ਫਿਰੋਜ਼ਪੁਰ/ਮੱਲਾਂ ਵਾਲਾ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾਨੇ ਨੇ ਦੱਸਿਆ ਕਿ ਮੱਲਾਂ ਵਾਲਾ ਖਾਸ ਸੋਸ਼ਲ ਵੈਲਫੇਅਰ ਸੋਸਾਇਟੀ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਪੰਜਾਬ ਸਰਕਾਰ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ 13 ਸਤੰਬਰ ਦਿਨ ਸ਼ੁਕਰਵਾਰ ਨੂੰ ਸਥਾਨ ਲਾਲਾ ਚੰਦਾਮੱਲ ਧਰਮਸ਼ਾਲਾ ਕਾਮਲ ਵਾਲਾ ਰੋਡ ਮੱਲਾਂ ਵਾਲਾ ਖਾਸ ਵਿਖੇ ਲਗਾਇਆ ਜਾਵੇਗਾ । ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਰੋਸ਼ਨ ਲਾਲ ਮਨਚੰਦਾ ਅਤੇ ਪ੍ਰਧਾਨ ਅਮੀਰ ਚੰਦ ਬਜਾਜ ਨੇ ਕਿਹਾ ਕਿ ਅੱਖਾਂ ਦਾ ਇਹ ਚੈਕਅਪ ਕੈਂਪ ਬਿਲਕੁਲ ਫਰੀ ਹੈ, ਕਿਸੇ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਅਤੇ ਮੋਤੀਆਬਿੰਦ ਦਾ ਓਪਰੇਸਨ ਵੀ ਮੁਫਤ ਕਰਵਾਇਆ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਅਪਰੇਸਨ ਕਰਵਾਉਣ ਆਉਣ ਵਾਲੇ ਮਰੀਜ ਆਪਣਾ ਆਧਾਰ ਕਾਰਡ ਲੈ ਕੇ ਜਰੂਰ ਆਉਣ, ਉਹਨਾਂ ਦੱਸਿਆ ਕਿ ਜੋ ਮਰੀਜ਼ ਅਪਰੇਸ਼ਨ ਲਈ ਚੁਣੇ ਜਾਣਗੇ ਉਹ ਸ਼ੰਕਰਾ ਆਈ ਹਸਪਤਾਲ ਦੀ ਦੇਖ ਭਾਲ ਅਧੀਨ ਉਹਨਾਂ ਦਾ ਇਲਾਜ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਡਾਕਟਰਾਂ ਵੱਲੋਂ ਮੁਫਤ ਕੀਤਾ ਜਾਵੇਗਾ ਅਤੇ ਮਰੀਜ਼ਾਂ ਨੂੰ ਲੈ ਕੇ ਜਾਣ ਅਤੇ ਛੱਡ ਕੇ ਜਾਣ ਦੀ ਸਹੂਲਤ ਵੀ ਹਸਪਤਾਲ -ਕਲੱਬ ਵੱਲੋਂ ਮੁਫਤ ਹੈ| ਕੈਂਪ ਸਬੰਧੀ ਵਧੇਰੇ ਜਾਣਕਾਰੀ ਲਈ 94640-08890, 98556-22376 ਤੇ ਸੰਪਰਕ ਕਰ ਸਕਦਾ ਹੈ ਇਸ ਮੌਕੇ ਜਸਵੰਤ ਸਿੰਘ। ਅਨੂਪ ਸਿੰਘ ਗੁਰਵਿੰਦਰ ਸਿੰਘ
ਸਰਵਣ ਹੰਸ