ਫਿਰੋਜ਼ਪੁਰ: ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ‘ਚ ਮਨਾਇਆ ਬੱਚੀਆਂ ਨੇ ਤੀਆਂ ਦਾ ਤਿਉਹਾਰ ਜਿਸ ਦੌਰਾਨ ਵਿਸੇਸ਼ ਤੌਰ ਤੇ ਪੱਤਰਕਾਰ ਰੋਸ਼ਨ ਲਾਲ ਮਨਚੰਦਾ ਮੱਲਾਂ ਵਾਲਾ ਖਾਸ ਵੈਲਫੇਅਰ ਸੋਸਾਇਟੀ ਵੱਲੋਂ ਪ੍ਰਿੰਸੀਪਲ ਧੀਰਜ ਕੁਮਾਰ ਮੋਗਾ ਅਤੇ ਰਾਮ ਰੱਖਾ ਜੀ ਦੀ ਯਾਦ ਨੂੰ ਸਮਰਪਿਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਧਰਮਪੁਰਾ ਵਿਖੇ ਬਾਬਲ ਦਾ ਵੇਹੜਾ ਪ੍ਰੋਗਰਾਮ ਤਹਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ | ਜਿਸ ਵਿੱਚ ਐਸਕੇ ਵੁਮੈਨ ਕਲੈਕਸ਼ਨ ਸ੍ਰੀ ਅਜੀਤ ਕੁਮਾਰ ਕਟਾਰੀਆ ਸੰਸਥਾ ਚੇਅਰਮੈਨ ਸ੍ਰੀ ਰੋਸ਼ਨ ਲਾਲ ਮਨਚੰਦਾ ਪ੍ਰਧਾਨ ਸ੍ਰੀ ਅਮੀਰ ਚੰਦ ਜੀ ਬਜਾਜ ਸਰਦਾਰ ਜਸਵੰਤ ਸਿੰਘ ਜੀ ਕੰਬੋਜ ਸਰਦਾਰ ਅਨੂਪ ਸਿੰਘ ਜੀ ਪਵਨ ਕੁਮਾਰ ਜੀ ਮੋਗਾ ਵਿਕਾਸ ਬਜਾਜ ਕੁਲਵਿੰਦਰ ਸਿੰਘ ਮਰਖਾਈ ਸਰਦਾਰ ਸੁਰਜੀਤ ਸਿੰਘ ਜੀ ਬਿਜਲੀ ਬੋਰਡ ਗੁਰਵਿੰਦਰ ਸਿੰਘ ਜੀ ਮਨਪ੍ਰੀਤ ਜੀ ਗੋਰਾ ਸ੍ਰ ਜਗੀਰ ਸਿੰਘ ਜੀ ਸ਼ੇਰ ਖਾਂ ਜਸਪਾਲ ਕੱਕੜ ਅਬੀ ਸੇਠੀ ਸ੍ਰ ਹਰਜਿੰਦਰ ਸਿੰਘ ਕੁੰਦੀ ਦਸ਼ਮੇਸ਼ ਯੁਵਾ ਕਲੱਬ ਸੇਵਕ ਸਿੰਘ ਲਾਡਾ ਤੇ ਹੋਰ ਮਹਾਨ ਸ਼ਖਸੀਅਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ | ਉਹਨਾਂ ਵੱਲੋਂ ਬੱਚਿਆਂ ਨੂੰ ਪੈਂਟਾਂ ਅਤੇ ਸਕਾਲਟਾਂ ਵੀ ਦਿੱਤੀਆਂ ਗਈਆਂ ਮੱਲਾਂ ਵਾਲਾ ਵੈਲਫੇਅਰ ਸੁਸਾਇਟੀ ਵੱਲੋਂ ਜਲੇਬੀਆਂ ਅਤੇ ਹੋਰ ਖਾਣ ਪੀਣ ਦਾ ਸਮਾਨ ਬੱਚਿਆਂ ਨੂੰ ਅਤੇ ਔਰਤਾਂ ਨੂੰ ਚੂੜੀਆਂ ਬਿੰਦੀਆਂ ਤੇ ਮਹਿੰਦੀ ਵੀ ਵੰਡੀ ਗਈ | ਇਸ ਮੌਕੇ ਬੀ ਪੀ ਈ ਓ ਮੈਡਮ ਹਰਜੀਤ ਕੌਰ ਬਲਾਕ ਮੱਲਾਂ ਵਾਲਾ ਖ਼ਾਸ,ਸੀ ਐਚ ਟੀ ਸੁਨੀਲ ਕੁਮਾਰ ਸੈਂਟਰ ਨਾੜੇ ਸੀ ਐਚ ਟੀ ਭਰਤ ਪ੍ਰਤਾਪ,ਜੈ ਪਾਲ ਉੱਪਲ,ਜੋਗਿੰਦਰ ਕੰਡਿਆਲ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਉਨ੍ਹਾਂ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਧਰਮਪੁਰਾ ਦੇ ਹੈਡ ਟੀਚਰ ਮੈਡਮ ਨਰਿੰਦਰ ਕੌਰ, ਗੁਰਪ੍ਰੀਤ ਸਿੰਘ,ਅਵਿਨਾਸ਼ ਕੁਮਾਰ, ਸੰਗਰਾਮ ਸਿੰਘ ਪਿੰਡ ਧਰਮਪੁਰਾ ਦੇ ਵਾਸੀ ਸਮਾਜ ਸੇਵੀ ਤੇ ਹੋਰ ਅਨੇਕਾਂ ਪਤਵੰਤੇ ਸੱਜਣ ਮੁੱਖ ਤੌਰ ਹਾਜਿਰ ਰਹੇ |
ਸਰਵਣ ਹੰਸ