ਮਹਿਤਪੁਰ ਨੇੜੇ ਨਕੋਦਰ ਜ਼ਿਲ੍ਹਾ ਜਲੰਧਰ ਵਿਖੇ ਪੱਤਰਕਾਰ ਸਾਥੀ ਦੇ ਨਾਲ ਹੈਂਕੜਬਾਜ ਲੋਕਾਂ ਵੱਲੋਂ ਗ਼ਲਤ ਐਲੀਕੇਸ਼ਨ ਲਗਾ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਜਿਸ ਦੀ ਵਿਰੋਧੀਆਂ ਵੱਲੋਂ ਗ਼ਲਤ ਵੀਡੀਓ ਵੀ ਵਾਇਰਲ ਕਰ ਦਿੱਤੀ ਗਈ ਸੀ ਵਿਰੋਧੀਆਂ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਦੇ ਅਹੁਦੇਦਾਰਾਂ ਨੇ ਤੁਰੰਤ ਐਕਸ਼ਨ ਲੈਂਦਿਆਂ ਥਾਣਾ ਸ਼ਾਹਕੋਟ ਦੇ ਡੀ ਐਸ ਪੀ ਸ੍ਰ ਉਂਕਾਰ ਸਿੰਘ ਬਰਾੜ ਨੂੰ ਥਾਣਾ ਮਹਿਤਪੁਰ ਵਿਖੇ ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਦਾ ਵਫ਼ਦ ਇੱਕ ਵੱਡੇ ਕਾਫਲੇ ਨਾਲ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਦਾਸ ਮਨਜੀਤ ਮਾਨ,ਸ੍ਰ ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਤੇ ਚੇਅਰਮੈਨ 11 ਨਿਹੰਗ ਸਿੰਘ ਜਥੇਬੰਦੀਆਂ ਭਾਰਤ, ਸੂਬਾ ਸਰਪ੍ਰਸਤ ਜੇ ਐਸ ਸੰਧੂ, ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਸੂਬਾ ਚੇਅਰਮੈਨ ਰਾਜੇਸ਼ ਖੰਨਾ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਸਚਦੇਵਾ, ਜਰਨਲਿਸਟ ਪ੍ਰੈੱਸ ਕਲੱਬ ਮਹਿਲਾ ਵਿੰਗ ਰਜਿ ਪੰਜਾਬ ਦੇ ਚੇਅਰਪਰਸਨ ਬੀਬੀ ਕੁਲਵਿੰਦਰ ਕੌਰ ਫਿਲੋਰ,ਬਲਾਕ ਨਕੋਦਰ ਦੇ ਪ੍ਰਧਾਨ ਗੋਬਿੰਦ ਰਾਏ, ਗੁਰਦੀਪ ਸਿੰਘ ਹੀਰਾ ਜਲੰਧਰ, ਕਪੂਰਥਲਾ ਤੋਂ ਰੂਬੀ ਧਾਮੀ, ਕਪੂਰਥਲਾ ਤੋਂ ਦਾਰਾ ਰਾਮ ਸਹੋਤਾ, ਅਰਸ਼ਦੀਪ ਸਿੰਘ ਮਲਸੀਆਂ , ਸਿਦਕਪ੍ਰੀਤ ਸਿੰਘ ਸਚਦੇਵਾ ਸ਼ਾਹਕੋਟ ਦਾ ਵਫ਼ਦ ਮਿਲਿਆ ਤੇ ਡੀ ਐਸ ਪੀ ਉਂਕਾਰ ਸਿੰਘ ਬਰਾੜ ਨੂੰ ਵਿਰੋਧੀਆਂ ਵਲੋਂ ਰਚੀਆਂ ਜਾ ਚਾਲਾਂ ਤੋਂ ਜਾਣੂ ਕਰਵਾਇਆ ਤੇ ਡੀ ਐਸ ਪੀ ਉਂਕਾਰ ਸਿੰਘ ਬਰਾੜ ਨੇ ਤੁਰੰਤ ਐਕਸ਼ਨ ਲੈਂਦਿਆਂ ਵਿਰੋਧੀ ਪਾਰਟੀ ਤੇ ਤੁਰੰਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਜਿਸ ਕਾਰਨ ਜਰਨਲਿਸਟ ਪ੍ਰੈੰੱਸ ਕਲੱਬ ਰਜਿ ਪੰਜਾਬ ਦੀ ਬਹੁਤ ਵੱਡੀ ਜਿੱਤ ਹੋਈ ਤੇ ਪੱਤਰਕਾਰ ਸਾਥੀ ਨੂੰ ਇਨਸਾਫ ਮਿਲਿਆ ਇਸ ਮੌਕੇ ਅਰਸ਼ਦੀਪ ਸਿੰਘ ਮਲਸੀਆਂ, ਮਹਿਤਪੁਰ ਯੂਨਿਟ ਦੇ ਪ੍ਰਧਾਨ ਅਸ਼ੋਕ ਚੋਹਾਨ, ਲਖਵਿੰਦਰ ਸਿੰਘ ਲੱਖਾ ਮਹਿਤਪੁਰ, ਮਨੋਜ ਚੋਪੜਾ ਮਹਿਤਪੁਰ, ਸੋਨੂੰ ਕੰਬੋਜ ਮਹਿਤਪੁਰ,ਮਹਿਤ ਸਾਬ੍ਹ ਮਹਿਤਪੁਰ, ਜਗਦੀਸ਼ ਸਿੰਘ ਮਹੇੜੂ, ਜਸਪਿੰਦਰ ਸਿੰਘ ਚੀਮਾ, ਪਾਰਸ ਨਾਈਅਰ, ਨੂਰਮਹਿਲ, ਵਰਲਡ ਫੇਮਸ ਮੰਚ ਸੰਚਾਲਕ ਰਾਹੁਲ ਲਹਿਰੀ,ਤੀਰਥ ਚੀਮਾ, ਅਵਤਾਰ ਨੂਰਮਹਿਲ ਹਾਜ਼ਿਰ ਸਨ।
ਸਰਵਣ ਹੰਸ