ਲੁਧਿਆਣਾ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ ਪੰਮਾ ਨੇ ਦੱਸਿਆ ਕਿ ਗਿੱਲ ਮਾਰਕੀਟ ਦੇ ਨਿਊ ਜਨਤਾ ਨਗਰ ਵਿਖੇ ਸਥਿਤ ਪੰਜ ਪੀਰੀ ਈਸ਼ਵਰ ਦਰਬਾਰ ਵਲੋਂ ਬਾਹਰਵਾਂ ਮੇਲਾ ਅਤੇ ਭੰਡਾਰਾ 13 ਸਤੰਬਰ ਨੂੰ ਧੂਮਧਾਮ ਨਾਲ ਕਰਵਾਇਆ ਜਾਏਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਰਬਾਰ ਦੇ ਮੁੱਖ ਸੇਵਾਦਾਰ ਸਰਨੀ ਸਾਈਂ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ,ਜਿਸ ਵਿੱਚ ਦੂਰ ਦੁਰਾਡੇ ਤੋਂ ਕਈ ਸੰਤ ਸਮਾਜ ਦੀਆਂ ਮਹਾਨ ਹਸਤੀਆਂ ਅਤੇ ਕਈ ਫੱਕਰ ਫਕੀਰਾਂ ਵਲੋਂ ਦਰਬਾਰ ਵਿੱਚ ਸੱਜਦਾ ਕਰਦੇ ਹੋਏ ਹਾਜਰੀ ਭਰੀ ਜਾਏਗੀ,ਜਿਹਨਾਂ ਵਿਚੋਂ ਮੁੱਖ ਤੌਰ ਤੇ ਜਲੰਧਰ ਤੋਂ ਖਿੱਲੂ ਬਾਈ ਡੋਲਰ ਵਾਲੀ ਸਰਕਾਰ,ਸਾਈਂ ਅਮਰਦੀਪ ਸ਼ਾਹ ਜੀ ਡੇਰਾ ਬਾਬਾ ਚਾਂਦ ਕਰੀਮ ਜਲੰਧਰ ਤੋਂ,ਸਾਈਂ ਪਰਮਜੀਤ ਦਰਵੇਸ਼ ਰਾਹੋਂ ਤੋਂ ਅਤੇ ਸਾਈਂ ਬਿੰਦਰ ਸ਼ਾਹ ਜੀ ਰਾਹੋਂ ਤੋਂ ਵਿਸ਼ੇਸ਼ ਤੋਰ ਤੇ ਹਾਜਰੀ ਭਰਨਗੇ।ਇਸ ਮੌਕੇ ਮੇਲੇ ਦੀ ਦੇਖ ਰੇਖ ਅਤੇ ਆਏ ਮਹਿਮਾਨਾਂ ਦਾ ਸਵਾਗਤ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਸਰਦਾਰ ਹਰਭਜਨ ਸਿੰਘ ਪੰਮਾ ਵਲੋਂ ਕੀਤਾ ਜਾਏਗਾ।ਇਸਦੇ ਨਾਲ ਹੀ ਦਰਬਾਰ ਵਿੱਚ ਬਾਬਾ ਜੀ ਦਾ ਗੁਣਗਾਣ ਕਰਨ ਲਈ ਕਈ ਪ੍ਰਸਿੱਧ ਗਾਇਕਾਂ ਵਲੋਂ ਦਰਬਾਰ ਵਿੱਚ ਹਾਜਰੀ ਲਗਾਉਂਦੇ ਹੋਏ ਆਪਣੀ ਗਾਇਕੀ ਦੀ ਕਲਾ ਨਾਲ ਦਰਬਾਰ ਵਿੱਚ ਆਈਆਂ ਸੰਗਤਾਂ ਨੂੰ ਬਾਬਾ ਜੀ ਦੇ ਰੰਗ ਵਿੱਚ ਰੰਗਦੇ ਹੋਏ ਦਰਬਾਰ ਵਿੱਚ ਸੂਫ਼ੀਆਨਾ ਮਾਹੌਲ ਬਣਾਇਆ ਜਾਏਗਾ।ਜਿਹਨਾਂ ਵਿਚੋਂ ਮੁੱਖ ਤੌਰ ਤੇ ਸਰਬਜੀਤ ਸਿੰਘ ਕਵਾਲ ਜਲੰਧਰ ਵਾਲੇ,ਮਲੇਰਕੋਟਲਾ ਵਾਲੇ ਲਿਆਕਤ ਅਲੀ,ਐਂਕਰ ਸੁਖਵਿੰਦਰ ਗੋਰਾ ਅਤੇ ਬੀ ਐਸ ਕੰਗ ਵਿਸ਼ੇਸ਼ ਤੋਰ ਤੇ ਹਾਜਰੀ ਭਰਨਗੇ। ਇਸ ਮੌਕੇ ਸ੍ਰੀ ਸ਼ਰਨੀ ਸਾਈਂ ਜੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਸਤੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਹਿੰਦੀ ਦੀ ਰਸਮ ਅਤੇ 12 ਸਤੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਚਾਦਰ ਅਤੇ ਝੰਡੇ ਦੀ ਰਸਮ ਅਦਾ ਕਰਦੇ ਹੋਏ ਅਗਲੇ ਦਿਨ 13 ਸਤੰਬਰ ਨੂੰ ਸ਼ਾਮ 7 ਵਜੇ ਤੋਂ ਮਹਿਫ਼ਿਲ-ਏ-ਕਵਾਲ ਦਾ ਆਯੋਜਨ ਕੀਤਾ ਜਾਏਗਾ,ਜੋ ਕਿ ਦੇਰ ਰਾਤ ਤੱਕ ਜਾਰੀ ਰਹੇਗਾ।ਇਸ ਮੌਕੇ ਸ਼ਰਨੀ ਸਾਈਂ ਜੀ ਨੇ ਦੱਸਿਆ ਕਿ ਦਰਬਾਰ ਵਿੱਚ ਆਈਆਂ ਸੰਗਤਾਂ ਦੇ ਸਵਾਗਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜੋ ਕਿ ਸੀਨੀਅਰ ਪੱਤਰਕਾਰ ਸਰਦਾਰ ਹਰਭਜਨ ਸਿੰਘ ਪੰਮਾ ਜੀ ਦੀ ਦੇਖ ਰੇਖ ਵਿੱਚ ਪੂਰਨ ਤੌਰ ਤੇ ਲਾਗੂ ਹੋਣਗੇ।ਇਸ ਮੌਕੇ ਉਹਨਾਂ ਵਲੋਂ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਦਰਬਾਰ ਵਿੱਚ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਓ।
ਸਰਵਣ ਹੰਸ