ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 362ਵੇਂ ਜਨਮ ਦਿਹਾੜੇ ‘ਤੇ 5 ਸਤੰਬਰ 2023 ਤੇ ਗਜ਼ਟਿਡ ਛੁੱਟੀ ਕਰਨ ਸਬੰਧੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ ਮਿਤੀ 10-08-23 ਨੂੰ ਰਜਿਸਟਰਡ ਪੱਤਰ ਭੇਜਿਆ ਗਿਆ। ਜੋ ਅੱਜ ਮਿਤੀ 14-08-23 ਨੂੰ ਡਿਲੀਵਰਡ ਹੋ ਗਿਆ ਸੀ। ਸਮੂੰਹ ਰੰਘਰੇਟਾ ਤੇ ਮਜ਼੍ਹਬੀ ਸਿੱਖ ਜਥੇਬੰਦੀਆਂ ਨੇ ਮਿਲਕੇ ਇਹ ਉਪਰਾਲਾ ਕੀਤਾ ਸੀ ਕਿ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੀ ਗਜ਼ਟਿਡ ਛੁੱਟੀ ਹੋ ਸਕੇ। ਪਰ ਇਹ ਸੰਭਵ ਨਹੀਂ ਹੋ ਸਕਿਆ।
ਇਸ ਤੋਂ ਉਪਰੰਤ ਮਿਤੀ 4 ਫਰਵਰੀ 2024 ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਨਾਉਂ ਮੰਗ ਪੱਤਰ ਸ.ਬਲਕਾਰ ਸਿੰਘ ਸੋਹਲ, ਲੋਕਲ ਬਾਡੀਜ ਮੰਤਰੀ (ਪੰਜਾਬ ਸਰਕਾਰ) ਨੂੰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦੇ ਨਾਂਅ ਤੇ ਚੇਅਰ ਸਬੰਧੀ ਤੇ 5 ਸਤੰਬਰ ਦੀ ਗਜ਼ਟਿਡ ਛੁੱਟੀ ਲਈ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਸੀ ਕਿ ਭਾਈ ਜੈਤਾ ਜੀ ਦੀ ਚੇਅਰ ਤੇ ਚੇਅਰਪਰਸਨ ਲਗਾਇਆ ਜਾਵੇ ਤੇ ਇਸ ਦੀ ਗਰਾਂਟ ਜਾਰੀ ਕੀਤੀ ਜਾਵੇ ਤੇ ਗਜ਼ਟਿਡ ਛੁੱਟੀ ਕੀਤੀ ਜਾਵੇ ਕਿਉਂਕਿ ਪੰਜਾਬ ਵਿੱਚ ਵਸਦੇ ਰੰਘਰੇਟੇ ਮਜ਼੍ਹਬੀ ਸਿੱਖਾਂ ਦੀ ਪੰਜਾਬ ਵਿੱਚ ਅਬਾਦੀ 2011ਦੀ ਜਨਗਣਨਾ ਅਨੁਸਾਰ 30%ਸੀ।ਪਰ ਹੁਣ ਇਹ ਗਿਣਤੀ ਹੋਰ ਵੀ ਵੱਧ ਚੁੱਕੀ ਹੈ। ਜਿੰਨ੍ਹਾਂ ਦੀਆਂ ਭਾਵਨਾਵਾਂ ਸ਼੍ਰੋਮਣੀ ਸ਼ਹੀਦ ਬਾਬਾ। ਜੀਵਨ ਸਿੰਘ ਨਾਲ ਜੁੜੀਆਂ ਹੋਈਆਂ ਹਨ। ਅੱਜ ਮਿਤੀ 25-8-2024 ਨੂੰ ਸ.ਬਲਕਾਰ ਸਿੰਘ ਸੋਹਲ,ਲੋਕਲ ਬਾਡੀਜ ਮੰਤਰੀ ਪੰਜਾਬ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਪਰੋਕਤ ਮੰਗਾਂ ਵੱਲ ਧਿਆਨ ਦਵਾਇਆ ਗਿਆ ਕਿ ਤੁਰੰਤ ਹੱਲ ਕੀਤਾ ਜਾਵੇ। ਕਿਉਂਕਿ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ 363ਵਾਂ ਜਨਮ ਦਿਹਾੜਾ ਜੱਥੇਦਾਰ ਬਾਬਾ ਮੇਜਰ ਸਿੰਘ ਸੋਢੀ, ਸਮੂਹ ਮਜ਼੍ਹਬੀ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਗੁਰਦੁਆਰਾ ਤੱਪ ਅਸਥਾਨ ਬਾਬਾ ਜੀਵਨ ਸਿੰਘ ਜੀ ਵਿਖੇ ਪੰਜਾਬ ਪੱਧਰ ਤੇ ਮਨਾਇਆ ਜਾਣਾ ਹੈ। ਇਸ ਸਮੇਂ ਮੰਤਰੀ ਸਾਹਿਬ ਨੂੰ”ਤ੍ਰੈਮਾਸਿਕ ਰੰਘਰੇਟਾ ਸੰਸਾਰ ਮੈਗਜ਼ੀਨ ਦਾ ਜੂਨ 2024ਦਾ ਅੰਕ ਵੀ ਸਤਿਕਾਰ ਸਹਿਤ ਭੇਟ ਕੀਤਾ ਗਿਆ।
ਇਸ ਮੌਕੇ ਸ.ਬਲਵੀਰ ਸਿੰਘ ਚੀਮਾ, ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਤੇ ਸ.ਬੂਟਾ ਸਿੰਘ ਪੰਡੋਰੀ, ਮੁੱਖ ਸੰਪਾਦਕ ਤ੍ਰੈਮਾਸਿਕ ਰੰਘਰੇਟਾ ਸੰਸਾਰ ਮੈਗਜ਼ੀਨ ਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ,ਆਲ ਇੰਡੀਆ ਮਜ਼੍ਹਬੀ ਸਿੱਖ ਵੈਲਫੇਅਰ ਐਸੋਸੀਏਸ਼ਨ ਰਜਿ, ਸ. ਰਜਿੰਦਰ ਸਿੰਘ ਸੋਢੀ ਅੰਮ੍ਰਿਤਸਰ ਸਾਹਿਬ, ਜਸਪਿੰਦਰ ਸਿੰਘ ਚੀਮਾ ਯੂਥ ਆਗੂ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ, ਬਲਕਾਰ ਸਿੰਘ ਸਿੱਧੂ, ਜਸਵਿੰਦਰ ਸਿੰਘ ਆਦਿ ਹਾਜ਼ਰ ਹੋਏ।
ਸਰਵਣ ਹੰਸ