ਲੁਧਿਆਣਾ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਲੁਧਿਆਣੇ ਤੋਂ ਸੀਨੀਅਰ ਪੱਤਰਕਾਰ ਹਰਭਜਨ ਸਿੰਘ ਪੰਮਾ ਨੇ ਦੱਸਿਆ ਕਿ ਬਾਬਾ ਭੱਟੀ ਸਾਹਿਬ ਜਠੇਰਿਆਂ ਦੀ ਮੂਰਤੀ ਸਥਾਪਨਾ ਦੀ ਪਹਿਲੀ ਵਰੇਗੰਡ 8 ਸਤੰਬਰ 2024 ਦਿਨ ਐਤਵਾਰ ਨੂੰ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ । ਜਿਸਦੇ ਵਿੱਚ ਦੇਸ਼ ਵਿਦੇਸ਼ ਤੋ ਸੰਗਤਾਂ ਆਪਣੀਆਂ ਹਾਜਰੀਆਂ ਲਗਵਾ ਕੇ ਆਪਣੀਆਂ ਹਾਜਰੀਆਂ ਪ੍ਰਾਪਤ ਕਰਨਗੀਆਂ । ਇਸ ਮੋਕੇ ਤੇ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਸ੍ਰੀ ਬਾਬੂ ਰਾਮ ਭੱਟੀ ਨੇ ਕਿਹਾ ਹੈ ਕਿ ਇਹ ਧਾਰਮਿਕ ਸਥਾਨ ਡੇਰਾ ਬਾਬਾ ਭੱਟੀ ਸਾਹਿਬ ਜੀ ਦਾ ਦਰਬਾਰ ਪਿੰਡ ਪੰਜਾਵਰ ਖੱਡ ਪਿੰਜੋਰ ਵਿਖੇ ਜਿਲਾ ਉਨਾਂ ਹਿਮਾਚਲ ਪ੍ਰਦੇਸ਼ ਪੰਡੋਗਾ ਬੈਰੀਅਰ ਤੋਂ 5 ਕਿੱਲੋਮੀਟਰ ਦੀ ਦੂਰੀ ਦੇ ਸਥਿਤ ਹੈ । ਉਨ੍ਹਾਂ ਨੇ ਕਿਹਾ ਹੈ ਕਿ ਇਸ ਜਗਾਂ ਤੇ ਨਵੇ ਵਿਆਹੇ ਜੋੜੇ ਜਿੱਥੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਆਉਦੇ ਹਨ ਉੱਥੇ ਹੀ ਜਿਨਾਂ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰਣ ਹੁੰਦੀਆਂ ਹਨ ਉਹ ਬਾਬਾ ਜੀ ਦੇ ਚੋਲੇ ਅਤੇ ਲੰਗਰਾਂ ਲਗਾ ਕੇ ਉਨਾਂ ਦਾ ਧੰਨਵਾਦ ਕਰਦੇ ਹਨ । ਉਨਾਂ ਨੇ ਇਹ ਵੀ ਕਿਹਾ ਹੈ ਕਿ ਸਾਲ ਦੇ ਵਿੱਚ ਤਿੰਨ ਮੇਲੇ ਲਗਾਏ ਜਾਂਦੇ ਸਨ ਜਿਨਾਂ ਦੇ ਵਿੱਚ ਪਹਿਲਾ ਮੇਲਾ 13 ਅਪ੍ਰੈਲ ਵਿਸਾਖੀ ਵਾਲੇ ਦਿਨ, ਦੂਜਾ ਮੇਲਾ ਦੀਵਾਲੀ ਵਾਲੇ ਦਿਨ ਅਤੇ ਤੀਜਾ ਮੇਲਾ ਸਰਾਧਾਂ ਦਾ ਦੂਜਾ ਐਤਵਾਰ ਆਉਣ ਤੇ ਮਨਾਇਆ ਜਾਂਦਾ ਹੈ । ਹੁਣ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਥਾਨ ਤੇ ਬਾਬਾ ਜੀ ਦੀ ਮੂਰਤੀ ਪਿਛਲੇ ਸਾਲ 8 ਸਤੰਬ 2023 ਨੂੰ ਸਥਾਪਤ ਕੀਤੀ ਗਈ ਸੀ ਤਾਂ ਹੁਣ ਸੰਗਤਾਂ ਵੱਲੋਂ ਬਾਬਾ ਜੀ ਦਾ ਮੂਰਤੀ ਸਥਾਪਨਾ ਦਿਵਸ ਵੀ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਜਿਸਦੇ ਵਿੱਚ ਭਜਨ ਕਲਾਕਾਰ ਬਾਬਾ ਜੀ ਦਾ ਗੁਣਗਾਨ ਕਰਕੇ ਮੇਲੇ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੰਦੇ ਹਨ । ਇਸ ਤੋ ਇਲਾਵਾ ਆਈਆਂ ਹੋਈਆ ਸੰਗਤਾਂ ਦੇ ਲਈ ਲੰਗਰਾਂ ਦੇ ਭੰਡਾਰੇ ਚਲਾਏ ਜਾਂਦੇ ਹਨ ਜਿਸ ਵਿੱਚ ਸੰਗਤਾਂ ਬੜੀ ਨਿਮਰਤਾ ਨਾਲ ਬਾਬਾ ਜੀ ਦਾ ਪ੍ਰਸ਼ਾਦ ਗ੍ਰਿਹਣ ਕਰਕੇ ਬਾਬਾ ਜੀ ਤੋ ਛੁੱਟੀਆਂ ਪ੍ਰਾਪਤ ਕਰਕੇ ਖੁਸ਼ੀ ਖੁਸ਼ੀ ਆਪਣੇ ਘਰਾਂ ਨੂੰ ਪਰਤਦੇ ਹਨ । ਇਸ ਲਈ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ 8 ਸਤੰਬਰ ਨੂੰ ਆਪਣੀਆਂ ਹਾਜਰੀਆਂ ਭਰਕੇ ਆਪਣਾ ਜਨਮ ਸਫ਼ਲਾ ਕਰੋ ਜੀ ।
ਸਰਵਣ ਹੰਸ