ਪ੍ਰਸ਼ਾਸਨ ਕੋਲੋ ਗੁਰਦੁਵਾਰਾ ਜਾਮਨੀ ਸਾਹਿਬ ਵਿੱਚ ਵਾਪਰੇ ਮੰਦਭਾਗੇ ਹਾਦਸੇ ਲਈ ਪੜਤਾਲ ਦੀ ਮੰਗ।

ਫਿਰੋਜ਼ਪੁਰ: ਜਿਲ੍ਹਾ ਫਿਰੋਜਪੁਰ ਦੀਆਂ ਸੰਗਤਾ ਵੱਲੋ ਖਾਲਸਾ ਗੁਰਦੁਵਾਰਾ ਫਿਰੋਜਪੁਰ ਛਾਉਣੀ ਵਿਖੇ ਭਾਰੀ ਇਕੱਠ ਕੀਤਾ ਗਿਆ ਜਿਸ ਇਲਾਕੇ ਦੇ ਸਰਪੰਚਾਂ ਪੰਚਾਂ ਨੰਬਰਦਾਰਾਂ ਕਿਸਾਨ ਯੂਨੀਅਨ ਦੇ ਪ੍ਰਧਾਨ ਅਤੇ ਹੋਰ ਮੋਹਤਬਾਰ ਆਦਮੀਆਂ ਨੇ ਭਾਗ ਲਿਆ ਇਸ ਮੀਟਿੰਗ ਵਿੱਚ ਮਿਤੀ 2-8-2024 ਨੂੰ ਗੁਰਦੁਵਾਰਾ ਗੁਰੂਸਰ ਜਾਮਨੀ ਸਾਹਿਬ (ਬਜੀਦਪੁਰ) ਵਿਖੇ ਹੋਈ ਮੰਦਭਾਗੀ ਦੁਰਘਣਾ ਵਿੱਚ ਗੈਸ ਦੀ ਅੱਗ ਨਾਲ ਝੁਲਸੇ ਬੱਚਿਆ ਦੀ ਤੰਦਰੁਸਤੀ ਲਈ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਗਈ। ਇਸ ਮੀਟਿੰਗ ਵਿੱਚ ਜਿਲ੍ਹਾ ਫਿਰੋਜਪੁਰ ਦੇ ਪ੍ਰਸ਼ਾਸ਼ਨ ਅਧਿਕਾਰੀਆਂ ਡਿਪਟੀ ਕਮਿਸ਼ਨਰ ਫਿਰੋਜਪੁਰ ਅਤੇ ਐਸ.ਐਸ.ਪੀ.ਫਿਰੋਜਪੁਰ ਤੋਂ ਮੰਗ ਕੀਤੀ ਗਈ ਕਿ ਮਿਤੀ 2/8/24 ਨੂੰ ਗੁਰਦੁਵਾਰਾ ਬਜੀਤਪੁਰ ਵਿੱਚ ਹੋਈ ਮੰਦਭਾਗੀ ਦੁਰਘਣਾ ਜਿਸ ਵਿੱਚ ਗੈਸ ਦੀ ਅੱਗ ਦੀ ਲਪੇਟ ਵਿੱਚ ਆਉਣ ਨਾਲ ਪੰਜ ਸਕੂਲੀ ਬੱਚੇ ਅਤੇ ਦੋ ਗੁਰਦੁਵਾਰਾ ਸਾਹਿਬ ਦੇ ਮੁਲਾਜਮ ਝੂਲਸ ਗਏ ਸਨ ਦੀ ਨਿਰਪੱਖ ਪੜਤਾਲ ਕਰਵਾਈ ਜਾਵੇ ਤਾ ਕਿ ਪਤਾ ਲੱਗ ਸਕੇ ਕਿ ਇਹ ਹਾਦਸਾ ਕਿਨ੍ਹਾਂ ਕਾਰਨਾ ਕਰਕੇ ਵਾਪਰਿਆ ਹੈ।ਜਿਸ ਵਿੱਚ ਇੱਕ ਬੱਚੇ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਦੇ ਪੰਜ ਸਕੂਲੀ ਬੱਚੇ ਜਿੰਦਗੀ ਮੌਤ ਦੀ ਲੜਾਈ ਜੇਰੇ ਇਲਾਜ ਫਰੀਦਕੋਟ ਹਸਪਤਾਲ ਵਿੱਖੇ ਲੜ ਰਹੇ ਹਨ।
ਸੰਗਤਾਂ ਨੇ ਡਿਪਟੀ ਕਮਿਸ਼ਨਰ ਫਿਰੋਜਪੁਰ ਅਤੇ ਐਸ.ਐਸ. ਪੀ. ਫਿਰੋਜਪੁਰ ਨੂੰ ਦੱਸਿਆ ਹੈ ਕਿ ਪ੍ਰਧਾਨ ਸ੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਨੇ ਬਿਆਨ ਦਿੱਤਾ ਹੈ ਕਿ ਮਿਤੀ 2/8/24 ਨੂੰ ਗੁਰਦਵਾਰਾ ਗੁਰੂਸਰ ਜਾਮਨੀ ਸਾਹਿਬ ਗੈਸ ਸਲੈਂਡਰ ਫੱਟਣ ਕਾਰਨ ਹਾਦਸਾ ਵਾਪਰਿਆ ਹੈ ਜਦੋਂਕਿ ਸੰਗਤਾ ਦਾ ਕਹਿਣਾ ਹੈ ਕਿ ਗੈਸ ਸਲੈਂਡਰ ਨਹੀਂ ਫੱਟਿਆ,ਇਹ ਘਟਣਾ ਉਸ ਸਮੇਂ ਵਾਪਰੀ ਜਦੋਂ, ਗੈਸ ਸਲੈਂਡਰਾਂ ਦੇ ਸਟੋਰ ਵਿੱਚ ਦਰਵਾਜਾ ਬੰਦ ਕਰਕੇ ਸਕੂਲੀ ਬੱਚਿਆ ਤੋਂ ਸਲੈਂਡਰਾਂ ਵਿੱਚੋ ਗੈਸ ਕੱਡ ਕੇ ਦੂਸਰੇ ਗੈਸ ਸਲੈਂਡਰਾਂ ਵਿੱਚ ਪਾਈ ਜਾ ਰਹੀ ਸੀ। ਸਕੂਲੀ ਬੱਚੇ ਅੱਗ ਦੀ ਲਪੇਟ ਵਿੱਚ ਆ ਗਏ।