ਵਾਲਮੀਕ ਮਜਬੀ ਸਿੱਖ ਭਾਈਚਾਰੇ ਨੇ 2027ਦੀਆ ਵਿਧਾਨ ਸਭਾ ਇਲੈਕਸ਼ਨ ਵਿੱਚ ਟਿੱਕਟ ਦੀ ਕੀਤੀ ਮੰਗ

ਫਿਰੋਜ਼ਪੁਰ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾਨੇਂ ਦੱਸਿਆ ਕਿ। ਅੱਜ ਵਾਲਮੀਕ ਮਜਬੀ ਸਿੱਖ ਭਾਈਚਾਰੇ ਦੇ ਆਗੂਆਂ ਵੱਲੋਂ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵਾਲਮੀਕ ਮਜਬੀ ਸਿੱਖ ਭਾਈਚਾਰੇ ਨੂੰ ਰਾਖਵੀਆਂ ਸੀਟਾਂ ਦੇਣ ਲਈ ਮੰਗ ਪੱਤਰ ਸੌਪਿਆ ਗਿਆ । ਇਸ ਮੌਕੇ ਰਮੇਸ਼ ਕੁਮਾਰ ਅਤੇ ਰਕੇਸ਼ ਕੁਮਾਰ ਨੇ ਪ੍ਰੈੱਸ ਰਾਹੀਂ ਕਾਂਗਰਸ ਹਾਈ ਕਮਾਂਡ ਅਤੇ ਪੰਜਾਬ ਕਾਂਗਰਸ ਤੋਂ ਉਹਨਾਂ ਦੇ ਸਮਾਜ ਦੇ ਚਾਹਵਾਨ ਤੇ ਯੋਗ ਆਗੂਆਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟਿੱਕਟਾਂ ਦੇਣ ਦੀ ਮੰਗ ਕੀਤੀ । ਆਗੂਆਂ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਵਾਲਮੀਕੀ ਮਜ੍ਹਬੀ ਸਿੱਖ ਕੌਮ ਐਸ ਸੀ ਕੈਟਾਗਿਰੀ ਨੂੰ ਅਲੱਗ ਆਰਕਸ਼ਣ ਦਿੱਤਾ ਹੈ ਅਤੇ ਲੰਮੇ ਸਮੇ ਤੋਂ ਵਾਲਮੀਕ ਮਜ੍ਹਬੀ ਸਿੱਖ ਸਮਾਜ ਕਾਂਗਰਸ ਪਾਰਟੀ ਦਾ ਵਰਕਰ ਹੈ ਅਤੇ ਕਾਂਗਰਸ ਨੂੰ ਵੋਟ ਪਾਉਂਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਵਾਲਮੀਕ ਮਜਬੀ ਸਿੱਖ ਭਾਈਚਾਰਾ ਕਾਂਗਰਸ ਨੂੰ ਆਪਣੀ ਮਾਂ ਪਾਰਟੀ ਵੀ ਮੰਨਦਾ ਹੈ । ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਅਤੇ ਨੈਸ਼ਨਲ ਕਾਂਗਰਸ ਪਾਰਟੀ ਭਾਰਤ ਵੀ 12.5% ਆਰਕਸ਼ਣ ਦੇ ਹਿਸਾਬ ਨਾਲ ਉਹਨਾਂ ਨੂੰ ਬਣਦੀਆਂ ਸੀਟਾਂ ਦਿੱਤੀਆਂ ਜਾਣ ਤਾਂ ਜੋ ਇਹ ਦੱਬਿਆ -ਕੁਚਲਿਆ ਸਮਾਜ ਵੀ ਉੱਚੇ ਪੱਧਰ ਤੇ ਪਹੁੰਚ ਸਕੇ । ਉਹਨਾਂ ਕਾਂਗਰਸ ਹਾਈ ਕਮਾਂਡ ਨੂੰ ਅਪੀਲ ਕਰਦਿਆ ਵਿਸ਼ਵਾਸ਼ ਦਿਵਾਇਆ ਕਿ ਵਾਲਮੀਕ ਮਜਬੀ ਸਿੱਖ ਭਾਈਚਾਰਾ ਵਿਧਾਨ ਸਭਾ ਦੀਆਂ ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਵੇਗਾ । ਇਸ ਮੌਕੇ ਪ੍ਰਧਾਨ ਰਮੇਸ਼ ਅਟਵਾਲ ਵਾਈਸ ਪ੍ਰਧਾਨ। ਰਕੇਸ਼ ਕੁਮਾਰ। ਘਾਰੂ ਪ੍ਰਧਾਨ ਮੰਦਰ ਕਮੇਟੀ ਸੁੂਰਜ ਅਟਵਾਲ। ਸਤਪਾਲ ਭੱਟੀ। ਅਸ਼ੋਕ ਅਟਵਾਲ ਹਰਜਿੰਦਰ ਸਿੰਘ, ਵਿਕਰਮਜੀਤ ਸਿੰਘ। ਸ਼ਾਮ ਲਾਲ ਭੰਗੀ ਆਦਿ ਵਾਲਮੀਕ ਸਮਾਜ ਦੇ ਮੋਹਤਬਰ ਆਗੂ ਸਾਹਿਬਾਨ ਹਾਜ਼ਰ ਸਨ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...