ਨਕੋਦਰ: 15 ਅਗਸਤ ਦੀ ਫਾਈਨਲ ਡਰੈੱਸ ਰਿਹਰਸਲ ਵਿੱਚ ਪਹੁੰਚੇ ਮਾਨਯੋਗ ਗੁਰਸਿਮਰਨ ਸਿੰਘ ਢਿੱਲੋਂ ਐਸ ਡੀ ਐਮ ਨਕੋਦਰ, ਜਿੱਥੇ ਉਹਨਾਂ ਨੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਤਿਆਰ ਕੀਤਾ ਦੇਸ਼ ਭਗਤੀ ਦਾ ਪ੍ਰੋਗਰਾਮ ਦੇਖਿਆ ਅਤੇ ਬੱਚਿਆਂ ਦੇ ਕੰਮ ਦੀ ਸ਼ਲਾਘਾ ਵੀ ਕੀਤੀ, ਇਸ ਉਪਰੰਤ ਨਕੋਦਰ ਨਾਲ ਸਬੰਧਤ ਸਾਰੇ ਅਫਸਰ ਸਹਿਬਾਨ ਨਾਲ ਮੀਟਿੰਗ ਵੀ ਕੀਤੀ ਅਤੇ 15 ਅਗਸਤ ਦੇ ਇਸ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ, ਇਸ ਮੌਕੇ ਤੇ ਗੁਰਸਿਮਰਨ ਸਿੰਘ ਢਿੱਲੋਂ ਐਸ ਡੀ ਐਮ ਸਾਹਿਬ, ਗੁਰਦੀਪ ਸਿੰਘ ਸੰਧੂ ਨਾਇਬ ਤਹਿਸੀਲਦਾਰ ਨਕੋਦਰ, ਰਣਧੀਰ ਸਿੰਘ ਈ ਉ, ਅਭੇ ਚੰਦਰ ਬੀ ਡੀ ਪੀ ਉ, ਐਸ ਐਚ ਓ ਸਦਰ, ਡਾਕਟਰ ਸਿਹਤ ਵਿਭਾਗ, ਪਿ੍ਰੰਸੀਪਲ ਕਾਲਜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਮੌਕੇ ਐਸ ਡੀ ਐਮ ਸਾਹਿਬ ਨੇ ਨਕੋਦਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਜ਼ਾਦੀ ਦਿਵਸ ਦੇ ਇਸ ਪ੍ਰੋਗਰਾਮ ਵਿੱਚ 15 ਅਗਸਤ ਨੁੰ ਹੁੰਮ ਹੁੰਮਾ ਕੇ ਪਹੁੰਚਣ ਅਤੇ ਰੌਣਕ ਨੂੰ ਵਧਾਉਣ|
ਸਰਵਣ ਹੰਸ