ਫਿਰੋਜਪੁਰ : ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਲਾ ਫਿਰੋਜਪੁਰ ਦੇ ਜੋਨ ਆਰਿਫ਼ ਕੇ ਦੇ ਮੀਤ ਪ੍ਰਧਾਨ ਚਰਨਜੀਤ ਸਿੰਘ ਕਮਾਲਾ ਬੋਦਲਾ ਅਤੇ ਜੋਨ ਸਕੱਤਰ ਭੁਪਿੰਦਰ ਸਿੰਘ ਕਮਾਲਾ ਮਿੱਡੂ ਦੀ ਅਗਵਾਈ ਹੇਠ ਲਗਾਤਾਰ ਵੱਧ ਰਹੀ ਮਹਿਗਾਈ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਜੋਨ ਪ੍ਰੈਸ ਸਕੱਤਰ ਹਰਨੇਕ ਸਿੰਘ ਭੁੱਲਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਲਗਾਤਾਰ ਸਰਕਾਰਾ ਬੇ ਲੋੜੀਆ ਸ਼ਰਤਾਂ ਲਾਗੂ ਕਰਕੇ ਕਿਸਾਨਾਂ ਮਜਦੂਰਾਂ ਦਾ ਘਾਂਣ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਬਹੜਾਵਾ ਦੇ ਰਹੀਆਂ ਹਨ ਜਿਸ ਨਾਲ ਲਗਾਤਾਰ ਮਹਿੰਗਾਈ ਦਰ ਵਧ ਰਹੀ ਹੈ ਅਤੇ ਲੁੱਟਾਂ ਖੋਹਾਂ ਕਤਲੋਗਾਰਤ ਤੇ ਬਲਾਤਕਾਰ ਵਰਗੀਆਂ ਘਟਨਾਵਾਂ ਆਮ ਵਾਪਰ ਰਹੀਆਂ ਹਨ ਪਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਇਸੇ ਤਰਾਂ ਜੇਕਰ ਹੁਣ ਅੱਜ ਦੀ ਗੱਲ ਕਰਦੇ ਹਾਂ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕਾਂਗਰਸੀ ਸਰਕਾਰ ਵੇਲੇ (ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਸਨ )ਉਸ ਵੇਲੇ ਜਿਹੜਾ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਦੀਆਂ ਦਰਾਂ ਜੋ ਸਬਸਿਡੀ ਤੇ ਸਨ ਹੁਣ ਭਗਵੰਤ ਮਾਨ ਦੀ ਆਮ ਸਰਕਾਰ ਨੇ ਉਹ ਸਬਸਿਡੀ ਖਤਮ ਕਰ ਦਿੱਤੀ ਇਸ ਨਾਲ ਹੁਣ ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਰੇਟ ਵਧ ਜਾਣਗੇ ਇਸ ਤੋਂ ਅੱਗੇ ਪੈਟਰੋਲ ਡੀਜ਼ਲ ਦੀ ਗੱਲ ਕਰਦੇ ਹਾਂ ਜਿਹੜਾ ਸਰਕਾਰ ਵੱਲੋਂ 92 ਪੈਸੇ ਡੀਜਲ ਅਤੇ 61 ਪੈਸੇ ਪੈਟਰੋਲ ਦਾ ਰੇਟ ਵਧਾਇਆ ਗਿਆ ਹੈ ਇਸ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ ਇਸ ਨਾਲ ਲੋਕਾਂ ਤੇ ਭਾਰੀ ਬੋਝ ਪਵੇਗਾ ਸਰਕਾਰ ਵੱਲੋਂ ਵਿਧਾਇਕਾਂ ਦੀ ਤਨਖਾਹ ਤੇ ਭੱਤੇ ਲਗਾਤਾਰ ਵਧਾਏ ਜਾ ਰਹੇ ਹਨ ਵਿਧਾਇਕਾਦੀ ਤਨਖਾਹ ਦੀ ਗੱਲ ਕਰਦੇਂ ਹਾਂ ਤਾਂ ਇੱਕ ਵਿਧਾਇਕ ਦੀ ਜਿਹੜੀ ਤਨਖਾਹ 84,000 ਸੀ ਹੁਣ ਵਧਾ ਕੇ 3 ਲੱਖ ਰੁਪਏ ਕਰ ਦਿੱਤੀ ਗਈ ਹੈ। ਜੇਕਰ ਜਨਤਾ ਦੀ ਗੱਲ ਕਰਦੇ ਹਾਂ ਤਾਂ ਜਨਤਾ ਨੂੰ ਜਿਹੜੀ ਮੌਜੂਦਾ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਵੱਲੋਂ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ ਸਗੋਂ ਉੱਪਰ ਤੋਂ ਹੋਰ ਮੰਹਿਗਾਈ ਨਾਲ ਜੂਝਣਾ ਪੈ ਰਿਹਾ ਹੈ । ਜੱਥੇਬੰਦੀ ਦੇ ਆਗੂਆਂ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਗਈ ਹੈ ਕਿ ਵਧਾਏ ਗਏ ਰੇਟ ਵਾਪਸ ਲਏ ਜਾਣ ਇਸ ਮੌਕੇ ਸਾਧਾ ਸਿੰਘ ਕਸ਼ਮੀਰ ਸਿੰਘ ਰਸ਼ਪਾਲ ਸਿੰਘ ਪੂਰਨ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ
ਸਰਵਣ ਹੰਸ