ਇਹ ਸਭ ਕੁਝ ਗੁਰਦੁਵਾਰਾ ਪ੍ਰਬੰਧਕਾ ਦੀ ਵੱਡੀ ਗਲਤੀ ਅਤੇ ਲਾਪਰਵਾਹੀ ਕਾਰਨ ਵਾਪਰਿਆ ਹੈ
ਸੰਗਤਾ ਵੱਲੋ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਘਟਣਾ-ਕਰਮ ਦੀ ਨਿਰਪੱਖ ਪੜਤਾਲ ਕਰਕੇ ਜਿੰਮੇਵਾਰ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਬਣਦੀ ਕਨੂੰਨੀ ਕਾਰਵਈ ਕੀਤੀ ਜਾਵੇਗੀ ਤਾਂ ਕਿ ਅੱਗੇ ਤੋਂ ਅਜਿਹਾ ਮੰਦਭਾਗਾ ਹਾਦਸਾ ਨਾ ਵਾਪਰੇ । ਇਸ ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਟਹਿਲ ਸਿੰਘ ਸਰਪੰਚ ਬਲਦੇਵ ਸਿੰਘ ਭੁੱਲਰ ਸੁਰਜੀਤ ਸਿੰਘ ਪ੍ਰਧਾਨ ਬਜੀਦਪੁਰ ਭਾਈ ਜਸਬੀਰ ਸਿੰਘ ਪਿਆਰੇਆਣਾ। ਅਮਰੀਕ ਸਿੰਘ ਖਹਿਰਾ ਲੰਗਰ ਸੇਵਾ ਵਾਲੇ। ਅਮਰ ਸਿੰਘ ਸੰਧੂ ਸਰਪੰਚ ਸਰਬਜੀਤ ਸਿੰਘ ਝੋਕ ਹਰੀ ਹਰ ਗੁਰਦੀਪ ਸਿੰਘ ਖਾਲਸਾ ਨੰਬਰਦਾਰ ਬੂਟਾ ਸਿੰਘ ਭੁਲੱਰ ਜੋਗਿੰਦਰ ਸਿੰਘ ਪਿੰਡ ਮਧਰੇ ਬਲਵੰਤ ਸਿੰਘ ਵਾਹਗਾ ਜਸਬੀਰ ਸਿੰਘ ਭੁੱਲਰ ਪ੍ਰਧਾਨ। ਪਲਵਿੰਦਰ ਸਿੰਘ ਖੁੱਲਰ ਨੂਰਪੁਰ ਸੇਠਾਂ ਮਨਜੀਤ ਸਿੰਘ ਔਲਖ ਪ੍ਰਧਾਨ ਜੱਸਾ ਸਿੰਘ ਰਾਮਗੜੀਆ ਸੁਸਾਇਟੀ ਦਲੀਪ ਸਿੰਘ ਸੰਧੂ ਸਕੱਤਰ ਕਿਸਾਨ ਯੂਨੀਅਨ ਸਰਦਾਰ ਵਿਰਸਾ ਸਿੰਘ ਬੁਕਣ ਖਾਂ ਵਾਲਾ ਗੁਰਨਾਮ ਸਿੰਘ ਬਜੀਦਪੁਰ ਸਰਦਾਰ ਕੁੰਦਨ ਸਿੰਘ ਮਹਿੰਦਰ ਸਿੰਘ ਸਰਪੰਚ ਪਿਆਰੇਆਣਾ ਆਦਿ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਟੂਵੀਲਰ ਚੁਰਾਉਣ ਵਾਲੇ ਤਿੰਨ ਅਰੋਪੀਆਂ ਨੇ ਪਾ ਰੱਖੀ ਸੀ ਧਮਾਲ! ਸਿੰਘਮ SHO ਸਿਟੀ ਨਕੋਦਰ ਨੇ ਵੀ ਵਿਖਾਇਆ ਆਪਣਾ ਕਮਾਲ।

ਜਲੰਧਰ/ਨਕੋਦਰ:(ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ...

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...