ਫਿਰੋਜ਼ਪੁਰ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਦੇ ਵੱਡੇ ਜਥੇ ਅੱਜ ਸ਼ੰਬੂ ਬਾਰਡਰ ਤੇ ਜੋ ਕਿਸਾਨ ਅੰਦੋਲਨ-2 ਚੱਲ ਰਿਹਾ ਹੈ, ਓਸ ਵੱਲ ਰਵਾਨਾ ਹੋਏ। ਇਸ ਮੌਕੇ ਜਿਲ੍ਹਾ ਸਕੱਤਰ ਗੁਰਮੇਲ ਸਿੰਘ ਫੱਤੇਵਾਲਾ ,ਧਰਮ ਸਿੰਘ ਸਿੱਧੂ ਨੇ ਜਾਣਕਾਰੀ ਸ਼ਾਂਝੀ ਕਰਦਿਆਂ ਦੱਸਿਆ ਕਿ ਜਥੇਬੰਦੀ ਦੇ ਜਿਲ੍ਹਾ ਫਿਰੋਜ਼ਪੁਰ ਦੀ 30 ਜੁਲਾਈ ਤੋਂ ਸ਼ੰਬੂ ਬਾਰਡਰ ਤੇ ਵਾਰੀ ਚੱਲ ਰਹੀ ਹੈ, ਜਿਸਦਾ ਦੂਜਾ ਜਥਾ ਅੱਜ ਟਰੈਕਟਰ ਟਰਾਲੀਆਂ, ਗੱਡੀਆਂ ਤੇ ਰੇਲ ਗੱਡੀ ਤੇ ਫਿਰੋਜ਼ਪੁਰ ਤੋਂ ਰਵਾਨਾ ਹੋਇਆ ਹੈ। ਕਿਸਾਨ ਅੰਦੋਲਨ-2 ਪੰਜਾਬ ਹਰਿਆਣਾ ਦੇ ਬਾਰਡਰਾਂ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਚੱਲ ਰਿਹਾ ਹੈ। ਇਹ ਮੋਰਚੇ ਕੇਂਦਰ ਦੀ ਮੋਦੀ ਸਰਕਾਰ ਤੋਂ 23 ਫਸਲਾਂ ਦਾ ਗਰੰਟੀ ਕਾਨੂੰਨ ਬਣਾਉਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਵਾਉਣ, ਬਿਜਲੀ ਸੋਧ ਬਿਲ ਵਾਪਸ ਕਰਵਾਉਣ, ਕਿਸਾਨਾਂ ਮਜਦੂਰਾਂ ਨੂੰ ਦਸ ਹਜ਼ਾਰ ਪੈਂਨਸ਼ਨ ਦਵਾਉਣ, ਲੈਡ ਐਕੋਜੈਸ਼ਨ ਐਕਟ ਵਿੱਚ ਕੀਤੀ ਸੋਧ ਵਾਪਸ ਕਰਵਾਉਣ ਆਦਿ ਮੰਗਾਂ ਲਾਗੂ ਕਰਵਾਉਣ ਤੱਕ ਜਾਰੀ ਰਹੇਗਾ।ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਗੁਰਦਿਆਲ ਸਿੰਘ ਟਿੱਬੀ ਕਲਾ ਸੁਰਜੀਤ ਸਿੰਘ ਫੌਜੀ, ਕੇਵਲ ਸਿੰਘ ਵਾਹਕਾਂ। ਗੁਰਮੇਲ ਸਿੰਘ ਜੀਆ ਬੱਗਾ,ਬੂਟਾ ਸਿੰਘ ਕਰੀ ਕਲਾ, ਦਵਿੰਦਰ ਸਿੰਘ ਫੁੱਲਰਵਨ, ਮੰਗਲ ਸਿੰਘ ਗੁਦੜਢੱਡੀ, ਮੇਜਰ ਸਿੰਘ ਆਦਿ ਆਗੂ ਤੇ ਕਿਸਾਨ ਮਜਦੂਰ ਵੱਡੀ ਗਿਣਤੀ ਵਿੱਚ ਹਾਜਰ ਸਨ।
ਸਰਵਣ ਹੰਸ