ਆਮ ਆਦਮੀ ਪਾਰਟੀ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਪੰਜਾਬ ਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਨੇ ਬੀਤੇ ਦਿਨ ਹੀ ਵਿਧਾਨ ਸਭਾ ਚ 500 ਗਜ ਦੇ ਪਲਾਟਾਂ ਦੇ ਖਰੀਦੋ ਫਰੋਕਤ ਦੇ ਉੱਪਰ ਲੱਗੀ ਐਨਓਸੀ ਦੀ ਸ਼ਰਤ ਨੂੰ ਖਤਮ ਸ਼ਲਾਗਾ ਕੀਤੀ ਅਤੇ ਇਸ ਦਾ ਸਵਾਗਤ ਕੀਤਾ ਇਸ ਮੌਕੇ ਤੇ ਆਪਣੀ ਨਕੋਦਰ ਟੀਮ ਨੂੰ ਨਾਲ ਲੈ ਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਨਾਲ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਇਸ ਮੌਕੇ ਤੇ ਉਹਨਾਂ ਦੀ ਟੀਮ ਜਿਸ ਵਿੱਚ ਪਰਦੀਪ ਸਿੰਘ ਸ਼ੇਰਪੁਰ ਬਲਾਕ ਪ੍ਰਧਾਨ ,ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਨਕੋਦਰ ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸਸੀ ਐਸਟੀ ਵਿੰਗ ਸੰਜੀਵ ਕੁਮਾਰ ਅਹੂਜਾ ਵਾਈਸ ਪ੍ਰਧਾਨ ਅਸ਼ਵਨੀ ਕੁਮਾਰ ਕੋਹਲੀ ਪੰਜਾਬ ਵਾਈਸ ਪ੍ਰਧਾਨ ਸੁਖਵਿੰਦਰ ਗਡਵਾਲ ਡਾਕਟਰ ਜੀਵਨ ਸਹੋਤਾ ਆਪ ਆਗੂ ਨਰੇਸ਼ ਕੁਮਾਰ ਜਿਲ੍ਹਾ ਟਰਾਂਸਪੋਰਟ ਵਿੰਗ ਪ੍ਰਧਾਨ ਸੰਦੀਪ ਸਿੰਘ ਸੋਢੀ ਸੋਸ਼ਲ ਮੀਡੀਆ ਇੰਚਾਰਜ ਬਲਦੇਵ ਸਹੋਤਾ ਬਲਾਕ ਪ੍ਰਧਾਨ ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ ਅਮਿਤ ਅਹੂਜਾ ਸੀਨੀਅਰ ਆਪ ਆਗੂ ਵਿਕੀ ਭਗਤ ਅਜੇ ਕੁਮਾਰ ਵਰਮਾ ਆਪ ਆਗੂ ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸਨ ਉਹਨਾਂ ਵਾਅਦਿਆਂ ਅਤੇ ਗਰੰਟੀਆਂ ਨੂੰ ਮਾਨ ਸਰਕਾਰ ਨੇ ਇੱਕ ਇੱਕ ਕਰਕੇ ਪੂਰਾ ਕਰ ਕੀਤਾ ਵਿਧਾਇਕ ਸਾਹਿਬਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਲਏ ਗਏ ਗਲਤ ਫੈਸਲੇ ਦੀ ਨੀਤੀਆਂ ਕਰਨ ਲੋਕਾਂ ਦੀਆਂ ਲੰਬੇ ਅਰਸੇ ਤੋਂ ਐਨਓਸੀ ਕਾਰਨ ਰੁਕੀਆਂ ਹੋਈਆਂ ਪਲਾਟਾਂ ਦੀਆਂ ਰਜਿਸਟਰੀਆਂ ਹੁਣ ਬਿਨਾਂ ਕਿਸੇ ਖੱਜਲ ਖੁਆਰੀ ਦੇ ਆਸਾਨੀ ਨਾਲ ਹੋ ਸਕਣਗੀਆਂ। ਪੰਜਾਬ ਸਰਕਾਰ ਦੇ ਵੱਲੋਂ ਲੋਕ ਹਿੱਤ ਚ ਲਏ ਇਸ ਫੈਸਲੇ ਕਾਰਨ ਸੂਬੇ ਦੀ ਜਨਤਾ ਅਤੇ ਕਲੋਨਾਈਜਰਾ ਅੰਦਰ ਖੁਸ਼ੀ ਦੀ ਲਹਿਰ ਹੈ।
ਸਰਵਣ ਹੰਸ