆਣਾ ਦੀ ਅਗਵਾਈ ਹੇਠ ਪਿੰਡ ਪੱਧਰ ਦੀਆਂ ਮੀਟਿੰਗਾ ਪਿੰਡ ਅੱਕੂ ਮਸਤੇ ਕੇ. ਆਮੇ ਵਾਲਾ ਕੁਤਬੇ ਵਾਲਾ. ਕੈਲੋ ਵਾਲ,ਸੂਬਾ ਕਦੀਮ. ਆਦਿ ਮੀਟਿੰਗਾ ਕੀਤੀਆਂ ਗਈਆਂ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ਨੇ ਪਿੰਡ ਇਕਾਈਆਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਨੀਤੀ ਤੇ ਚੱਲਦੇ ਹੋਏ ਕੇਦਰੀ ਬਜਟ ਵਿੱਚ ਕਿਸਾਨਾਂ ਵਾਸਤੇ ਕੇਵਲ 3% ਬਜਟ ਰੱਖ ਕੇ ਕਿਸਾਨਾਂ ਨਾਲ ਕੋਜਾ ਮਜਾਕ ਕੀਤਾ ਹੈ।ਇਸ ਕਰਕੇ ਇਸ ਬਜਟ ਨੂੰ ਅਸੀਂ ਮੁੱਢੋ ਰੱਦ ਕਰਦੇ ਹਾਂ।ਇਹ ਕੇਵਲ ਕਾਰਪੋਰੇਟਾ ਦੇ ਹੱਕ ਦਾ ਬਜਟ ਹੈ।ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜਿਵੇਂ ਸਰਕਾਰ ਵਲੋ ਕਿਸਾਨਾਂ ਮਜਦੂਰਾਂ ਨਾਲ਼ ਪਹਿਲਾਂ ਵੋਟਾਂ ਲੈਣ ਲਈ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਤੇ ਫਿਰ ਸਰਕਾਰਾਂ ਮੁੱਕਰ ਜਾਦੀਆਂ ਹਨ। ਕਿਸਾਨ ਮਜ਼ਦੂਰ ਆਪਣੇ ਹੱਕ ਲੈਣ ਲਈ ਦਿੱਲੀ ਜਾ ਰਹੇ ਸਨ ਤਾਂ ਹਰਿਆਣਾ ਦੀ BJP ਖੱਟਰ ਸਰਕਾਰ ਨੇ ਮੋਦੀ ਸਰਕਾਰ ਦੇ ਇਸ਼ਾਰੇ ਤੇ ਰਸਤੇ ਵਿੱਚ ਵੱਡੀਆਂ ਵੱਡੀਆਂ ਕੰਧਾਂ ਕਰਕੇ, ਵੱਡੇ ਵੱਡੇ ਕਿਲ ਠੋਕ ਕੇ ਰਸਤੇ ਰੋਕ ਲਏ ਗਏ।ਕਿਸਾਨਾਂ ਮਜਦੂਰਾਂ ਨੂੰ ਜਖਮੀ ਕੀਤਾ ਤੇ ਸ਼ੁੱਬਕਰਨ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ।ਮਜਬੂਰਨ ਸਾਨੂੰ ਹਰਿਆਣਾ ਦੇ ਬਾਰਡਰਾਂ ਤੇ ਹੀ ਮੋਰਚੇ ਲਾਉਣੇ ਪਏ।ਕਿਸਾਨ ਆਗੂਆਂ ਕਿਹਾ ਕਿ ਜਥੇਬੰਦੀ ਦੇ ਜਿਲ੍ਹਾ ਫਿਰੋਜ਼ਪੁਰ ਤੋਂ ਆਪਣੀ ਵਾਰੀ ਮੁਤਾਬਕ 30 ਜੁਲਾਈ ਨੂੰ ਫਿਰੋਜ਼ਪੁਰ ਤੋ ਕਿਸਾਨਾਂ ਮਜਦੂਰਾਂ ਦੇ ਵੱਡੇ ਜਥੇ ਸ਼ੰਭੂ ਬਾਰਡਰ ਨੂੰ ਰਵਾਨਾ ਹੋਣਗੇ ।ਆਗੂਆਂ ਨੇ ਕਿਹਾ ਕਿ ਮੋਰਚਾ ਚੜ੍ਹਦੀ ਕਲਾ ਵਿਚ ਹੈ ।