ਸ਼ਾਹਕੋਟ: ਸਰਕਾਰੀ ਮਿਡਲ ਸਕੂਲ ਬਾਹਮਣੀਆਂ ਬਲਾਕ ਸ਼ਾਹਕੋਟ-2 ਵਿਖੇ ਸਕੂਲ ਇੰਚਾਰਜ ਮੈਡਮ ਵੀਰ ਪਾਲ ਸ਼ਰਮਾ ਦੀ ਅਗਵਾਈ ਅਤੇ ਸਮੂਹ ਸਟਾਫ ਦੀ ਦੇਖ-ਰੇਖ ਹੇਠ ਤੀਆਂ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਕਲਾਕਾਰ ਤਾਈ ਜਗੀਰੋ ਨੇ ਉਚੇਚੇ ਤੌਰ ਤੇ ਸਿ਼ਰਕਤ ਕੀਤੀ ਅਤੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਨਾਲ ਮਿਲ ਕੇ ਗਿੱਧਾ ਅਤੇ ਬੋਲੀਆ ਪਾਕੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਮੈਨਜਮੈਂਟ ਕਮੇਟੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਤੀਆਂ ਦੇ ਤਿਉਹਾਰ ਦਾ ਆਨੰਦ ਮਾਣਿਆ। ਮੈਡਮ ਮਨਪ੍ਰੀਤ ਕੌਰ ਅਤੇ ਮੈਡਮ ਪੂਜਾ ਨੇ ਸਾਂਝੇ ਤੌਰ ਤੇ ਸਟੇਜ ਦੀ ਕਾਰਵਾਈ ਨੂੰ ਬਾਖੂਬੀ ਚਲਾਈ। ਅੰਤ ਵਿੱਚ ਸਕੂਲ ਇੰਚਾਰਜ਼ ਵੀਰ ਪਾਲ ਸ਼ਰਮਾਂ ਨੇ ਵਿਦਿਆਰਥੀਆਂ ਨੂੰ ਤੀਆ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਤੇ ਵਧਾਈ ਦਿੱਤੀ। ਸਟਾਫ਼ ਵੱਲੋਂ ਪ੍ਰਸਿੱਧ ਕਲਾਕਾਰ ਤਾਈ ਜਗੀਰੋ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਵਿਦਿਆਰਥੀਆਂ ਨੂੰ ਖੀਰ-ਪੂੜੇ ਤੇ ਕੜਾਹ ਦਾ ਲੰਗਰ ਵਰਤਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੂਲ ਮੈਨਜਮੈਂਟ ਕਮੇਟੀ ਦੇ ਚੇਅਰਪਰਸਨ ਪਰਮਜੀਤ ਕੌਰ ਹਰਪ੍ਰੀਤ ਕੌਰ ਸੰਦੀਪ ਕੌਰ ਆਰਤੀ ਪਰਮਜੀਤ ਕੌਰ ਕਮਲਜੀਤ ਕੌਰ ਜਸਵੀਰ ਕੌਰ ਕਿਰਨ ਆਸ਼ਾ ਰਾਣੀ (ਸਾਰੇ) ਮੈਂਬਰ ਸਕੂਲ ਸਟਾਫ ਮੈਂਬਰ ਮਨਪ੍ਰੀਤ ਕੌਰ। ਪੂਜਾ ਹਰਪਿੰਦਰ ਕੌਰ ਨਿਰਮਲਜੀਤ ਕੌਰ ਸਵਰਨ ਕੌਰ ਮਨੀਸ਼ ਕੁਮਾਰ ਅਨਮੋਲ। ਮੀਨਾ ਸੁਨੀਤਾ ਸੁਮਨਦੀਪ, ਚਰਨਜੀਤ ਕੌਰ ਮਿਡ-ਡੇ-ਮੀਲ ਵਰਕਰ ਆਦਿ ਹਾਜਰ ਸਨ।
ਸਰਵਣ ਹੰਸ