ਨਕੋਦਰ ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਹਲਕਾ ਨਕੋਦਰ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਦੇ ਮਾਤਾ ਜੀ ਸਰਦਾਰਨੀ ਜਸਵੀਰ ਕੌਰ ਜੋ ਪਿਛਲੇ ਦਿਨਾਂ ਤੋਂ ਹਸਪਤਾਲ ਵਿੱਚ ਦਾਖਲ ਸਨ ਮਿਤੀ 20 ਅਗਸਤ ਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਹ ਜਾਣਕਾਰੀ ਮੈਡਮ ਇੰਦਰਜੀਤ ਮਾਨ ਜੀ ਦੇ ਭਰਾ ਸਰਦਾਰ ਜਤਿੰਦਰ ਸਿੰਘ ਟਾਹਲੀ ਤੇ ਭਤੀਜੇ ਅਮਰ ਸਿੰਘ ਨੇ ਦਿੱਤੀ ਹੈ ਅਤੇ ਕਿਹਾ ਕਿ ਉਹਨਾਂ ਦਾ ਅੰਤਿਮ ਸੰਸਕਾਰ ਅੱਜ ਮਿਤੀ 21 ਅਗਸਤ ਠੀਕ 12 ਵਜੇ ਪਿੰਡ ਟਾਹਲੀ ਤਹਿਸੀਲ ਨਕੋਦਰ ਵਿਖੇ ਹੋਵੇਗਾ ।
ਸਰਵਣ ਹੰਸ