ਜਦੋਂ ਤੱਕ ਸਾਰੀਆਂ ਮੰਗਾਂ ਸਰਕਾਰ ਮਨ ਨਹੀ ਲੈਂਦੀ ਮੋਰਚਾ ਜਾਰੀ ਰਹੇਗਾ। ਕਿਸਾਨ ਆਗੂਆਂ ਸਖ਼ਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਕੇਂਦਰ ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਜਲਦੀ ਲਗਾਉਣ ਸਬੰਧੀ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸੇ ਹਲਾਤ ਵਿੱਚ ਚਿੱਪ ਵਾਲੇ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ , ਆਉਣ ਵਾਲੀ 10 ਅਗਸਤ ਨੂੰ ਸ਼ੰਭੂ ਬਾਰਡਰ ਤੇ ਹਰੇਕ ਪਿੰਡ ਵਿੱਚੋਂ ਵੱਡੇ ਕਾਫਲੇ ਰਵਾਨਾ ਕੀਤੇ ਜਾਣਗੇ।ਆਗੂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਚਿੰਪ ਵਾਲੇ ਸਮਾਰਟ ਮੀਟਰ ਨਹੀਂ ਪਿੰਡਾਂ ਸਹਿਰਾਂ ਵਿੱਚ ਨਹੀਂ ਲੱਗਣ ਦਿੱਤੇ ਜਾਣਗੇ।ਜਥੇਬੰਦੀ ਪਹਿਲਾਂ ਵੀ ਵਿਰੋਧ ਕਰ ਰਹੀ ਹੈ,ਅੱਗੇ ਵੀ ਏਸੇ ਤਰ੍ਹਾਂ ਕਰੇਗੀ।ਆਗੂਆਂ ਅੱਗੇ ਕਿਹਾ ਕਿ ਚੱਲ ਰਹੇ ਮੋਰਚਿਆਂ ਤੋਂ ਆਏ ਐਲਾਨ ਮੁਤਾਬਕ ਮੋਦੀ ਸਰਕਾਰ ਅਤੇ ਹਰਿਆਣਾ ਸਰਕਾਰ ਹਰਿਆਣਾ ਦੇ ਬਾਰਡਰਾਂ ਤੇ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੇ ਆਈ ਪੀ ਐਸ ਅਧਿਕਾਰੀਆਂ ਨੂੰ ਰਾਸ਼ਟਰਪਤੀ ਅਵਾਰਡ ਦੇ ਕੇ ਸਨਮਾਨਿਤ ਕਰਨ ਲਈ ਨਾਮ ਭੇਜੇ ਹਨ ਉਸ ਦੇ ਵਿਰੋਧ ਵਿੱਚ 1ਅਗਸਤ ਨੂੰ ਵਿਰੁੱਧ ਵਿੱਚ 1 ਅਗਸਤ ਨੂੰ ਡੀ ਸੀ ਦਫਤਰ ਅੱਗੇ ਤੇ ਐਸ ਡੀ ਐਮ ਦਫਤਰਾਂ ਅੱਗੇ ਪੁਤਲੇ ਫੂਕਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੌਕੇ ਕਿਸਾਨ ਆਗੂ ਹਰਪਾਲ ਸਿੰਘ ਆਸਲ, ਮੇਜਰ ਸਿੰਘ. ਸੁਖਵਿੰਦਰ ਸਿੰਘ ਗੁਰਮੇਲ ਸਿੰਘ ਕੈਲੋਵਾਲ. ਸੁਖਵਿੰਦਰ ਸਿੰਘ ਆਮੇ ਵਾਲਾ ਕੁਲਦੀਪ ਕੁਮਾਰ ਮਨਚੰਦਾ ਗੁਰਭੇਜ ਸਿੰਘ ਕੁਤਬੇਵਾਲਾ ਆਦਿ ਹਾਜ਼ਰ ਸਨ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...