ਮਾਤਾ ਗੰਗਾ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਨਕੋਦਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ।

ਐਡਵੋਕੇਟ ਗੌਰਵ ਨਾਗਰਾਜ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਨਕੋਦਰ: ਮਾਤਾ ਗੰਗਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਕੋਦਰ ਵਿਚ ਹਰਿਆਲੀ ਤੀਜ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਵਿੱਚ ਸਕੂਲ ਦੇ ਸਾਰੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਤੇ ਨਰਸਰੀ ਤੋਂ ਬਾਰਵੀਂ ਜਮਾਤ ਦੀਆਂ ਕੁੜੀਆਂ ਅਤੇ ਮੁੰਡਿਆਂ ਨੇ ਗਿੱਧਾ , ਭੰਗੜਾ ਅਤੇ ਹੋਰ ਸੱਭਿਆਚਾਰਿਕ ਪ੍ਰੋਗਰਾਮ ਪੇਸ਼ ਕੀਤੇ ਗਏ। ਸਾਰੇ ਬੱਚੇ ਪੰਜਾਬੀ ਪਹਿਰਾਵੇ ਵਿੱਚ ਆਏ । ਕੁੜੀਆਂ ਪੰਜਾਬੀ ਸੂਟ ਪਰਾਂਦੇ, ਟਿੱਕੇ, ਸੱਗੀ ਫੁੱਲ, ਚੂੜੀਆਂ, ਫੁਲਕਾਰੀਆਂ ਅਤੇ ਮੁੰਡੇ ਕੁੜਤੇ ਪਜਾਮੇ ਅਤੇ ਰੰਗ ਬਿਰੰਗੀਆਂ ਪੱਗਾਂ ਵਿੱਚ ਬਹੁਤ ਸੋਹਣੇ ਲੱਗ ਰਹੇ ਸਨ ਅਤੇ ਇਸ ਪ੍ਰੋਗਰਾਮ ਦੀ ਸਜਾਵਟ ਮੈਡਮ ਰਸ਼ਪਿੰਦਰ ਕੌਰ ਅਤੇ ਮੈਡਮ ਸ਼ੀਤਲ ਕੌਰ ਨੇ ਸੰਭਾਲੀ । ਜੂਨੀਅਰ ਵਿੰਗ ਦਾ ਗਿੱਧਾ ਸ਼੍ਰੀਮਤੀ ਸੁਦੇਸ਼ , ਚਰਨਜੀਤ ਕੌਰ, ਕਮਲਜੀਤ ਕੌਰ ਅਤੇ ਸੁਮਨ ਮੈਡਮ ਦੀ ਅਗਵਾਈ ਹੇਠ ਕੀਤਾ ਗਿਆ। ਸੀਨੀਅਰ ਵਿੰਗ ਦਾ ਗਿੱਧਾ ਮੈਡਮ ਗੁਰਦੇਵ ਕੌਰ ਅਤੇ ਪ੍ਰੀਆ ਮੈਡਮ ਦੀ ਅਗਵਾਈ ਹੇਠ ਕਰਵਾਇਆ ਗਿਆ। ਸਕੂਲ ਇਸ ਗੱਲ ਤੇ ਬਹੁਤ ਮਾਣ ਮਹਿਸੂਸ ਕਰਦਾ ਹੈ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਕਰਵਾ ਕੇ ਬੱਚਿਆਂ ਨੂੰ ਆਪਣੇ ਪੰਜਾਬੀ ਸੱਭਿਆਚਾਰ ਨਾਲ ਜੋੜਦੇ ਹਨ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਐਡਵੋਕੇਟ ਸ਼੍ਰੀ ਗੌਰਵ ਨਾਗਰਾਜ ਜੀ ਵਾਈਸ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਨਕੋਦਰ, ਐਡਵੋਕੇਟ ਸ਼੍ਰੀ ਕੁਲਦੀਪ ਚੰਦ (ਚੇਅਰਮੈਨ ਆਫ਼ ਨਿਊ ਜਨਤਾ ਮਾਡਲ ਸਕੂਲ) ਅਤੇ ਡਾਕਟਰ ਮਦਨ ਗਿੱਲ ਜੀ ਅਤੇ ਝਲਮਣ ਜੀ ਬੱਚਿਆਂ ਦੀ ਹੋਂਸਲਾ ਅਫਜ਼ਾਈ ਲਈ ਸਕੂਲ ਪੁੱਜੇ ‌। ਐਡਵੋਕੇਟ ਗੌਰਵ ਨਾਗਰਾਜ ਅਤੇ ਐਡਵੋਕੇਟ ਸ਼੍ਰੀ ਕੁਲਦੀਪ ਚੰਦ ਜੀ ਨੇ ਹਰਿਆਲੀ ਤੀਜ ਦੀ ਮਹੱਤਤਾ ਦੱਸਦੇ ਹੋਏ ਬੱਚਿਆਂ ਨੂੰ ਬਦਲਦੇ ਵਾਤਾਵਰਨ ਬਾਰੇ ਜਾਗਰੂਕ ਬਣਨ ਤੇ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਪੇੜ ਪੌਦੇ ਲਗਾਉਣ ਦਾ ਸੰਦੇਸ਼ ਦਿੱਤਾ । ਸਕੂਲ ਪ੍ਰਿੰਸੀਪਲ ਸਰਦਾਰ ਹਰਨਾਮ ਸਿੰਘ ਬੋਲੀਨਾ ਅਤੇ ਸਮੂਹ ਸਟਾਫ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਧੰਨਵਾਦ ਵਜੋਂ ਸਨਮਾਨਿਤ ਚਿੰਨ੍ਹ ਭੇਟ ਕੀਤਾ ਗਿਆ। ਸਾਰੇ ਬੱਚਿਆਂ ਨੇ ਤੀਜ ਦੇ ਤਿਉਹਾਰ ਦਾ ਬਹੁਤ ਆਨੰਦ ਮਾਣਿਆ ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...